Close

Pradhan Mantri Mudra Yojana will help the youth to establish self-employment-Deputy Commissioner

Publish Date : 27/08/2020
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਸਥਾਪਿਤ ਕਰਨ ਲਈ ਸਹਾਈ ਹੋਵੇਗੀ ਪ੍ਰਧਾਨ ਮੰਤਰੀ ਮੁਦਰਾ ਯੋਜਨਾ-ਡਿਪਟੀ ਕਮਿਸ਼ਨਰ
ਪ੍ਰਧਾਨ ਮੰਤਰੀ ਮੁਦਰਾ ਯੋਜਨਾ ਅਧੀਨ ਮੈਨੂਫੈਕਚਰਿੰਗ, ਵਪਾਰ ਅਤੇ ਸਰਵਿਸ ਯੂਨਿਟਾਂ ਲਈ ਮਿਲ ਸਕਦਾ ਹੈ ਕਰਜ਼ਾ
ਤਰਨ ਤਾਰਨ, 27 ਅਗਸਤ :
ਬੇਰੋਜ਼ਗਾਰ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਸਥਾਪਿਤ ਕਰਨ ਲਈ ਭਾਰਤ ਸਰਕਾਰ ਵਲੋਂ 8 ਅਪਰੈਲ, 2015 ਤੋਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਚਲਾਈ ਗਈ ਹੈ। ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਹ ਸਕੀਮ ਹਰੇਕ ਵਰਗ ਲਈ ਉਪਲੱਬਧ ਹੈ।
ਉਹਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਅਧੀਨ ਮੈਨੂਫੈਕਚਰਿੰਗ, ਵਪਾਰ ਅਤੇ ਸਰਵਿਸ ਯੂਨਿਟਾਂ ਲਈ ਕਰਜ਼ਾ ਮਿਲ ਸਕਦਾ ਹੈ। ਸ਼ਿਸ਼ੂ ਸਕੀਮ ਅਧੀਨ 50000 ਰੁਪਏ ਤੱਕ, ਕਿਸ਼ੋਰ ਸਕੀਮ ਅਧੀਨ 50000 ਤੋਂ 5 ਲੱਖ ਤੱਕ ਅਤੇ ਤਰੁਣ ਸਕੀਮ ਅਧੀਨ 5 ਲੱਖ ਤੋਂ 10 ਲੱਖ ਤੱਕ ਕਰਜ਼ਾ ਮਿਲ ਸਕਦਾ ਹੈ। ਸਕੀਮ ਅਧੀਨ ਕਰਜ਼ੇ ‘ਤੇ ਸਬਸਿਡੀ ਲਾਗੂ ਨਹੀਂ ਹੈ ਅਤੇ ਵਿਆਜ ਦੀ ਦਰ ਆਰ. ਬੀ. ਆਈ ਦੀਆਂ ਗਾਈਡਲਾਈਨਜ਼ ਅਨੁਸਾਰ ਹੁੁੰਦੀ ਹੈ। ਮਾਨਤਾ ਪ੍ਰਾਪਤ ਸੰਸਥਾ ਤੋਂ ਟ੍ਰੇਨਿੰਗ ਕਰਵਾਈ ਜਾਂਦੀ ਹੈ, ਟ੍ਰੇਨਿੰਗ ਦੀ ਫੀਸ ਖਾਦੀ ਕਮਿਸ਼ਨ ਵਲੋਂ ਦਿੱਤੀ ਜਾਂਦੀ ਹੈ।
ਉਹਨਾਂ ਦੱਸਿਆ ਕਿ ਸਕੀਮ ਲਈ ਕੋਈ ਵੀ ਭਾਰਤੀ ਨਾਗਰਿਕ, ਜਿਸ ਕੋਲ ਨਾਨ-ਫਾਰਮ ਸੈਕਟਰ ਦੀ ਆਮਦਨੀ ਪੈਦਾ ਕਰਨ ਵਾਲੀ ਗਤੀਵਿਧੀ ਜਿਵੇਂ ਕਿ ਮੈਨੂਫੈਕਚਰਿੰਗ, ਪ੍ਰੋਸੈਸਿੰਗ, ਟ੍ਰੇਨਿੰਗ ਜਾਂ ਸਰਵਿਸ ਸੈਕਟਰ ਲਈ ਵਪਾਰਕ ਯੋਜਨਾ ਹੈ ਅਤੇ ਜਿਸਦੀ ਕਰਜ਼ੇ ਦੀ ਲੋੜ 10 ਲੱਖ ਰੁਪਏ ਤੋਂ ਘੱਟ ਹੈ, ਅਪਲਾਈ ਕਰ ਸਕਦਾ ਹੈ। ਪ੍ਰਾਰਥੀ ਕੋਲ ਅਪਲਾਈ ਕਰਨ ਵੇਲੇ ਪਛਾਣ ਪੱਤਰ, ਯੋਗਤਾ ਸਰਟੀਫੀਕੇਟ, ਰਿਹਾਇਸ਼ ਦਾ ਸਬੂਤ, ਦੋ ਫੋਟੋ, ਸਪਲਾਇਰ ਦਾ ਨਾਮ/ਮਸ਼ੀਨਰੀ ਦਾ ਵੇਰਵਾ/ਮਸ਼ੀਨਰੀ ਦੀ ਕੀਮਤ ਅਤੇ ਜਾਤੀ ਸਰਟੀਫੀਕੇਟ ਹੋਣੇ ਚਾਹੀਦੇ ਹਨ।
ਸ਼੍ਰੀ ਸੰਜੀਵ ਕੁਮਾਰ, ਜਿਲ੍ਹਾ ਰੋਜ਼ਗਾਰ ਅਫਸਰ ਵਲੋਂ ਦੱਸਿਆ ਗਿਆ ਕਿ ਸਕੀਮ ਦਾ ਅਪਲਾਈ ਕਰਨ ਲਈ ਆਪਣੇ ਨੇੜੇ ਦੇ ਸਰਕਾਰੀ, ਪ੍ਰਾਈਵੇਟ, ਸਹਿਕਾਰੀ, ਖੇਤਰੀ ਰੂਰਲ  ਬੈਂਕ ਜਾਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਕਮਰਾ ਨੰਬਰ 115 ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਤਰਨ ਤਾਰਨ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ www.mudra.org.in ‘ਤੇ ਆਨ-ਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਟੋਲ ਫਰੀ ਨੰਬਰ 18001802222 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਵਲੋਂ ਬੇਰੋਜ਼ਗਾਰਾਂ ਨੂੰ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਗਈ।
—————