Punjab Skill Development Mission Launches Free Courses to Reduce Unemployment – Deputy Commissioner
Publish Date : 27/11/2019

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਬੇਰੋਜ਼ਗਾਰੀ ਘਟਾਉਣ ਲਈ ਮੁਫਤ ਕਰਵਾਏ ਜਾ ਰਹੇ ਸਕਿੱਲ ਕੋਰਸਾਂ ਵਿੱਚ ਦਾਖਲੇ ਸ਼ੁਰੂ-ਡਿਪਟੀ ਕਮਿਸ਼ਨਰ
ਤਰਨ ਤਾਰਨ, 27 ਨਵੰਬਰ :
ਪੰਜਾਬ ਵਿੱਚ ਬੇਰੁਜਗਾਰੀ ਨੂੰ ਘਟਾਉਣ ਲਈ ਪੀ. ਐਸ. ਡੀ. ਐਮ. ਵੱਲੋਂ ਗਰੀਬ ਬੇਰੁਜਗਾਰ ਨੌਜਵਾਨ ਲੜਕੇ-ਲੜਕੀਆਂ ਲਈ ਮੁਫਤ ਕਿੱਤਾ ਮੁੱਖੀ ਕੋਰਸ ਕਰਵਾਏ ਜਾ ਰਹੇ ਹਨ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਪੀ. ਐੱਸ. ਡੀ. ਐੱਮ. ਵੱਲੋਂ ਜਿਲ੍ਹਾ ਤਰਨ ਤਾਰਨ ਵਿੱਚ ਪੇਂਡੂ ਅਤੇ ਸ਼ਹਿਰੀ ਦੋਨਾਂ ਖੇਤਰਾਂ ਦੇ ਨੌਜਵਾਨਾ ਨੂੰ ਮੁਫਤ ਵਿੱਚ ਟੇ੍ਰਨਿੰਗ ਦੇਣ ਉਪਰੰਤ ਪ੍ਰਾਈਵੇਟ ਨੌਕਰੀ ਮੁਹੱਈਆ ਕਰਵਾਈ ਜਾਂਦੀ ਹੈ।
ਉਹਨਾਂ ਦੱਸਿਆ ਕਿ ਖੇਮਕਰਨ ਰੋਡ ਸਾਹਮਣੇ ਆਈ. ਟੀ. ਆਈ., ਪੱਟੀ ਵਿਖੇ “ਨੈਸ਼ਨਲ ਅਰਬਨ ਲਾਈਵਲੀਹੁੱਡ ਮਿਸ਼ਨ” ਸਕੀਮ ਅਧੀਨ ਸ਼ਹਿਰੀ ਨੌਜਵਾਨਾ ਲਈ ਸਕਿੱਲ ਸੈਂਟਰ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਸਿਰਫ ਸ਼ਹਿਰੀ ਖੇਤਰ ਦੇ ਨੌਜਵਾਨਾ ਨੂੰ ਟੇ੍ਰਨਿੰਗ ਦਿੱਤੀ ਜਾਵੇਗੀ।ਇਸ ਸੈਂਟਰ ਵਿੱਚ ਨੌਜਵਾਨਾ ਨੂੰ ਹਾਊਸ ਕੀਪਰ-ਕਮ-ਕੁੱਕ (ਵਿਦਿਅਕ ਯੋਗਤਾ 5ਵੀਂ ਪਾਸ) ਅਤੇ ਡਾਕੂਮੈਂਨਟੇਸ਼ਨ ਅਸ਼ਿਸਟੈਂਟ (ਵਿਦਿਅਕ ਯੋਗਤਾ 10ਵੀ ਪਾਸ) ਕੋਰਸਾਂ ਵਿੱਚ ਟੇ੍ਰਨਿੰਗ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀ.ਐਮ.ਕੇ.ਵੀ.ਵਾਈ.) ਸਕੀਮ ਅਧੀਨ ਪੇਂਡੂ ਅਤੇ ਸ਼ਹਿਰੀ ਦੋਨਾ ਖੇਤਰ ਦੇ ਨੌਜਵਾਨਾ ਲਈ ਖੇਮਕਰਨ ਰੋਡ ਪੱਟੀ ਵਿਖੇ, ਕਾਜੀ ਕੋਟ ਰੋਡ, ਤਰਨ ਤਾਰਨ ਵਿੱਚ ਇਨ-ਸਟੋਰ ਪਰੋਮੋਟਰ (ਵਿਦਿਅਕ ਯੋਗਤਾ 12ਵੀ ਪਾਸ) ਕੋਰਸ ਵਿੱਚ ਟੇ੍ਰਨਿੰਗ ਦਿੱਤੀ ਜਾ ਰਹੀ ਹੈ, ਬਾਠ ਰੋਡ ਸਾਹਮਣੇ ਪੁਰਾਣਾ ਡੀ.ਸੀ. ਦਫਤਰ, ਤਰਨ ਤਾਰਨ, ਖਵਾਸਪੁਰ ਰੋਡ ਫਤਿਆਬਾਦ ਵਿਖੇ ਚੱਲ ਰਹੇ ਸੈਂਟਰਾਂ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਨੌਜਵਾਨਾ ਲਈ ਬਰੌਡਬੈਂਡ ਟੈਕਨੀਸ਼ਨ (ਵਿਦਿਅਕ ਯੋਗਤਾ 12ਵੀ ਪਾਸ), ਫੀਲਡ ਟੈਕਨੀਸ਼ਨ ਅਦਰ ਹੋਮ ਅਪਲਾਈਂਸ (ਵਿਦਿਅਕ ਯੋਗਤਾ 8ਵੀ ਪਾਸ), ਡੀਲਰਸ਼ਿੱਪ ਟੈਲੀਕਾਲਰ ਸੇਲਜ਼ ਐਗਜੈਕਟਿਵ (ਵਿਦਿਅਕ ਯੋਗਤਾ 12ਵੀ ਪਾਸ) ਅਤੇ ਡੀ. ਟੀ. ਐੱਚ. ਸੈੱਟ ਟਾੱਪ ਬਾਕਸ ਇੰਸਟਾਲੇਸ਼ਨ (ਵਿਦਿਅਕ ਯੋਗਤਾ 10ਵੀ ਪਾਸ), ਇਸ ਤੋਂ ਇਲਾਵਾ ਬਿਲਡਿੰਗ ਨੰਬਰ 111, ਫੋਕਲ ਪੁਆਇੰਟ, ਤਰਨ ਤਾਰਨ ਸੈਂਟਰ ਵਿੱਚ ਹੈਂਡ ਇੰਮਬਰਾਈਡਰ (ਵਿਦਿਅਕ ਯੋਗਤਾ 10ਵੀ ਪਾਸ) ਅਤੇ ਡਾਕੈਮੈਂਟੇਸ਼ਨ ਅਸ਼ਿਸਟੈਂਟ (ਵਿਦਿਅਕ ਯੋਗਤਾ 10ਵੀ ਪਾਸ) ਕੋਰਸਾ ਵਿੱਚ ਟੇ੍ਰਨਿੰਗ ਦਿੱਤੀ ਜਾਵੇਗੀ।
ਇਹਨ੍ਹਾਂ ਕੋਰਸਾਂ ਤੋਂ ਇਲਾਵਾ ਪੀ.ਐਸ.ਡੀ.ਐਮ. ਵੱਲੋਂ ਪੀ.ਐਮ.ਕੇ.ਵੀ.ਵਾਈ. ਸਕੀਮ ਅਧੀਨ ਰੀਹੈਬਲੀਟੇਸ਼ਨ ਸੈਂਟਰ ਭਗੂਪੁਰ ਵਿੱਚ ਨਸ਼ੇ ਨਾਲ ਪੀੜਤ ਨੌਜਵਾਨਾ ਲਈ ਸੈਂਟਰ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਨਸ਼ਾ ਛੱਡ ਚੁੱਕੇ ਨੌਜਵਾਨ ਟੇ੍ਰਨਿੰਗ ਲੈ ਸਕਦੇ ਹਨ, ਇਸ ਸੈਂਟਰ ਵਿੱਚ ਨੌਜਵਾਨਾ ਨੂੰ ਹਾਊਸ ਕੀਪਰ-ਕਮ-ਕੁੱਕ (ਵਿਦਿਅਕ ਯੋਗਤਾ 5ਵੀ ਪਾਸ) ਅਤੇ ਡਾਕੈਮੈਂਟੇਸ਼ਨ ਅਸ਼ਿਸਟੈਂਟ (ਵਿਦਿਅਕ ਯੋਗਤਾ 10ਵੀ ਪਾਸ) ਕੋਰਸਾਂ ਵਿੱਚ ਟੇ੍ਰਨਿੰਗ ਦਿੱਤੀ ਜਾਵੇਗੀ।ਇਸ ਦੇ ਨਾਲ ਹੀ ਨੇੜੇ ਆਈ. ਸੀ. ਆਈ. ਸੀ. ਬੈਂਕ ਪੱਟੀ ਵਿਖੇ ਪੀ. ਡਬਲਯੂ. ਡੀ. ਨੌਜਵਾਨਾ (ਸ਼ਹਿਰੀ ਅਤੇ ਪੇਂਡੂ) ਲਈ ਸਕਿੱਲ ਸੈਂਟਰ ਸ਼ੁਰੂ ਕਿੱਤਾ ਜਾ ਰਿਹਾ ਹੈ, ਜਿਸ ਵਿੱਚ ਰੀਟੇਲ (ਵਿਦਿਅਕ ਯੋਗਤਾ 10ਵੀ ਪਾਸ) ਅਤੇ ਡਾਟਾ ਇੰਟਰੀ ਆਪਰੇਟਰ (ਵਿਦਿਅਕ ਯੋਗਤਾ 10ਵੀ ਪਾਸ) ਵਿੱਚ ਟੇ੍ਰਨਿੰਗ ਦਿੱਤੀ ਜਾਵੇਗੀ।ਇਹਨ੍ਹਾਂ ਕੋਰਸਾ ਦਾ ਸਮਾਂ 3 ਤੋਂ 4 ਮਹੀਨੇ ਦਾ ਹੁੰਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਰਸ ਪੂਰਾ ਹੋਣ ਉਪਰੰਤ ਸਿਖਿਆਰਥੀਆਂ ਨੂੰ ਸਰਕਾਰ ਵੱਲੋਂ ਸਕਿੱਲ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਅਤੇ ਸਿਖਿਆਰਥੀਆਂ ਦੀ ਰੁਜਗਾਰ ਪ੍ਰਾਪਤੀ ਵਿੱਚ ਵੀ ਸਹਾਇਤਾ ਕੀਤੀ ਜਾਵੇਗੀ।ਇਹਨ੍ਹਾਂ ਕੋਰਸਾਂ ਨੂੰ ਕਰਨ ਲਈ ਸਿਖਿਆਰਥੀ ਦੀ ਉਮਰ 18 ਤੋਂ 40 ਸਾਲ ਹੋਣੀ ਚਾਹੀਦੀ ਹੈ।ਇਸ ਦੇ ਨਾਲ ਹੀ ਸਿਖਿਆਰਥੀਆਂ ਨੂੰ ਟੇ੍ਰਨਿੰਗ ਦੌਰਾਨ ਕਿਤਾਬਾਂ, ਬੈਗ, ਯੁਨੀਫਾਰਮ, ਪੈਨ, ਪੈਨਸਿਲ ਆਦਿ ਮੁਫਤ ਦਿੱਤੇ ਜਾਣਗੇ।ਉਹਨ੍ਹਾਂ ਵੱਲੋਂ ਦੱਸਿਆ ਗਿਆ ਕਿ ਉੱਕਤ ਸਾਰੇ ਸੈਂਟਰਾਂ ਵਿੱਚ ਦਾਖਲੇ ਸ਼ੁਰੂ ਹੋ ਗਏ ਹਨ, ਜੇਕਰ ਕੋਈ ਵੀ ਨੌਜਵਾਨ ਉੱਕਤ ਸੈਂਟਰਾਂ ਵਿੱਚ ਕੋਰਸ ਕਰਨਾ ਚਾਹੁੰਦਾ ਹੈ ਤਾਂ ਡੀ. ਪੀ. ਐਮ. ਯੂ. ਟੀਮ ਨਾਲ ਹੇਠ ਲਿਖੇ ਨੰਬਰਾਂ `ਤੇ ਜਾ ਕਮਰਾ ਨੰਬਰ 115, ਪਹਿਲੀ ਮੰਜਿਲ, ਦਫਤਰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਵਿਖੇ ਵੀ ਸੰਪਰਕ ਕਰ ਸਕਦਾ ਹੈ।ਸ਼੍ਰੀ ਰੋਹਿਤ ਸੂਦ-ਬਲਾਕ ਥੀਮੈਟਿਕ ਮੈਨੇਜਰ (79863-25952), ਸ਼੍ਰੀ ਮਨਜਿੰਦਰ ਸਿੰਘ-ਬਲਾਕ ਮਿਸ਼ਨ ਮੈਨੇਜਰ (97792-31125) ਅਤੇ ਸ਼੍ਰੀ ਜਤਿੰਦਰ ਸਿੰਘ-ਬਲਾਕ ਥੀਮੈਟਿਕ ਮੈਨੇਜਰ (84379-70900) ਨਾਲ ਸੰਪਰਕ ਕਰ ਸਕਦੇ ਹਨ।
—————-