Close

Punjab Skill Development Mission starts registration for youth to participate in World Skills Competition-2022 to be held in Shanghai China – Deputy Commissioner

Publish Date : 10/03/2021
DC
ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਨੌਜਵਾਨਾ ਲਈ ਸ਼ੰਘਾਈ ਚੀਨ ਵਿਖੇ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ-2022 ਵਿੱਚ ਭਾਗ ਲੈਣ ਲਈ ਰਜਿਸਟਰੇਸ਼ਨ ਸ਼ੁਰੂ
ਤਰਨ ਤਾਰਨ, 02 ਮਾਰਚ :
ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਪੰਜਾਬ ਦੇ ਨੌਜਵਾਨਾ ਲਈ ਸ਼ੰਘਾਈ ਚੀਨ ਵਿੱਖੇ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ-2022 ਲਈ ਰਜਿਸਟਰੇਸ਼ਨ ਕਰਵਾਈ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ, ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਨੌਜਵਾਨਾ ਲਈ ਸ਼ੰਘਾਈ ਚੀਨ ਵਿੱਚ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ-2022 ਵਿੱਚ ਭਾਗ ਲੈਣ ਲਈ ਪੰਜਾਬ ਹੁਨਰ ਮੁਕਾਬਲਾ-2021 ਕਰਵਾਇਆ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਇਹ ਹੁਨਰ ਮੁਕਾਬਲਾ ਪਹਿਲਾ ਜਿਲ੍ਹਾ ਲੈਵਲ `ਤੇ ਬਾਅਦ ਵਿੱਚ ਸਟੇਟ ਅਤੇ ਨੈਸ਼ਨਲ ਲੈਵਲ `ਤੇ ਕਰਵਾਏ ਜਾਣੇ ਹਨ।ਨੈਸ਼ਨਲ ਲੈਵਲ ਦੇ ਜੇਤੂ ਨੌਜਵਾਨਾਂ ਨੂੰ ਸ਼ੰਘਾਈ ਚੀਨ ਵਿੱਚ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ-2022 ਵਿੱਚ ਭਾਗ ਲੈਣ ਦੇ ਯੋਗ ਹੋਣਗੇ।ਇਹਨ੍ਹਾਂ ਹੁਨਰ ਮੁਕਾਬਲਾ ਵਿੱਚ ਕੋਈ ਵੀ ਨੌਜਵਾਨ ਜਿਸ ਦਾ ਜਨਮ 1 ਜਨਵਰੀ 1999 ਤੋ ਬਾਅਦ ਹੋਇਆ ਹੈ, ਉਹ ਇਹਨ੍ਹਾ ਮੁਕਾਬਲਿਆਂ ਵਿੱਚ ਭਾਗ ਲੈ ਸਕਦਾ ਹੈ।ਨੌਜਵਾਨ ਵੱਖ ਵੱਖ ਕੁੱਲ 44 ਟੇ੍ਰਡਜ਼ ਜਿਵੇਂਕਿ ਇੱਟ-ਬੰਨ੍ਹਣਾ, ਕੈਬਨਿਟ ਬਣਾਉਣਾ, ਤਰਖਾਣ, ਲੈਂਡਸਕੇਪ ਗਾਰਡਨਿੰਗ, ਪੇਟਿੰਗ ਅਤੇ ਸਜਾਵਟ, ਪਲੰਬਿੰਗ ਅਤੇ ਹੀਟਿੰਗ, ਰੈਫ੍ਰਿਜਰੇਸ਼ਨ ਅਤੇ ਏਅਰ ਕੰਡੀਸ਼ਨਿੰਗ, ਏਅਰਕਟਰਨ ਮੇਨਟੇਨ, ਆਟੋਮੋਬਾਈਲ ਟੈਕਾਨਾਲੌਜੀ, ਕਾਰ ਪੇਂਟਿੰਗ, ਭਾਰੀ ਵਾਹਨ ਦੀ ਸਾਂਭ-ਸੰਭਾਲ, ਸੀ.ਐਨ.ਸੀ. ਮਿਲਿੰਗ, ਸੀ.ਐਨ.ਸੀ. ਟਰਨਿੰਗ, ਕੰਕਰੀਟ ਕੰਸਟਰਕਸ਼ਨ ਵਰਕ, ਕੰਸਟਰਕਸ਼ਨ ਮੈਟਲ ਵਰਕ, ਇਲੈਕਟ੍ਰਾਨਿਕਸ ਮਕੈਨੀਕਲ ਇੰਜੀਨੀਅਰਿੰਗ ਡਿਜਾਈਨ-ਕੈਡ, ਮੇਕੈਟ੍ਰੋਨਿਕਸ, ਮੋਬਾਇਲ ਰੋਬੋਟਿਕਸ, ਪਲਾਸਟਿਕ ਡਾਈ ਇੰਜੀਨੀਅਰਿੰਗ, ਵੈਲਡਿੰਗ, ਇਨਫਰਮੇਸ਼ਨ ਨੈੱਟਵਰਕ ਕੇਬਲਿੰਗ, ਆਈ.ਟੀ. ਨੈੱਟਵਰਕ ਸਿਸਟਮਸ ਐਡਮਨਿਸਟੇ੍ਰਸ਼ਨ, ਆਈ.ਟੀ. ਸਾਵਟਵੇਅਰ ਫਾਰ ਬਿਜਨੈਸ, ਪ੍ਰਿੰਟ ਮੀਡਿਆ ਟੈਕਾਨੋਲੋਜੀ, ਵੈਬ ਡਿਜਾਈਨ ਅਤੇ ਵਿਕਾਸ, ਫੈਸ਼ਨ ਟੈਕਨੋਲੋਜੀ, ਫਲੋਰਿਸਟਰੀ, ਗ੍ਰਾਫਿਕ ਡਿਜਾਈਨ ਟੈਕਨੋਲੋਜੀ, ਗਹਿਣਿਆਂ, ਵਿਜੂਅਲ ਮਰਚੇਡਾਈਜਿੰਗ/ਵਿੰਡੋਂ ਡਰੈਸਿੰਗ, ਬੇਕਰੀ, ਬਿਊਟੀ ਥੈਰੇਪੀ, ਪੈਸਟਰੀ ਅਤੇ ਕਨਫੈੱਕਸ਼ਨਰੀ, ਖਾਣਾ ਪਕਾਉਣਾ, ਵਾਲਾਂ ਦਾ ਨਿਰਮਾਣ, ਸਿਹਤ ਅਤੇ ਸਮਾਜਕ ਦੇਖਭਾਲ, ਰੈਸਟੋਰੈਂਟ ਸਰਵਿਸ, 3.ਡੀ. ਡਿਜੀਟਲ ਗੇਮ  ਆਰਟ, ਵਾਲ ਅਤੇ ਫਰਸ਼ ਟਾਇਲਿੰਗ, ਇਲੈਕਟ੍ਰਿਕਲ ਸਥਾਪਨਾਵਾਂ, ਉਦਯੋਗਿਕ ਨਿਯੰਤਰਣ, ਪਲਾਸਟਰਿੰਗ ਅਤੇ ਡ੍ਰਾਈਵਲ ਸਿਸਟਮ ਆਦਿ ਕਿਸੇ ਵੀ ਟੇ੍ਰਡ ਵਿੱਚ ਭਾਗ ਲੈ ਸਕਦੇ ਹਨ।
ਚਾਹਵਾਨ ਅਤੇ ਸਕਿੱਲਡ ਨੌਜਵਾਨ ਆਪਣੀ ਰਜਿਸਟਰੇਸ਼ਨ https://docs.google.com/forms/d/10uTW4cHxsUAFEWUgFl58yCdv-J-zi8gzZ_j2alVAU30/edit   ਲਿੰਕ ‘ਤੇ ਕਰਵਾ ਸਕਦੇ ਹਨ।ਵਧੇਰੇ ਜਾਣਕਾਰੀ ਲਈ ਨੌਜਵਾਨ ਜਿਲ੍ਹਾ ਮੁੱਖੀ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ, ਤਰਨ ਤਾਰਨ ਸ਼੍ਰੀ ਮਨਜਿੰਦਰ ਸਿੰਘ (97792-31125), ਸ਼੍ਰੀ ਜਤਿੰਦਰ ਸਿੰਘ (84379-70900) ਨਾਲ ਸੰਪਰਕ ਕਰ ਸਕਦੇ ਹਨ।