Placement camp will be organized on April 11 at District Bureau of Employment and Enterprises Tarn Taran-Deputy Commissioner
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਵਿਖੇ 11 ਅਪ੍ਰੈਲ ਨੂੰ ਲਗਾਇਆ ਜਾੇਵਗਾ ਪਲੇਸਮੈਂਟ ਕੈਂਪ-ਡਿਪਟੀ ਕਮਿਸ਼ਨਰ
ਤਰਨ ਤਾਰਨ, 10 ਅਪ੍ਰੈਲ :
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜਗਾਰ ਦੇਣ ਅਤੇ ਸਵੈ-ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਤਰਨ ਤਾਰਨ ਸ਼੍ਰੀ ਰਿਸ਼ੀ ਪਾਲ ਸਿੰਘ ਨੇ ਦੱਸਿਆ ਕਿ ਇਸੇ ਤਹਿਤ 11 ਅਪ੍ਰੈਲ, 2023 ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਮੈਡਮ ਭਾਰਤੀ ਸ਼ਰਮਾਂ, ਕੈਰੀਅਰ ਕਾਊਂਸਲਰ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਵਲੋਂ ਦੱਸਿਆ ਗਿਆ ਕਿ ਪਲੇਸਮੈਂਟ ਕੈਂਪ ਵਿੱਚ ਕੋਚਰ ਕਾਲ ਸੈਂਟਰ ਕੰਪਨੀ ਅਤੇ ਸਟਾਰ ਹੈਲਥ ਕੰਪਨੀਆਂ ਭਾਗ ਲੈ ਰਹੀਆਂ ਹਨ। ਪਲੇਸਮੈਂਟ ਲਈ ਕੋਚਰ ਕਾਲ ਸੈਂਟਰ ਕੰਪਨੀ ਨੂੰ ਕਾਲ ਸੈਂਟਰ ਦੀ ਅਸਾਮੀਆਂ ਲਈ ਯੋਗਤਾ ਬਾਰਵੀਂ ਅਤੇ ਗਰੈਜੂਏਸ਼ਨ ਪਾਸ (ਲੜਕੇ ਅਤੇ ਲੜਕੀਆਂ) ਤਨਖਾਹ 10000/- ਤੋਂ 15000/-ਰੁ: ਤੱਕ ਅਤੇ ਸਟਾਰ ਹੈਲਥ ਕੰਪਨੀ ਤਰਨ ਤਾਰਨ ਨੂੰ ਸੈਲਜ ਮੈਨੇਜਰ ਦੀ ਅਸਾਮੀ ਲਈ ਯੋਗਤਾ ਘੱਟੋ-ਘੱਟ ਗਰੈਜੂਏਸ਼ਨ ਪਾਸ (ਲੜਕੇ ਅਤੇ ਲੜਕੀਆਂ) ਤਨਖਾਹ 15000/- ਤੋਂ 20000/- ਤੱਕ ਇਨ੍ਹਾਂ ਅਸਾਮੀਆਂ ਲਈ ਉਮਰ ਹੱਦ 18 ਤੋਂ 35 ਸਾਲ ਹੈ।
ਉਨ੍ਹਾਂ ਕਿਹਾ ਕਿ ਉਮੀਦਵਾਰ ਆਪਣੇ ਨਾਲ ਆਪਣਾ ਬਾਇਉਡਾਟਾ, ਵਿੱਦਿਅਕ ਯੋਗਤਾ ਦੇ ਸਰਟੀਫਿਕੇਟ ਲੈ ਕੇ ਮਿਤੀ 11 ਅਪ੍ਰੈਲ, 2023 ਸਵੇਰੇ 10 ਵਜੇ ਤੋਂ ਦੁਪਿਹਰ 2 ਵਜੇ ਤੱਕ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਕਮਰਾ ਨੰਬਰ 115, ਪਹਿਲੀ ਮੰਜ਼ਿਲ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤਰਨ ਤਾਰਨ, ਵਿੱਖੇ ਇੰਟਰਵਿਉ ਲਈ ਪਹੁੰਚ ਸਕਦੇ ਹਨ। ਕਰੀਅਰ ਕਾਉਂਸਲਰ ਵੱਲੋ ਬੇਰੋਜ਼ਗਾਰ ਉਮੀਦਵਾਰਾਂ ਨੂੰ ਲਾਭ ਲੈਣ ਲਈ ਇਸ ਪਲੇਸਪੈਂਟ ਕੈਂਪ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਕਿਹਾ ਗਿਆ।ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਦੇ ਹੈਲਪਲਾਈਨ ਨੰਬਰ 77173-97013 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।