Close

Punjab Skill Development Mission launches free online course under “Mission Fateh” due to lockdown: Deputy Commissioner

Publish Date : 19/06/2020
DC
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਤਾਲਾਬੰਦੀ ਦੇ ਚਲਦਿਆਂ “ਮਿਸ਼ਨ ਫਤਿਹ” ਤਹਿਤ ਮੁਫਤ ਆੱਨ-ਲਾਈਨ ਕੋਰਸ ਸ਼ੁਰੂ-ਡਿਪਟੀ ਕਮਿਸ਼ਨਰ
ਕੋਰਸਾਂ ਲਈ ਰਜਿਸਟ੍ਰੇਸ਼ਨ ਕਰਵਾਉਣ ਦੀ ਆਖਰੀ ਮਿਤੀ 20 ਜੂਨ
ਤਰਨ ਤਾਰਨ, 19 ਅਪ੍ਰੈਲ :
ਪੰਜਾਬ ਵਿੱਚ ਬੇਰੁਜ਼ਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ. ਐੱਸ. ਡੀ. ਐੱਮ.) ਵੱਲੋਂ ਗਰੀਬ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਲਈ ਮੁਫ਼ਤ ਕਿੱਤਾ-ਮੁੁਖੀ ਕੋਰਸ ਕਰਵਾਏ ਜਾਂਦੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਤਾਲਾਬੰਦੀ ਦੌਰਾਨ ਸਮੇਂ ਦੀ ਲੋੜ ਨੂੰ ਸਮਝਦਿਆਂ ਸਰਕਾਰ ਵੱਲੋਂ “ਮਿਸ਼ਨ ਫਤਿਹ” ਤਹਿਤ ਮੁਫਤ ਆੱਨ-ਲਾਇਨ ਟ੍ਰੇਨਿੰਗ ਕੋਰਸ ਸ਼ੁਰੂ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਜਿਸਟਿੱਕ ਅਤੇ ਸਪਲਾਈ ਚੈਨ ਮੈਂਨਜਮੈਂਟ ਕੋਰਸਾਂ ਵਿੱਚ ਆਨ-ਲਾਈਨ ਟ੍ਰੇਨਿੰਗ ਦਿੱਤੀ ਜਾਣੀ ਹੈ। ਇਹ ਕੋਰਸ 45 ਦਿਨਾਂ (224 ਘੰਟੇ) ਦਾ ਹੋਵੇਗਾ। ਇਸ ਕੋਰਸ ਦੀ ਯੋਗਤਾ ਗ੍ਰੈਜੂਏਸ਼ਨ (ਕਿਸੇ ਵੀ ਸਟਰੀਮ ਵਿੱਚ) ਹੈੈ।ਦੂਸਰਾ ਕੋਰਸ ਕਸਟਮਰ ਕੇਅਰ ਵਿੱਚ ਆਨ-ਲਾਈਨ ਟ੍ਰੇਨਿੰਗ ਦਿੱਤੀ ਜਾਣੀ ਹੈ। ਇਹ ਕੋਰਸ 40 ਦਿਨਾਂ (200 ਘੰਟੇ) ਦਾ ਹੋਵੇਗਾ। ਇਸ ਕੋਰਸ ਦੀ ਯੋਗਤਾ 12 (ਬਾਰਵੀਂ) ਜਾਂ ਇਸ ਤੋਂ ਉੱਪਰ ਹੋਵੇ ਅਤੇ ਸਿਖਿਆਰਥੀ ਕੋਲ ਐਂਡਰੋਇੰਡ ਮੋਬਾਇਲ ਜਾ ਲੈਪਟਾਪ ਹੋਣਾ ਜ਼ਰੂਰੀ ਹੈ।
ਇਹਨਾਂ ਕੋਰਸਾਂ ਲਈ ਰਜਿਸਟ੍ਰੇਸ਼ਨ ਕਰਵਾਉਣ ਦੀ ਆਖਰੀ ਮਿਤੀ 20 ਜੂਨ 2020 ਹੈ। ਇਹਨਾਂ ਕੋਰਸਾਂ ਵਿੱਚ ਸਿਰਫ 15 ਸੀਟਾਂ ਉਪਲੱਬਧ ਹਨ ਇਸ ਲਈ ਜਲਦ ਤੋਂ ਜਲਦ ਰਜਿਸਟ੍ਰੇਸ਼ਨ ਕਰਵਾਕੇ ਲਾਭ ਉਠਾਇਆ ਜਾਵੇ। ਇਹਨਾਂ ਕੋਰਸਾਂ ਵਿੱਚ ਦਾਖਲਾ ਲੈਣ ਲਈ ਜਿਲਾ ਮੁੱਖੀ ਪੀ. ਐਸ. ਡੀ. ਐਮ. ਮਨਜਿੰਦਰ ਸਿੰਘ (7717302484, 9779231125) ਜਤਿੰਦਰ ਸਿੰਘ (8437970900) ਨਾਲ ਇਹਨਾਂ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੀ. ਐੱਸ. ਡੀ. ਐੱਮ. ਵੱਲੋਂ ਚਲਾਏ ਜਾਂਦੇ ਅਲੱਗ-ਅਲੱਗ ਕੋਰਸਾਂ ਵਿੱਚੋਂ ਹੁਣ ਤੱਲ ਜ਼ਿਲੇ ਦੇ 685 ਸਿੱਖਿਆਰਥੀ ਟ੍ਰੇਨਿੰਗ ਪ੍ਰਾਪਤ ਕਰ ਚੁੱਕੇ ਹਨ ਅਤੇ 215 ਵਿਦਿਆਰਥੀ ਨੌਕਰੀ ਵੀ ਪ੍ਰਾਪਤ ਕਰ ਚੁੱਕੇ ਹਨ। ਉਹਨਾਂ ਦੱਸਿਆ ਕਿ ਤਾਲਾਬੰਦੀ ਤੋਂ ਪਹਿਲਾ ਲੱਗਭੱਗ 935 ਵਿਦਿਆਰਥੀ ਟ੍ਰੇਨਿੰਗ ਪ੍ਰਾਪਤ ਕਰ ਰਹੇ ਸਨ, ਪਰ ਤਾਲਾਬੰਦੀ ਦੇ ਕਰਕੇ ਸਕਿੱਲ  ਸੈਂਟਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੰਦ ਕਰ ਦਿੱਤੇ ਗਏ ਸਨ। 
—————-