P. S. P. C. L./P. S. T. C. L. Holiday declared on March 04 in the office complex

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਜਿਲ੍ਹਾ ਮੈਜਿਸਟ੍ਰੇਟ ਵੱਲੋਂ ਵਾਰਡ ਨੰਬਰ. 3 ਦੇ ਬੂਥ ਨੰਬਰ 6 ਅਤੇ 7
ਪੀ. ਐਸ. ਪੀ. ਸੀ. ਐਲ./ਪੀ. ਐਸ. ਟੀ. ਸੀ. ਐਲ. ਦੇ ਦਫਤਰੀ ਕੰਪਲੈਕਸ ਵਿੱਚ 04 ਮਾਰਚ ਨੂੰ ਘੋਸ਼ਿਤ ਕੀਤੀ ਗਈ ਛੁੱਟੀ
ਤਰਨ ਤਾਰਨ, 03 ਮਾਰਚ:
ਰਾਜ ਚੋਣ ਕਮਿਸ਼ਨ ਪੰਜਾਬ ਅਨੁਸਾਰ ਨਗਰ ਕੌਂਸਲ ਤਰਨ ਤਾਰਨ ਦੇ ਵਾਰਡ ਨੰਬਰ 3 (ਬੂਥ ਨੰਬਰ 5, 6 ਅਤੇ 7 ) ਦੀ ਰੀ-ਪੋਲ ਮਿਤੀ 04 ਮਾਰਚ 2025 ਨੂੰ ਕਰਵਾਈ ਜਾ ਰਹੀ ਹੈ। ਇਸ ਰੀ-ਪੋਲ ਦੇ ਮੱਦੇਨਜ਼ਰ ਉਪ ਮੁੱਖ ਇੰਜ:/ਸੰਚਾਲਣ, ਪੀ. ਐਸ. ਪੀ. ਸੀ. ਐਲ., ਹਲਕਾ ਤਰਨ ਤਾਰਨ ਦੇ ਵਾਰਡ ਨੰਬਰ 3 ਦੇ ਬੂਥ ਨੰਬਰ. 6 ਅਤੇ 7 ਪੀ. ਐਸ. ਪੀ. ਸੀ. ਐਲ./ਪੀ. ਐਸ. ਟੀ. ਸੀ. ਐਲ. ਦੇ ਦਫਤਰੀ ਕੰਪਲੈਕਸ ਵਿੱਚ ਮਿਤੀ 04 ਮਾਰਚ 2025 ਨੂੰ ਛੁੱਟੀ ਕੀਤੀ ਜਾਣੀ ਜਰੂਰੀ ਹੈ।
ਇਸ ਲਈ ਜਿਲ੍ਹਾ ਮੈਜਿਸਟ੍ਰੇਟ ਤਰਨ ਤਾਰਨ ਸ਼੍ਰੀ ਰਾਹੁਲ, ਆਈ. ਏ. ਐਸ. ਵੱਲੋਂ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਕੀਤੀਆਂ ਗਈਆਂ ਹਦਾਇਤਾਂ ਦੇ ਸਨਮੁੱਖ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ, 1881 ਦੀ ਧਾਰਾ 25 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੀ. ਐਸ. ਪੀ. ਸੀ. ਐਲ./ਪੀ. ਐਸ. ਟੀ. ਸੀ. ਐਲ. ਦੇ ਦਫਤਰੀ ਕੰਪਲੈਕਸ ਤਰਨ ਤਾਰਨ ਵਿਖੇ ਪੈਂਦੇ ਦਫਤਰਾਂ ਵਿੱਚ ਮਿਤੀ 04 ਮਾਰਚ 2025 ਨੂੰ ਛੁੱਟੀ ਘੋਸ਼ਿਤ ਕੀਤੀ ਗਈ ਹੈ।