Close

Polluted environment and water can wipe out any civilization- Deputy Commissioner

Publish Date : 16/06/2021

ਦੂਸ਼ਿਤ ਵਾਤਾਵਰਣ ਅਤੇ ਪਾਣੀ ਕਿਸੇ ਵੀ ਸੱਭਿਅਤਾ ਦਾ ਖਾਤਮਾ ਕਰ ਸਕਦਾ ਹੈ- ਡਿਪਟੀ ਕਮਿਸ਼ਨਰ
ਪਾਣੀ ਦਾ ਹੋ ਰਿਹਾ ਨੀਵਾਂ ਪੱਧਰ, ਪੌਦਿਆਂ ਤੇ ਰੁੱਖਾਂ ਦੀ ਨਿਰੰਤਰ ਕਟਾਈ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਚਿੰਤਾ ਦਾ ਵਿਸ਼ਾ
ਆਪਣੀ ਮਿੱਟੀ, ਪਾਣੀ ਅਤੇ ਹਵਾ ਦੀ ਸੰਭਾਲ ਕਰਨਾ ਸਮੇਂ ਦੀ ਮੁੱਖ ਲੋੜ
ਸ਼੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਅਤੇ ਰੋਹੀ ਕੰਢੇ ਉਪਰ ਸਜਾਵਟੀ ਅਤੇ ਫਲਦਾਰ ਰੁੱਖ ਲਗਾਏ ਜਾਣਗੇ- ਬਾਬਾ ਜਗਤਾਰ ਸਿੰਘ
ਤਰਨ ਤਾਰਨ 15 ਜੂਨ :
ਜੋ ਕੌਮਾਂ ਆਪਣੇ ਕੁਦਰਤੀ ਸੋਮਿਆਂ ਜਿਵੇਂ ਕਿ ਪਾਣੀ, ਮਿੱਟੀ ਅਤੇ ਹਵਾ ਦੀ ਸਮੇਂ ਸਿਰ ਸੰਭਾਲ ਨਹੀਂ ਕਰਦੀਆਂ ਤਾਂ ਉਸ ਦਾ ਖਮਿਆਜਾ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜੀਆਂ ਨੂੰ ਭੁਗਤਣਾ ਪੈਂਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਆਈ. ਏ. ਐੱਸ. ਨੇ ਅੱਜ ਬਾਬਾ ਜਗਤਾਰ ਸਿੰਘ ਕਾਰ ਸੇਵਾ ਤਰਨ ਤਾਰਨ ਵਾਲਿਆਂ ਅਤੇ ਹਰਿਆਵਲ ਲਹਿਰ ਤਰਨ ਤਾਰਨ ਵੱਲੋਂ ਤਰਨ ਤਾਰਨ ਸ਼ਹਿਰ ਦੇ ਰਸਤਿਆਂ ਨੂੰ ਪੌਦਿਆਂ-ਰੁੱਖਾਂ ਰਾਹੀਂ ਹਰਿਆ ਭਰਿਆ ਕਰਨ ਅਤੇ ਰੋਹੀ ਦੇ ਕੰਢਿਆਂ ‘ਤੇ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਕਰਕੇ ਇਸ ਦਾ ਸੁੰਦੀਰਕਨ ਦਾ ਉਦਘਾਟਨ ਕਰਨ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਕੀਤਾ।
ਉਹਨਾਂ ਕਿਹਾ ਕਿ ਦਿਨ-ਬ-ਦਿਨ ਪਾਣੀ ਦੇ ਨੀਵੇਂ ਹੋ ਰਹੇ ਪੱਧਰ ਅਤੇ ਪੌਦਿਆਂ, ਰੁੱਖਾਂ ਦੀ ਨਿਰੰਤਰ ਕਟਾਈ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਦੂਸ਼ਿਤ ਵਾਤਾਵਰਣ ਅਤੇ ਪਾਣੀ ਕਿਸੇ ਵੀ ਸੱਭਿਅਤਾ ਦਾ ਖਾਤਮਾ ਕਰ ਸਕਦਾ ਹੈ ਅਤੇ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪਣਾ ਪਾਣੀ, ਮਿੱਟੀ ਅਤੇ ਹਵਾ ਦੀ ਸੰਭਾਲ ਕਰੀਏ।ਉਹਨਾਂ ਕਿਹਾ ਕਿ ਇਸ ਲਈ ਸਾਨੂੰ ਆਪਣੀ ਕੋਸ਼ਿਸ ਅਤੇ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਮੌਕੇ ਬਾਬਾ ਜਗਤਾਰ ਸਿੰਘ ਕਾਰਸੇਵਾ ਵਾਲਿਆਂ ਨੇ ਦੱਸਿਆ ਕਿ ਸ਼੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਅਤੇ ਰੋਹੀ ਕੰਢੇ ਉਪਰ ਸਜਾਵਟੀ ਅਤੇ ਫਲਦਾਰ ਰੁੱਖ ਲਗਾਏ ਜਾਣਗੇ, ਜਿਨ੍ਹਾਂ ਦਾ ਸਮੁੱਚਾ ਪ੍ਰਬੰਧ ਅਤੇ ਦੇਖ-ਰੇਖ ਵਿੱਚ ਹਰਿਆਵਲ ਲਹਿਰ ਤਰਨ ਤਾਰਨ ਦੇ ਮੈਂਬਰ ਪੂਰਾ ਸਹਿਯੋਗ ਕਰਨਗੇ।
ਇਸ ਮੌਕੇ ਐੱਸ. ਐੱਸ. ਪੀ. ਤਰਨ ਤਾਰਨ ਸ਼੍ਰੀ ਧਰੁਮਨ ਐਚ ਨਿੰਬਾਲੇ, ਸ਼੍ਰੀ ਰਜਨੀਸ਼ ਅਰੋੜਾ (ਪੀ.ਸੀ.ਐਸ) ਐਸ. ਡੀ. ਐਮ ਤਰਨ ਤਾਰਨ, ਸ੍ਰੀ ਅਮਨਦੀਪ ਸਿੰਘ ਅਸਿਸਟੈਂਟ ਕਮਿਸ਼ਨਰ ਜਨਰਲ, ਬਾਬਾ ਸੇਵਾ ਸਿੰਘ ਜੀ ਕਾਰਸੇਵਾ ਖਡੂਰ ਸਾਹਿਬ ਵਾਲੇ, ਬਾਬਾ ਮਹਿੰਦਰ ਸਿੰਘ ਜੀ ਕਾਰਸੇਵਾ ਤਰਨ ਤਾਰਨ, ਸ੍ਰ: ਧਰਵਿੰਦਰ ਸਿੰਘ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ, ਸ: ਨਿਰਮਲ ਸਿੰਘ ਮੀਤ ਮੈਨੇਜਰ, ਬਾਬਾ ਜ਼ੋਗਾ ਸਿੰਘ ਕਾਰਸੇਵਾ ਤਰਨ ਤਾਰਨ ਮੋਜੂਦ ਸਨ। ਇਸ ਉਦਘਾਟਨ ਸਮਾਰੋਹ ਵੇਲੇ ਅਰੰਭਤਾ ਦੀ ਅਰਦਾਸ ਗਿਆਨੀ ਜੋਗਾ ਸਿੰਘ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਨੇ ਕੀਤੀ।
ਇਸ ਮੌਕੇ ਹਰਿਆਵਲ ਲਹਿਰ ਤਰਨ ਤਾਰਨ ਦੇ ਪ੍ਰਧਾਨ ਤੇਜਿੰਦਰਪਾਲ ਸਿੰਘ, ਭੁਪਿੰਦਰ ਸਿੰਘ ਮੀਤ ਪ੍ਰਧਾਨ, ਜਸਪਾਲ ਸਿੰਘ, ਸੁਖਜਿੰਦਰਪਾਲ ਸਿੰਘ, ਹਮੇਸ਼ ਕੁਮਾਰ, ਗੁਰਸ਼ਰਨਜੀਤ ਸਿੰਘ, ਕੰਵਲਜੀਤ ਸਿੰਘ, ਅਰਸ਼ਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਤੇਜਿੰਦਰ ਸਿੰਘ, ਭੂਸ਼ਣ ਕੁਮਾਰ, ਵਰਿੰਦਰ ਸਿੰਘ ਧਾਮੀ, ਜਗਤੇਸ਼ਵਰਪਾਲ ਸਿੰਘ, ਅਮਨਦੀਪ ਸਿੰਘ, ਬਲਵਿੰਦਰ ਸਿੰਘ, ਜੈਇੰਦਰ ਸਿੰਘ, ਪਰਮਜੀਤ ਸਿੰਘ, ਨਰਿੰਦਰ ਸਿੰਘ ਤੋਂ ਇਲਾਵਾ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ/ਸੁਸਾਇਟੀਆਂ ਦੇ ਨੁਮਾਇੰਦੇ ਹਾਜਰ ਸਨ।
ਇਸ ਸਮੇਂ ਸਟੇਜ ਸੰਚਾਲਣ ਦੀ ਭੂਮਿਕਾ ਮਾਸਟਰ ਕੁਲਵਿੰਦਰ ਸਿੰਘ ਲਵਲੀ ਨੇ ਬਾਖੂਬੀ ਨਿਭਾਈ। ਹਰਿਆਵਲ ਲਹਿਰ ਤਰਨ ਤਾਰਨ ਦੇ ਮੈਂਬਰਾਂ ਵੱਲੋਂ ਪਹੁੰਚੀਆਂ ਸਾਰੀਆਂ ਸ਼ਖਸ਼ੀਅਤਾਂ ਨੂੰ ਪੌਦਿਆਂ ਦੇ ਗੁਲਦਸਤੇ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।