Close

Punjab Skill Development Mission will launch free vocational courses for the youth.

Publish Date : 24/05/2022

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਨੌਜਵਾਨਾਂ ਲਈ ਸ਼ੂਰੂ ਕੀਤੇ ਜਾਣਗੇ ਮੁਫ਼ਤ ਕਿੱਤਾ-ਮੁਖੀ ਕੋਰਸ
ਜ਼ਿਲ੍ਹਾ ਰੋਜ਼ਗਾਰ ਦਫ਼ਤਰ ਤਰਨ ਤਾਰਨ ਵੱਲੋਂ 27 ਮਈ ਤੋਂ ਸ਼ੁਰੂ ਕੀਤੀ ਜਾਵੇਗੀ ਰਜਿਸਟ੍ਰੇਸ਼ਨ
ਤਰਨ ਤਾਰਨ, 23 ਮਈ :
ਪੰਜਾਬ ਵਿੱਚ ਬੇਰੋਜ਼ਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਵੱਖ-ਵੱਖ ਸਕੀਮਾਂ ਅਧੀਨ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਮੁਫ਼ਤ ਵਿੱਚ ਕਿੱਤਾ ਮੁੱਖੀ ਕੋਰਸ ਕਰਵਾਏ ਜਾਂਦੇ ਹਨ। ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਤੇ ਐਲ ਐਂਡ ਟੀ ਸੀਐਸਟੀਆਈ- ਪਿਲਖੁਵਾ ਦੁਆਰਾ ਪੰਜਾਬ ਦੇ ਨੌਜਵਾਨਾਂ ਲਈ 45-90 ਦਿਨਾਂ ਦੀ ਰਿਹਾਇਸ਼ੀ ਟਰੇਨਿੰਗ 1 ਫਾਰਮਵਰਕ (ਤਰਜੀਹੀ ਤੌਰ `ਤੇ ਕਾਰਪੇਂਟਰ / ਡਰਾਫਟ ਮੈਨ ਸਿਵਲ / ਫਿਟਰ ਟ੍ਰੇਡ ਜਾਂ 10ਵੀਂ ਪਾਸ) 2. ਸਕੈਫੋਲਡਿੰਗ (ਤਰਜੀਹੀ ਤੌਰ `ਤੇ ਫਿਟਰ / ਡਰਾਫਟ ਮੈਨ ਸਿਵਲ ਟਰੇਡ ਵਿੱਚ ਆਈ.ਟੀ.ਆਈ. ਜਾਂ 10 ਵੀਂ ਪਾਸ) 3. ਬਾਰ ਬੈਂਡਿੰਗ ਅਤੇ ਸਟੀਲ ਫਿਕਸਿੰਗ ( ਫਿਟਰ / ਡਰਾਫਟ ਮੈਨ ਸਿਵਲ ਟਰੇਡ ਵਿੱਚ ਆਈ. ਟੀ. ਆਈ. ਜਾਂ 10 ਵੀਂ ਪਾਸ) 4. ਕੰਸਟਰਕਸਨ ਇਲੈਕਟ੍ਰੀਸੀਅਨ (ਇਲੈਕਟਰੀਸੀਅਨ / ਵਾਇਰਮੈਨ ਟਰੇਡ ਵਿੱਚ ਆਈ.ਟੀ. ਆਈ.) 5. ਸੋਲਰ ਪੀ.ਵੀ. ਟੇਕਨੀਸੀਅਨ ( ਇਲੈਕਟਰੀਸੀਅਨ ਟਰੇਡ ਵਿੱਚ ਆਈ.ਟੀ.ਆਈ.) 6. ਕੰਕਰੀਟ ਲੈਬ ਅਤੇ ਫੀਲਡ ਟੇਸਟਿੰਗ (ਸਿਵਲ ਇੰਜੀ. ਵਿੱਚ ਗ੍ਰੈਜੂਏਸਨ/ਡਿਪਲੋਮਾ) 7. ਪਲੰਬਰ (ਪਲੰਬਰ ਟਰੇਡ ਵਿੱਚ ਆਈ.ਟੀ.ਆਈ.) ਇਹਨਾਂ ਕੋਰਸਾਂ ਵਿੱਚ ਚਲਾਈ ਜਾਵੇਗੀ। ਜਿਸ ਵਿੱਚ ਹਰ ਮਹੀਨੇ ਲਗਭਗ 150-180 ਨੋਜਵਾਨਾਂ ਨੂੰ ਟਰੇਨਿੰਗ ਮੁਹੱਈਆ ਕਰਵਾਈ ਜਾਵੇਗੀ।
ਇਸ ਪ੍ਰੋਗਰਾਮ ਅਧੀਨ 18-35 ਸਾਲ ਦੇ ਘੱਟੋ-ਘੱਟ 10ਵੀਂ ਪਾਸ ਨੌਜਵਾਨ ਟਰੇਨਿੰਗ ਪ੍ਰਾਪਤ ਕਰ ਸਕਦੇ ਹਨ। ਇਸ ਦੌਰਾਨ ਕੋਰਸ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ ਪ੍ਰਾਈਵੇਟ ਨੋਕਰੀ ‘ਤੇ ਲਗਵਾਇਆ ਜਾਵੇਗਾ। ਟਰੇਨਿੰਗ ਦੌਰਾਨ ਉਮੀਦਵਾਰਾਂ ਨੂੰ ਮੁਫਤ ਟਰੇਨਿੰਗ ਦੇਣ ਦੇ ਨਾਲ ਨਾਲ ਵਰਦੀ, ਜੁੱਤੇ ਅਤੇ ਪੀ. ਪੀ. ਈ. ਵੀ ਦਿੱਤੇ ਜਾਣਗੇ। ਡੀ. ਪੀ. ਐਮ. ਯੂ. ਸਟਾਫ ਵੱਲੋਂ ਕੈਰੀਅਰ ਸਲਾਹ ਅਤੇ ਮਾਰਗਦਰਸ਼ਨ ਦੇ ਸੈਸ਼ਨ ਵੀ ਲਏ ਜਾਣਗੇ।ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਨੋਜਵਾਨਾਂ ਨੂੰ ਸਿਖਲਾਈ ਦੇ ਕੇ ਹੁਨਰਮੰਦ ਤੇ ਆਤਮ ਨਿਰਭਰ ਬਣਾਉਣਾ ਹੈ।
ਇਹਨਾਂ ਕੋਰਸਾਂ ਦੀ ਰਜਿਸਟ੍ਰੇਸ਼ਨ ਰੋਜਗਾਰ ਦਫਤਰ ਕਮਰਾ ਨੰਬਰ 115 ਪਿੱਦੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਕਰਵਾਈ ਜਾਣੀ ਹੈ। ਇਸ ਲਈ 27 ਮਈ, 2022 ਨੂੰ ਉਕਤ ਪਤੇ ‘ਤੇ ਰਜਿਸਟ੍ਰੇਸ਼ਨ ਕਰਵਾਕੇ ਜਲਦ ਤੋਂ ਜਲਦ ਲਾਭ ਉਠਾਇਆ ਜਾਵੇ। ਇਹਨਾਂ ਕੋਰਸਾਂ ਵਿੱਚ ਦਾਖਲਾ ਲੈਣ ਲਈ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਜਿਲ੍ਹਾ ਅਧਿਕਾਰੀ ਪੀ.ਐਸ.ਡੀ.ਐਮ. ਮਨਜਿੰਦਰ ਸਿੰਘ (7717302484, 9779231125) ਜਤਿੰਦਰ ਸਿੰਘ (8437970900) ਨਾਲ ਇਹਨਾਂ ਨੰਬਰਾਂ ‘ਤੇ ਸੰਪਰਕ ਕੀਤਾ ਜਾਵੇ।