Close

Punjab 100 seminar organized at Majha College for Women under the leadership of Additional Deputy Commissioner

Publish Date : 18/03/2025

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਮਾਝਾ ਕਾਲਜ ਫਾਰ ਵੂਮੈਨ, ਵਿਖੇ ਪੰਜਾਬ 100 ਦਾ ਕਰਵਾਇਆ ਗਿਆ ਸੈਮੀਨਾਰ

ਤਰਨ ਤਾਰਨ, 13 ਮਾਰਚ

ਸ਼੍ਰੀ ਸੰਜੀਵ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਪੇਡੂ ਵਿਕਾਸ) ਤਰਨ ਤਾਰਨ  ਦੀ ਰਹਿਨੁਮਾਈ ਹੇਠ ਅੱਜ ਮਾਝਾ ਕਾਲਜ ਫਾਰ ਵੂਮੈਨ, ਤਰਨ ਤਾਰਨ ਵਿਖੇ ਪੰਜਾਬ 100 ਦਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਸ੍ਰੀ ਸੋਨੀ ਗੋਇਲ ਮੁੱਖ ਸਲਾਹਕਾਰ, ਪੰਜਾਬ 100 ਵੱਲੋ ਦੱਸਿਆ ਗਿਆ ਕਿ ਉਹਨਾ ਵੱਲੋ ਪੰਜਾਬ ਵਿੱਚ 100 ਲੜਕੀਆਂ ਨੂੰ ਕੈਟ, ਐਕਸ ਏ ਟੀ, ਸਨੈਪ ਦੇ ਪੇਪਰ ਦੀ ਤਿਆਰੀ ਲਈ ਫ੍ਰੀ ਆਨ-ਲਾਈਨ ਟ੍ਰੇਨਿੰਗ ਦਿੱਤੀ ਜਾਵੇਗੀ।

ਉਹਨਾ ਵੱਲੋ ਵੱਧ ਤੋ ਵੱਧ ਲੜਕੀਆਂ ਨੂੰ www.punjab100.com ਤੇ ਰਜਿਸਟਰਡ ਹੋਣ ਲਈ ਕਿਹਾ ਗਿਆ। ਜੋ ਵੀ ਲੜਕੀਆਂ www.punjab100.com  ਤੇ ਰਜਿਸਟਰਡ ਹੋਣਗੀਆਂ। ਉਹਨਾ ਦਾ ਇਕ ਲਿਖਤੀ ਟੈਸਟ ਮਿਤੀ: 30 ਮਾਰਚ ਨੂੰ ਸਵੇਰੇ: 10:00 ਵਜੇ ਮਾਝਾ ਕਾਲਜ ਫਾਰ ਵੂਮੈਨ, ਟੀ-ਪੁਆਇੰਟ, ਤਰਨ ਤਾਰਨ ਵਿਖੇ ਲਿਆ ਜਾਵੇਗਾ। ਪੇਪਰ ਵਿੱਚ ਸਿਲੈਕਟ ਹੋਣ ਵਾਲੇ ਬੱਚਿਆਂ ਨੂੰ ਪੰਜਾਬ 100 ਵੱਲੋ ਕੈਟ, ਐਕਸ ਏ ਟੀ, ਸਨੈਪ ਦੇ ਪੇਪਰ ਦੀ ਤਿਆਰੀ ਲਈ ਬਿਲਕੁਲ ਫ੍ਰੀ ਆਨ-ਲਾਈਨ ਟ੍ਰੇਨਿੰਗ ਦਿੱਤੀ ਜਾਵੇਗੀ।

ਇਸ ਸੈਮੀਨਾਰ ਵਿੱਚ 253 ਵਿਦਿਆਰਥੀਆਂ ਨੇ ਭਾਗ ਲਿਆ। ਸ਼੍ਰੀ ਵਿਕਰਮ ਜੀਤ, ਜਿਲਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਤਰਨ ਤਾਰਨ ਵੱਲੋ ਵੱਧ ਤੋਂ ਵੱਧ ਲੜਕੀਆਂ ਨੂੰ www.punjab100.com ਤੇ ਰਜਿਸਟਰਡ ਹੋਣ ਲਈ ਕਿਹਾ ਗਿਆ। ਇਸ ਸੈਮੀਨਾਰ ਵਿੱਚ ਸ੍ਰੀਮਤੀ ਹਰਮਿੰਦਰ ਕੋਰ, ਪ੍ਰਿੰਸੀਪਲ, ਮਾਝਾ ਕਾਲਜ ਫਾਰ ਵੂਮੈਨ, ਸ਼੍ਰੀ ਸੁਰੇਸ਼ ਕੁਮਾਰ ਸੁਪਰਡੰਟ ਗਰੇਡ-2 ਅਤੇ ਸ਼੍ਰੀ ਹਰਬਿੰਦਰ ਸਿੰਘ, ਕਲਰਕ, ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਵੱਲੋ ਭਾਗ ਲਿਆ ਗਿਆ।