Poster release by Senior Medical Officer Taran Taran to make common people aware about the increasing disease of cancer
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ , ਤਰਨ ਤਾਰਨ
ਕੈਂਸਰ ਦੀ ਵੱਧਦੀ ਹੋਈ ਬਿਮਾਰੀ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸੀਨੀਅਰ ਮੈਡੀਕਲ ਅਫਸਰ ਤਰਨ ਤਾਰਨ ਵੱਲੋਂ ਪੋਸਟਰ ਰਿਲੀਜ਼
ਤਰਨ ਤਾਰਨ, 07 ਨਵੰਬਰ :
ਕੈਂਸਰ ਦਾ ਮੁੱਢਲੀ ਸਟੇਜ ‘ਤੇ ਪਕੜ ਵਿੱਚ ਆਉਣਾ ਹੀ ਕੈਂਸਰ ਕੰਟਰੋਲ ਦੀ ਕੂੰਜੀ ਹੈ।ਇਸ ਤੇਜੀ ਨਾਲ ਵੱਧਦੀ ਹੋਈ ਬਿਮਾਰੀ ਬਾਰੇ ਆਮ ਲੋਕਾਂ ਨੂੰ ਜਾਗਰੂਕਤਾ ਦੇਣ ਲਈ ਅੱਜ ਸਿਵਲ ਸਰਜਨ ਤਰਨ ਤਾਰਨ ਡਾ. ਸੀਮਾ ਦੇ ਦਿਸ਼ਾ ਨਿਰਦੇਸ਼ਾਂ ਹੇਠਾਂ ਸੀਨੀਅਰ ਮੈਡੀਕਲ ਅਫਸਰ ਡਾ. ਸਵਰਨਜੀਤ ਧਵਨ ਦੁਆਰਾ ਇੱਕ ਪੋਸਟਰ ਰਿਲੀਜ਼ ਕੀਤਾ ਗਿਆ।
ਇਸ ਮੌਕੇ ‘ਤੇ ਸੰਬੋਧਨ ਕਰਦਿਆ ਡਾ. ਸਵਰਨਜੀਤ ਧਵਨ ਕਿਹਾ ਕਿ ਕੈਂਸਰ ਦੀ ਬਿਮਾਰੀ ਤੋਂ ਬਚਣ ਲਈ ਇਸ ਦੇ ਲੱਛਣ ਤੇ ਕਾਰਨਾਂ ਬਾਰੇ ਵਿਸ਼ੇਸ਼ ਜਾਣਕਾਰੀ ਹੋਣਾ ਬਹੁਤ ਹੀ ਜ਼ਰੂਰੀ ਹੈ।
ਉਨਾਂ ਨੇ ਦੱਸਿਆ ਕਿ ਕੈਂਸਰ ਦੇ ਮੁੱਢਲੇ ਚਿੰਨਾਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਬਹੁਤ ਜਰੂਰੀ ਹੈ, ਫਸਲਾਂ ਤੇ ਕੀਟ ਨਾਸ਼ਕ ਦਵਾਈਆਂ ਦੀ ਘੱਟ ਤੋ ਘੱਟ ਵਰਤੋ , ਤੰਬਾਕੂ, ਬੀੜੀ-ਸਿਗਰਟ ਅਤੇ ਸ਼ਰਾਬ ਦੀ ਨਾ ਵਰਤੋ ਕਰਨ ਬਾਰੇ ਜੋਰਦਾਰ ਅਪੀਲ ਕੀਤੀ।ਇਸ ਦੇ ਨਾਲ ਹੀ ਉਹਨਾਂ ਵਲੋ ਕੈਂਸਰ ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਗਈ ਜਿਵੇਂ ਕਿ ਸਤੱਨ ਵਿੱਚ ਗਿਲਟੀ ਜਾਂ ਡੂੰਘ, ਲਗਾਤਾਰ ਖੰਘ ਅਤੇ ਆਵਾਜ਼ ਵਿੱਚ ਭਾਰੀਪਣ, ਦੋ ਮਹਾਂਵਾਰੀਆਂ ਵਿੱਚਕਾਰ ਖੁਨ ਪੈਣਾ ਅਤੇ ਇਸ ਤੋਂ ਇਲਾਵਾ ਵੀ ਖੁਨ ਪੈਣਾ, ਨਾਂ ਠੀਕ ਹੋਣ ਵਾਲਾ ਮੂੰਹ ਦਾ ਛਾਲਾ।
ਉਹਨਾਂ ਵੱਲੋਂ ਹੋਰ ਜਾਣਕਾਰੀ ਦਿੰਦੇ ਕਿਹਾ ਗਿਆ ਕਿ ਲੋਕਾਂ ਨੂੰ ਕੈਂਸਰ ਰੋਗ ਪ੍ਰਤੀ ਮੈਡੀਕਲ ਤੱਥਾਂ ਅਨੁਸਾਰ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਲੋਕ ਵਹਿਮਾਂ ਭਰਮਾਂ ਵਿੱਚ ਪੈ ਕੇ ਜਾਂ ਫੇਰ ਗਲਤ ਫਹਿਮੀ ਦਾ ਸ਼ਿਕਾਰ ਹੋ ਕੇ ਗਲਤ ਪਾਸੇ ਨਾ ਜਾਣ ਬਲਕਿ ਜਲਦੀ ਤੋਂ ਜਲਦੀ ਕਿਸੇ ਨੇੜਲੇ ਸਰਕਾਰੀ ਹਸਪਤਾਲ ਸਿਹਤ ਸੰਸਥਾਂ ‘ਤੇ ਜਾ ਕੇ ਸਿਹਤ ਕਰਮੀ ਨਾਲ ਸੰਪਰਕ ਕਰਨ ਅਤੇ ਇਸ ਬਿਮਾਰੀ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਮਰੀਜ਼ ਨੂੰ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚਾਇਆ ਜਾ ਸਕਦਾ ਹੈ।
ਇਸ ਮੌਕੇ ‘ ਤੇ ਡਾ. ਵੇਦ , ਡਾ. ਸਤਿੰਦਰ ਭਗਤ, ਡਾ. ਨਵਨੀਤ ਸਿੰਘ, ਸੈਨਟਰੀ ਇੰਸਪੈਕਟਰ ਗੁਰਦੇਵ ਸਿੰਘ ਢਿਲੋ ਹਾਜ਼ਰ ਸਨ।