Close

Placement Camp to be organized by District Employment and Business Bureau on 19th and 20th August in association with Raksha Security Services Ltd.

Publish Date : 18/08/2021
DBEE

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਵੱਲੋਂ 19 ਅਤੇ 20 ਅਗਸਤ ਨੂੰ ਰਖਸ਼ਾ ਸਿਕਊਰਿਟੀ ਸਰਵਿਸਜ਼ ਲਿਮਟਿਡ ਦੇ ਸਹਿਯੋਗ ਨਾਲ ਕੀਤਾ ਜਾਵੇਗਾ ਪਲੇਸਮੈਂਟ ਕੈਂਪ ਦਾ ਆਯੋਜਨ
ਤਰਨ ਤਾਰਨ, 17 ਅਗਸਤ :
ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਤੇ ਸ਼੍ਰੀਮਤੀ ਪਰਮਜੀਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ. ਈ. ਓ. ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਦੀ ਰਹਿਨੁਮਾਈ ਹੇਠ 19 ਅਤੇ 20 ਅਗਸਤ, 2021 ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਕਮਰਾ ਨੰਬਰ 115, ਪਹਿਲੀ ਮੰਜ਼ਿਲ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤਰਨ ਤਾਰਨ ਵਿਖੇ ਰਖਸ਼ਾ ਸਿਕਊਰਿਟੀ ਸਰਵਿਸਜ਼ ਲਿਮਟਿਡ (ਜੀ. ਐੱਮ. ਆਰ. ਗਰੁੱਪ ਕੰਪਨੀ) ਦੇ ਸਹਿਯੋਗ ਨਾਲ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜਿਲਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਤਰਨ ਤਾਰਨ ਸ਼੍ਰੀ ਪ੍ਰਭਜੋਤ ਸਿੰਘ ਵਲੋਂ ਦੱਸਿਆ ਗਿਆ ਕਿ ਪਲੇਸਮੈਂਟ ਕੈਂਪ ਵਿੱਚ ਕੇਵਲ ਪੁਰਸ਼ ਉਮੀਦਵਾਰ ਹੀ ਭਾਗ ਲੈਣਗੇ, ਜਿਸ ਲਈ ਘੱਟੋ-ਘੱਟ ਯੋਗਤਾ ਦਸਵੀਂਂ ਪਾਸ, ਉਮਰ 18-35 ਸਾਲ ਹੋਵੇ। ਚਾਹਵਾਨ ਉਮੀਦਵਾਰ ਸਵੇਰੇ 10 ਵਜੇ ਤੋਂ ਦੁਪਿਹਰ 2 ਵਜੇ ਤੱਕ ਆਪਣੇ ਪੜਾਈ ਅਤੇ ਹੋਰ ਦਸਤਾਂਵੇਜ, ਅਸਲ ਅਤੇ ਫੋਟੋ ਸਟੇਟ ਲੈ ਕੇ ਇੰਟਰਵਿਉ ਲਈ ਹਾਜ਼ਰ ਹੋ ਸਕਦੇ ਹਨ। ਵਧੇਰੇ ਜਾਣਕਾਰੀ ਲਈ 77173-97013 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।