Close

Prohibition order issued by Commissioner Food and Drug Administration banning sale of energy drinks

Publish Date : 30/04/2025

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਅਨਰਜ਼ੀ ਡਰਿੰਕਸ ਦੀ ਵਿਕਰੀ ਤੇ ਲੱਗੀ ਪਾਬੰਦੀ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਜੀ ਵੱਲੋਂ ਜਾਰੀ ਪ੍ਰੋਹੀਬੀਸ਼ਨ ਆੱਡਰ

  ਤਰਨ ਤਾਰਨ, 30 ਅਪ੍ਰੈਲ

ਉੱਚ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤਹਿਤ ਲੋਕਾਂ ਦੀ ਸਿਹਤ ਨਾਲ ਹੋਣ ਵਾਲੇ ਖਿਲਵਾੜ ਨੂੰ ਰੋਕਣ ਦੇ ਮਕਸਦ ਨਾਲ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਤੜਕੇ ਸਵੇਰੇ 06:00 ਵਜੇ ਕੀਤੀ ਗਈ ਚੈਕਿੰਗ ਅਤੇ ਭਰੇ ਗਏ ਪਨੀਰ ਅਤੇ ਦੁੱਧ ਦੇ ਸੈਂਪਲ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਔਲਖ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਸੁਖਬੀਰ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ  ਫੂਡ ਸੇਫ਼ਟੀ ਟੀਮ ਵੱਲੋਂ ਲੋਕਾਂ ਦੀ ਸਿਹਤ ਨਾਲ ਹੋਣ ਵਾਲੇ ਖਿਲਵਾੜ ਨੂੰ ਰੋਕਣ ਦੇ ਮਕਸਦ ਨਾਲ ਤੜਕੇ ਝਬਾਲ ਅਤੇ ਖ਼ਡੂਰ ਸਾਹਿਬ ਇਲਾਕੇ ਵਿੱਚ ਦੁੱਧ ਅਤੇ ਪਨੀਰ ਦੀ ਚੈਕਿੰਗ ਕਰਦੇ ਹੋਏ ਭਰੇ ਗਏ ਸੈਂਪਲ।

 ਇਸ ਤੋਂ ਇਲਾਵਾ ਅੱਜ ਫੂਡ ਬਿਜਨਸ ਉਪਰੇਟਰਸ ਦਾ ਤਰਨ ਤਾਰਨ ਵਿੱਚ ਇੱਕ ਜਾਗਰੂਕਤਾਂ ਕੈਂਪ ਲਗਾਇਆ ਗਿਆ ਅਤੇ ਸਾਰੇ ਫੂਡ ਬਿਜਨੇਸ ਉਪਰੇਟਰਸ ਨੂੰ ਅਨਰਜੀ ਡਰਿੰਕਸ ਤੇ ਲੱਗੀ ਪਾਬੰਦੀ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ । ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ  ਵੱਲੋਂ ਅਨਰਜੀ ਡਰਿੰਕਸ ਤੇ ਪਾਬੰਦੀ ਲਗਾਉਣ ਦੀ ਸਖ਼ਤ ਹਦਾਇਤ ਹੋਈ ਹੈ।

 ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ ਪ੍ਰਾਪਤ ਹੋਏ ਪ੍ਰੋਹੀਬੀਸ਼ਨ ਆੱਡਰ ਅਨੁਸਾਰ ਸ਼ਹਿਰਾਂ ਵਿੱਚ ਸਕੂਲਾਂ ਦੇ 50 ਮੀਟਰ ਦਾਇਰੇ ਅਤੇ ਪੇਂਡੂ ਇਲਾਕੇ ਵਿੱਚ ਸਕੂਲਾਂ ਦੇ 100 ਮੀਟਰ ਦਾਇਰੇ ਅਤੇ ਸਕੂਲਾਂ ਦੀਆਂ ਕੰਟੀਨਾਂ ਵਿੱਚ ਅਨਰਜੀ ਡਰਿੰਕਸ ਤੇ ਪੂਰੀ ਪਾਬੰਦੀ ਲਗਾ ਦਿੱਤੀ ਗਈ ਹੈ।