Close

Prime Minister T. B. Ration distributed to patients under Mukt Bharat Abhiyan

Publish Date : 11/05/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪ੍ਰਧਾਨ ਮੰਤਰੀ ਟੀ. ਬੀ. ਮੁਕਤ ਭਾਰਤ ਅਭਿਆਨ ਤਹਿਤ ਮਰੀਜ਼ਾਂ ਨੂੰ ਵੰਡਿਆ ਰਾਸ਼ਨ
ਤਰਨ ਤਾਰਨ, 10 ਮਈ :
ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪ੍ਰਧਾਨ ਮੰਤਰੀ ਟੀ. ਬੀ ਮੁਕਤ ਭਾਰਤ ਅਭਿਆਨ ਸਕੀਮ ਅਤੇ ਨਿਕਸ਼ੈ ਮਿੱਤਰਾ ਯੋਜਨਾ ਅਧੀਨ ਅੱਜ ਜ਼ਿਲ੍ਹਾ ਟੀ. ਬੀ. ਕੇਂਦਰ, ਤਰਨ ਤਾਰਨ ਵਿਖੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਅਗਵਾਈ ਹੇਠ ਟੀ. ਬੀ ਪੀੜ੍ਹਤ ਮਰੀਜ਼ਾਂ ਨੂੰ ਡੀ. ਆਰ. ਆਰ. ਕੇ ਫੂਡਜ਼, ਤਰਨ ਤਾਰਨ ਵੱਲੋਂ ਦਾਨ ਅਤੇ ਡਾ. ਪਰਿਤੋਸ਼ ਧਵਨ, ਡਬਲਯੂ. ਐੱਚ. ਓ ਕੰਸਲਟੈਂਟ ਦੇ ਸਹਿਯੋਗ ਨਾਲ ਮੁਹੱਈਆ ਕਰਵਾਏ ਗਏ ਰਾਸ਼ਨ (ਚਾਵਲ, ਦਾਲ, ਸਰਸੋਂ ਦਾ ਤੇਲ, ਨਿਊਟਰੀ, ਆਟਾ ਅਤੇ ਗੁੜ) ਦੇ ਪੈਕਟ ਜ਼ਿਲ੍ਹਾ ਟੀ. ਬੀ.ਕੇਂਦਰ, ਤਰਨ ਤਾਰਨ ਵਿਖੇ ਵੰਡੇ ਗਏ।
ਸਿਵਲ ਸਰਜਨ ਡਾ: ਗੁਰਪ੍ਰੀਤ ਸਿੰਘ ਰਾਏ ਵੱਲੋਂ ਇਸ ਸਕੀਮ ਅਧੀਨ ਰਾਸ਼ਨ ਲੈਣ ਆਏ ਟੀ. ਬੀ. ਪੀੜ੍ਹਤ ਮਰੀਜ਼ਾਂ ਨੂੰ ਸਰਕਾਰ ਵੱਲੋਂ ਟੀ. ਬੀ. ਦੇ ਮਰੀਜ਼ਾਂ ਨੂੰ ਮਿਲਣ ਵਾਲੀਆਂ ਹੋਰ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਟੀ.ਬੀ. ਹਾਰੇਗਾ ਦੇਸ਼ ਜਿੱਤੇਗਾ ਦੇ ਨਾਅਰੇ ਅਧੀਨ ਇਹ ਸਕੀਮ ਜ਼ਿਲ੍ਹੇ ਦੀਆਂ ਸਾਰੀਆਂ ਸੀ.ਐਚ.ਸੀ/ਪੀ.ਐਚ.ਸੀ/ਡਾੱਟਸ ਸੈਂਟਰਾਂ ‘ਤੇ ਲਾਗੂ ਹੋਵੇਗੀ।
ਇਸ ਮੌਕੇ ਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰ ਕੌਰ, ਜ਼ਿਲ੍ਹਾ ਸਿਹਤ ਅਫਸਰ ਡਾ. ਸੁਖਬੀਰ ਕੌਰ, ਜ਼ਿਲ੍ਹਾ ਐਪੀਡੈਮੋਲੋਜਿਸਟ ਅਫਸਰ ਡਾ. ਸਿਮਰਨ ਕੌਰ ਅਤੇ ਡਾ. ਅਮਨਦੀਪ ਸਿੰਘ, ਜ਼ਿਲ੍ਹਾ ਟੀ. ਬੀ. ਅਫਸਰ ਡਾ. ਸੁਖਜਿੰਦਰ ਸਿੰਘ, ਨਿਰਮਲ ਸਿੰਘ ਡਾੱਟਸ ਪ੍ਰੋਵਾਈਡਰ, ਨਵਦੀਪ ਕੁਮਾਰ, ਐਸ. ਟੀ. ਐੱਸ ਅਤੇ ਕਮਲਜੀਤ ਐੱਮ. ਐੱਲ. ਟੀ ਆਦਿ ਸ਼ਾਮਿਲ ਸਨ।