Close

Pre-recruitment course for defense services will be conducted from April 24-District Defense Services Welfare Officer Tarn Taran

Publish Date : 11/04/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਰੱਖਿਆ ਸੇਵਾਵਾਂ ਵਿੱਚ ਭਰਤੀ ਲਈ ਪ੍ਰੀ-ਰਿਕਰੂਟਮੈਂਟ ਕੋਰਸ 24 ਅਪ੍ਰੈਲ ਤੋਂ ਕੀਤਾ ਜਾਵੇਗਾ ਸ਼ੁਰੂ-ਜਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਅਫਸਰ
ਤਰਨ ਤਾਰਨ, 10 ਅਪ੍ਰੈਲ :
ਜਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਅਫਸਰ, ਤਰਨ ਤਾਰਨ ਕਮਾਂਡਰ ਬਲਜਿੰਦਰ ਸਿੰਘ ਵਿਰਕ (ਰਿਟਾ) ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਆਰਮੀ, ਪੰਜਾਬ ਪੁਲਿਸ, ਨੇਵੀ, ਏਅਰ ਫੋਰਸ, ਬੀ. ਐੱਸ. ਐੱਫ., ਆਈ. ਟੀ. ਬੀ. ਪੀ, ਸੀ. ਆਰ. ਪੀ. ਐਫ., ਸੀ. ਆਈ. ਐੱਸ. ਐੱਫ ਵਿੱਚ ਭਰਤੀ ਹੋਣ ਲਈ ਪ੍ਰੀ-ਰਿਕਰੂਟਮੈਂਟ ਕੋਰਸ ਮਿਤੀ 24 ਅਪ੍ਰੈਲ, 2023 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਇਸ ਕੋਰਸ ਵਿੱਚ ਸਾਬਕਾ ਸੈਨਿਕਾਂ, ਸੈਨਿਕ ਵਿਧਵਾਵਾਂ ਅਤੇ ਵੀਰ ਨਾਰੀਆਂ, ਸੇਵਾ ਕਰ ਰਹੇ ਸੈਨਿਕਾਂ ਅਤੇ ਸਿਵਲੀਅਨ ਦੇ ਬੱਚਿਆਂ ਦੇ ਉਜਵੱਲ ਭਵਿੱਖ ਨੂੰ ਮੁੱਖ ਰੱਖਦਿਆਂ ਭਰਤੀ ਹੋਣ ਸਬੰਧੀ ਟ੍ਰੇਨਿੰਗ ਦਿੱਤੀ ਜਾਵੇਗੀ। ਚਾਹਵਾਨ ਉਮੀਦਵਾਰ ਆਪਣੇ ਜ਼ਰੂਰੀ ਕਾਗਜਾਤ ਲੈ ਕੇ ਮੁੱਢਲੀ ਜਾਂਚ ਲਈ ਇਸ ਦਫਤਰ ਵਿਖੇ ਤੁਰੰਤ ਰਿਪੋਰਟ ਕਰਨ।
ਉਹਨਾਂ ਦੱਸਿਆ ਕਿ ਇਹ ਕੋਰਸ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਅੰਮ੍ਰਿਤਸਰ ਰੋਡ ਤਰਨ ਤਾਰਨ (ਨੇੜੇ ਪੁਲਿਸ ਲਾਈਨ ਅਤੇ ਵਿਕਾਸ ਭਵਨ) ਵਿਖੇ ਚਲਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਲਈ ਦਫਤਰ ਨਾਲ ਫੋਨ ਨੰਬਰ 01852-292565, 9356423524, 70091-03383 ਅਤੇ 62802-84812 ‘ਤੇ ਸੰਪਰਕ ਕੀਤਾ ਸਕਦਾ ਹੈ।