Punjab Skill Development Mission launches free online course under “Mission Fateh” – Deputy Commissioner
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
“ਮਿਸ਼ਨ ਫਤਿਹ” ਤਹਿਤ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਤਾਲਾਬੰਦੀ ਦੇ ਚਲਦਿਆਂ ਮੁਫਤ ਆਨ-ਲਇਨ ਕੋਰਸ ਸ਼ੁਰੂ-ਡਿਪਟੀ ਕਮਿਸ਼ਨਰ
ਤਰਨ ਤਾਰਨ, 17 ਜੂਨ :
ਪੰਜਾਬ ਵਿੱਚ ਬੇਰੁਜਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ. ਐਸ. ਡੀ. ਐਮ.) ਵੱਲੋਂ ਗਰੀਬ ਬੇਰੁਜਗਾਰ ਨੌਜਵਾਨ ਲੜਕੇ-ਲੜਕੀਆਂ ਲਈ ਮੁਫਤ ਕਿੱਤਾ ਮੁੱਖੀ ਕੋਰਸ ਕਰਵਾਏ ਜਾਂਦੇ ਹਨ।ਹੁਣ ਤੱਕ ਪੀ. ਐਸ. ਡੀ. ਐਮ. ਵੱਲੋਂ ਚਲਾਏ ਜਾਂਦੇ ਅਲੱਗ-ਅਲੱਗ ਕੋਰਸਾਂ ਵਿੱਚੋਂ 685 ਵਿਦਿਆਰਥੀ ਟ੍ਰੇਨਿੰਗ ਪ੍ਰਾਪਤ ਕਰ ਚੁੱਕੇ ਹਨ ਅਤੇ 215 ਵਿਦਿਆਰਥੀ ਨੌਕਰੀ ਵੀ ਪ੍ਰਾਪਤ ਕਰ ਚੁੱਕੇ ਹਨ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸੈਂਟਰਾਂ ਵਿੱਚ 935 ਵਿਦਿਆਰਥੀ ਟ੍ਰੇਨਿੰਗ ਪਾ੍ਰਪਤ ਕਰ ਰਹੇ ਸਨ, ਪਰ ਤਾਲਾਬੰਦੀ ਦੇ ਕਰਕੇ ਸਕਿੱਲ ਸੈਂਟਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੰਦ ਕਰ ਦਿੱਤੇ ਗਏ ਹਨ।ਪਰ ਹੁਣ ਤਾਲਾਬੰਦੀ ਦੇ ਚਲਦਿਆਂ ਸਾਰੇ ਸਕਿੱਲ ਸੈਂਟਰ ਬੰਦ ਹੋਣ ਕਾਰਨ ਅਤੇ ਸਮੇ ਦੀ ਲੋੜ ਨੂੰ ਸਮਝਦਿਆਂ ਸਰਕਾਰ ਵੱਲੋਂ “ਮਿਸ਼ਨ ਫਤਿਹ” ਤਹਿਤ ਮੁਫਤ ਆਨ-ਲਾਇਨ ਟ੍ਰੇਨਿੰਗ ਕੋਰਸ ਸ਼ੁਰੂ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ ਆਨ-ਲਾਇਨ ਕੋਰਸ ਰਾਹੀਂ ਲੋਜਿਸਟਿੱਕ ਅਤੇ ਸਪਲਾਈ ਚੈਨ ਮੈਂਨਜਮੈਂਟ ਕੋਰਸਾਂ ਵਿੱਚ ਆਨ-ਲਾਈਨ ਟ੍ਰੇਨਿੰਗ ਦਿੱਤੀ ਜਾਣੀ ਹੈ। ਇਹ ਕੋਰਸ 45 ਦਿਨਾਂ (224 ਘੰਟੇ) ਦਾ ਹੋਵੇਗਾ। ਇਸ ਕੋਰਸ ਦੀ ਯੋਗਤਾ ਗ੍ਰੈਜੂਏਸ਼ਨ ( ਕਿਸੇ ਵੀ ਸਟਰੀਮ ਵਿੱਚ) ਹੈੈ।ਦੂਸਰਾ ਕੋਰਸ ਕਸਟਮਰ ਕੇਅਰ ਵਿੱਚ ਆਨ-ਲਾਈਨ ਟ੍ਰੇਨਿੰਗ ਦਿੱਤੀ ਜਾਣੀ ਹੈ। ਇਹ ਕੋਰਸ 40 ਦਿਨਾਂ (200 ਘੰਟੇ) ਦਾ ਹੋਵੇਗਾ। ਇਸ ਕੋਰਸ ਦੀ ਯੋਗਤਾ 12(ਬਾਰਵੀਂ) ਜਾ ਇਸ ਤੋਂ ਉੱਪਰ ਹੋਵੇ ਅਤੇ ਇਹਨਾਂ ਦੋਵਾਂ ਕੋਰਸਾਂ ਲਈ ਸਿਖਿਆਰਥੀ ਸ਼ਹਿਰੀ ਖੇਤਰ ਨਾਲ ਸੰਬੰਧ ਰੱਖਦਾ ਹੋਵੇ।ਸਿਖਿਆਰਥੀ ਕੋਲ ਐਂਡਰੋਇੰਡ ਮੋਬਾਇਲ ਜਾ ਲੈਪਟਾਪ ਹੋਣਾ ਜਰੂਰੀ ਹੈ।
ਇਹਨਾਂ ਕੋਰਸਾਂ ਲਈ ਰਜਿਸਟ੍ਰੇਸ਼ਨ ਕਰਵਾਉਣ ਦੀ ਆਖਰੀ ਮਿਤੀ 20 ਜੂਨ 2020 ਹੈ। ਇਹਨਾਂ ਕੋਰਸਾਂ ਵਿੱਚ ਸਿਰਫ 15 ਸੀਟਾਂ ਉਪਲੱਬਧ ਹਨ ਇਸ ਲਈ ਜਲਦ ਤੋਂ ਜਲਦ ਰਜਿਸਟ੍ਰੇਸ਼ਨ ਕਰਵਾਕੇ ਲਾਭ ਉਠਾਇਆ ਜਾਵੇ। ਇਹਨਾਂ ਕੋਰਸਾਂ ਵਿੱਚ ਦਾਖਲਾ ਲੈਣ ਲਈ ਜਿਲ੍ਹਾ ਮੁੱਖੀ ਪੀ.ਐਸ.ਡੀ.ਐਮ. ਮਨਜਿੰਦਰ ਸਿੰਘ (7717302484, 9779231125) ਜਤਿੰਦਰ ਸਿੰਘ (8437970900) ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕੀਤਾ ਜਾਵੇ।
———–