Close

Punjab Govt. Organizing State Level Employment Fair From April 24 To 30 Under Door-To-Door Employment Scheme – Deputy Commissioner

Publish Date : 22/03/2021
DC Sir
ਘਰ-ਘਰ ਰੋਜ਼ਗਾਰ” ਯੋਜਨਾ ਤਹਿਤ ਪੰਜਾਬ ਸਰਕਾਰ ਵੱਲੋਂ 24 ਤੋਂ 30 ਅਪ੍ਰੈਲ ਤੱਕ ਕਰਵਾਇਆ ਜਾ ਰਿਹਾ ਰਾਜ ਪੱਧਰੀ ਰੋਜ਼ਗਾਰ ਮੇਲੇ ਦਾ ਅਯੋਜਨ-ਡਿਪਟੀ ਕਮਿਸ਼ਨਰ
ਕੋਵਿਡ-19 ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਤਰਨ ਤਾਰਨ ਵਿੱਚ ਪੰਜ ਅਲੱਗ-ਅਲੱਗ ਸਥਾਨਾਂ ‘ਤੇ ਕਰਵਾਏ ਜਾਣਗੇ ਰੋਜ਼ਗਾਰ ਮੇਲੇ
ਤਰਨ ਤਾਰਨ, 18 ਮਾਰਚ :
ਪੰਜਾਬ ਸਰਕਾਰ ਦੀ “ਘਰ-ਘਰ ਰੋਜ਼ਗਾਰ” ਯੋਜਨਾ ਤਹਿਤ ਪੰਜਾਬ ਦੇ ਬੇਰੁਜਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਹਿੱਤ ਪੰਜਾਬ ਸਰਕਾਰ ਵਲੋਂ 24 ਅਪ੍ਰੈਲ ਤੋਂ 30 ਅਪ੍ਰੈਲ, 2021 ਤੱਕ ਰਾਜ ਪੱਧਰੀ ਰੋਜਗਾਰ ਮੇਲੇ ਕਰਵਾਏ ਜਾ ਰਹੇ ਹਨ। 
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਹਨਾਂ ਦੱਸਿਆ ਇਹ ਰੋਜ਼ਗਾਰ ਮੇਲੇ ਕੋਵਿਡ-19 ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਤਰਨ ਤਾਰਨ ਵਿੱਚ ਪੰਜ ਅਲੱਗ-ਅਲੱਗ ਸਥਾਨਾਂ ‘ਤੇ ਕਰਵਾਏ ਜਾਣਗੇ। ਉਹਨਾਂ ਵਲੋਂ ਵੱਖ ਵੱਖ ਵਿਭਾਗਾਂ ਨੂੰ ਸਬੰਧਤ ਖੇਤਰਾਂ ਵਿੱਚ ਪ੍ਰਸਤਾਵਿਤ ਰੋਜ਼ਗਾਰ ਮੇਲਿਆਂ ਲਈ ਖਾਲੀ ਅਸਾਮੀਆਂ ਇਕੱਤਰ ਕਰਨ ਦਾ ਟੀਚਾ ਦਿੱਤਾ ਗਿਆ ਤਾਂ ਜੋ ਇਕੱਤਰ ਅਸਾਮੀਆਂ ਲਈ ਯੋਗ ਬੇਰੁਜਗਾਰਾਂ ਦੀ ਭਾਲ ਕੀਤੀ ਜਾ ਸਕੇ।
        ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਵੱਲੋਂ “ਮਿਸ਼ਨ ਰੈੱਡ ਸਕਾਈ” ਅਧੀਨ ਸਬੰਧਤ ਅਧਿਕਾਰੀਆਂ ਨੂੰ ਮਿੱਥੇ ਸਮੇਂ ਅੰਦਰ ਉਮੀਦਵਾਰਾਂ ਦੀ ਸ਼ਨਾਖਤ ਕਰਕੇ ਸੂਚੀ ਬਿਊਰੋ ਨੂੰ ਭੇਜਣ ਦੀ ਹਦਾਇਤ ਕੀਤੀ ਗਈ। ਡਿਪਟੀ ਕਮਿਸ਼ਨਰ ਵਲੋਂ ਇਹ ਵੀ ਦੱਸਿਆ ਗਿਆ ਕਿ ਸ਼ੰਘਾਈ, ਚੀਨ ਵਿੱਚ ‘ਵਿਸ਼ਵ ਹੁਨਰ ਮੁਕਾਬਲਾ’ ਕਰਵਾਇਆ ਜਾ ਰਿਹਾ ਹੈ। ਜਿਲ੍ਹਾ ਪੱਧਰ ਦਾ ਇਹ ਮੁਕਾਬਲਾ ਸਰਕਾਰੀ ਆਈ. ਟੀ. ਆਈ. ਪੱਟੀ ਵਿਖੇ ਕਰਵਾਇਆ ਜਾਵੇਗਾ। ਜਿਸ ਵਿੱਚ ਭਾਗ ਲੈਣ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾ ਰਹੀ ਹੈ। 
ਇਸ ਮੌਕੇ ਸ਼੍ਰੀਮਤੀ ਪਰਮਜੀਤ ਕੌਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸ਼੍ਰੀ ਸੰਜੀਵ ਕੁਮਾਰ, ਜਿਲ੍ਹਾ ਰੋਜ਼ਗਾਰ ਅਫਸਰ ਤਰਨ ਤਾਰਨ, ਸ਼੍ਰੀ ਹਰਮਨਦੀਪ ਸਿੰਘ, ਪਲੇਸਮੈਂਟ ਅਫਸਰ, ਸ਼੍ਰੀ ਭਗਤ ਸਿੰਘ ਫੰਕਸ਼ਨਲ ਮੈਨੇਜਰ, ਡਾ. ਈਸ਼ਾ ਧਵਨ ਅਤੇ ਹੋਰ ਅਧਿਕਾਰੀ ਹਾਜ਼ਰ ਸਨ।