Pension facility camps will be held in Khadur Sahib, Pandori Romana, Bhura Kohna and Sabhra on August 24.
ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ ਤਰਨਤਾਰਨ
24 ਅਗਸਤ ਨੂੰ ਲੱਗਣਗੇ ਖਡੂਰ ਸਾਹਿਬ, ਪੰਡੋਰੀ ਰੋਮਾਣਾ, ਭੂਰਾ ਕੋਹਨਾ ਅਤੇ ਸਭਰਾਵਾਂ ਵਿੱਚ ਪੈਨਸ਼ਨ ਸੁਵਿਧਾ ਕੈਂਪ
ਤਰਨਤਾਰਨ, 23 ਅਗਸਤ
ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਦੀਆਂ ਬਰੂਹਾਂ ਤੱਕ ਪ੍ਰਸ਼ਾਸਨ ਪੁੱਜਦਾ ਕਰਨ ਦੇ ਉਦੇਸ਼ ਨਾਲ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਭਾਗ ਵੱਲੋਂ 24 ਅਗਸਤ ਨੂੰ ਜਿ਼ਲ੍ਹੇ ਵਿਚ ਪੈਨਸ਼ਨ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ।
ਜਿ਼ਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਕਿਰਤਮੀਤ ਕੌਰ ਨੇ ਦੱਸਿਆ ਕਿ ਇਹ ਕੈਂਪ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਲੱਗੇਗਾ। ਇਸ ਕੈਂਪ ਵਿਚ ਵਿਭਾਗ ਦੀਆਂ ਪੈਨਸ਼ਨ ਸਕੀਮਾਂ ਸਬੰਧੀ ਸੇਵਾਵਾਂ ਮੌਕੇ ਤੇ ਹੀ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਦੱਸਿਆ ਕਿ 24 ਅਗਸਤ ਨੂੰ ਇਹ ਕੈਂਪ ਗੁਰਦੁਆਰਾ ਭੂਰਾ ਕੋਹਨਾ ਵਿਖੇ ਲੱਗੇਗਾ, ਜਿਸ ਵਿੱਚ ਭੂਰਾ ਕਰੀਮਪੁਰਾ, ਮਨਾਵਾਂ, ਕਲਸ, ਮਸਤਗੜ੍ਹ ਦੇ ਵਾਸੀ ਸੇਵਾਵਾਂ ਲੈ ਸਕਣਗੇ। ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਬਾਬਾ ਵੀਰ ਸਿੰਘ ਸਭਰਾਵਾਂ ਵਿਖੇ ਲੱਗਣ ਵਾਲੇ ਕੈਂਪ ਵਿਚ ਜੋਤੀ ਸ਼ਾਹ, ਦੁਬਲੀ, ਕਿਰਤੋਵਾਲ ਖੁਰਦ, ਜੋੜ ਸਿੰਘ ਵਾਲਾ ਪਿੰਡਾਂ ਨੂੰ ਸੇਵਾਵਾਂ ਦਿੱਤੀਆਂ ਜਾਣੀਆਂ ਹਨ।
ਗੁਰਦੁਆਰਾ ਬਾਬਾ ਹੰਦਾਲ ਪੰਡੋਰੀ ਰੋਮਾਣਾ ਵਿਖੇ ਲੱਗਣ ਵਾਲੇ ਕੈਂਪ ਵਿੱਚ ਪੰਡੋਰੀ ਰਣ ਸਿੰਘ, ਪੰਡੋਰੀ ਤਖਤ ਮਲ, ਪੰਡੋਰੀ ਰੁਮਾਣਾ, ਪੰਡੋਰੀ ਸਿਧਵਾਂ ਅਤੇ ਪੰਡੋਰੀ ਹਸਨ ਪਿੰਡਾਂ ਦੇ ਲੋਕਾਂ ਨੂੰ ਪੈਨਸ਼ਨ ਸਬੰਧੀ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਅਤੇ
ਸਟੇਡੀਅਮ ਖਡੂਰ ਸਾਹਿਬ ਵਿਖੇ ਲੱਗਣ ਵਾਲੇ ਕੈਂਪ ਵਿਚ ਖਡੂਰ ਸਾਹਿਬ, ਕੰਗ, ਕੱਲਾ, ਲਾਲਪੁਰਾ, ਵੇਂਈਪੂਈ ਪਿੰਡਾਂ ਦੇ ਲੋਕ ਭਾਗ ਲੈ ਸਕਣਗੇ। ਉਨ੍ਹਾਂ ਨੇ ਸਬੰਧਤ ਪਿੰਡਾਂ ਦੇ ਲੋਕਾਂ ਨੂੰ ਇੰਨ੍ਹਾਂ ਕੈਂਪਾਂ ਦਾ ਲਾਹਾ ਲੈਣ ਦੀ ਅਪੀਲ ਕੀਤੀ ਹੈ।