Close

Punjab Urban Environment Program Phase-I would be carried out at a cost of Rs. 150 lacs in various wards of the city.

Publish Date : 03/08/2020
DC

ਪੰਜਾਬ ਅਰਬਨ ਇੰਨਵਾਇਰਮੈਂਟ ਪ੍ਰੋਗਰਾਮ ਫੇਸ-1 ਤਹਿਤ 150 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਜਾਣਗੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਵਿਕਾਸ ਕਾਰਜ-ਡਿਪਟੀ ਕਮਿਸ਼ਨਰ
ਫੇਸ-2 ਤਹਿਤ ਸ਼ਹਿਰ ਦੇ ਹੋਰ ਵਿਕਾਸ ਕੰਮਾਂ ਲਈ 600 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ
ਤਰਨ ਤਾਰਨ, 02 ਅਗਸਤ :
ਤਰਨ ਤਾਰਨ ਸ਼ਹਿਰ ਅੰਦਰ ਪਿਛਲੇ ਸਾਲ ਦੌਰਾਨ ਪੰਜਾਬ ਸਰਕਾਰ ਵੱਲੋ ਪੰਜਾਬ ਅਰਬਨ ਇੰਨਵਾਇਰਮੈਂਟ ਪ੍ਰੋਗਰਾਮ ਫੇਸ-1 ਤਹਿਤ 13 ਵਿਕਾਸ ਦੇ ਕੰਮਾਂ ਵਾਸਤੇ 150 ਲੱਖ ਰੁਪਏ ਪ੍ਰਵਾਨ ਕੀਤੇ ਗਏ ਹਨ, ਜਿਨ੍ਹਾਂ ਵਿੱਚੋ 37.50 ਲੱਖ ਰੁਪਏ ਪ੍ਰਾਪਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਨਾਲ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਚਿਰਾਂ ਤੋਂ ਲੰਬਿਤ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ ।
ਇਸ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਦੁਬਾਰਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਨਗਰੀ ਵਾਸਤੇ ਪੰਜਾਬ ਅਰਬਨ ਇੰਨਵਾਇਰਮੈਂਟ ਪ੍ਰੋਗਰਾਮ ਫੇਸ-2 ਤਹਿਤ 600 ਲੱਖ ਰੁਪਏ ਪ੍ਰਵਾਨ ਕੀਤੇ ਜਾ ਚੁੱਕੇ ਹਨ । ਜਿਸ ਨਾਲ ਸ਼ਹਿਰ ਦੇ 45 ਵਿਕਾਸ ਦੇ ਕੰਮ ਕੀਤੇ ਜਾਣੇ ਹਨ, ਜਿਨ੍ਹਾਂ ਦੀ ਪ੍ਰਵਾਨਗੀ ਪ੍ਰਾਪਤ ਹੋ ਚੁੱਕੀ ਹੈ ਅਤੇ ਅਗਲੇ ਮਹੀਨੇ ਸਾਰੇ ਕੰਮ ਸ਼ੁਰੂ ਕੀਤੇ ਜਾਣਗੇ।
ਉਕਤ ਤੋਂ ਇਲਾਵਾ ਪਿਛਲੇ ਕਈ ਸਾਲਾਂ ਤੋਂ ਤਰਨ ਤਾਰਨ ਜਿਲ੍ਹੇ ਵਿੱਚ ਫਾਇਰ ਬ੍ਰਿਗੇਡ ਦੀ ਡਿਮਾਂਡ ਪੈਡਿੰਗ ਚੱਲ ਰਹੀ ਹੈ, ਜੋ ਕਿ ਪੰਜਾਬ ਸਰਕਾਰ ਵੱਲੋ ਪੂਰੀ ਕਰਦਿਆ ਤਰਨ ਤਾਰਨ ਸ਼ਹਿਰ ਵਿਖੇ ਇੱਕ ਫਾਇਰ ਟੈਂਡਰ ਉਪਲਬਧ ਕਰਵਾਇਆ ਜਾ ਚੁੱਕਾ ਹੈ । ਜਿਸ ਨਾਲ ਕਈਆਂ ਨੂੰ ਰੋਜਗਾਰ ਪ੍ਰਾਪਤ ਹੋਇਆ ਹੈ ਅਤੇ ਉੱਥੇ ਹੀ ਤਰਨ ਤਾਰਨ ਸ਼ਹਿਰ ਅਤੇ ਆਲੇ-ਦੁਆਲੇ ਅੱਗ ਲੱਗਣ ਕਰਕੇ ਹੋਣ ਵਾਲੇ ਜਾਨੀ/ਮਾਲੀ ਨੁਕਸਾਨ ਦਾ ਬਚਾਅ ਹੋਇਆ ਹੈ ।
ਉਹਨਾਂ ਦੱਸਿਆ ਕਿ ਤਰਨ ਤਾਰਨ ਸ਼ਹਿਰ ਦੀ ਮੇਨ ਗਾਂਧੀ ਪਾਰਕ ਵਿਖੇ ਇੱਕ ਓਪਨ ਏਅਰ ਜਿੰਮ ਤਿਆਰ ਕੀਤਾ ਗਿਆ ਹੈ, ਜਿਸ ਨਾਲ ਪਬਲਿਕ ਨੂੰ ਕਾਫੀ ਲਾਭ ਹੋ ਰਿਹਾ ਹੈ ਅਤੇ ਆਮ ਜਨਤਾ ਇਸ ਦੀ ਵਰਤੋਂ ਕਰ ਰਹੀ ਹੈ ।
ਤਰਨ ਤਾਰਨ ਸ਼ਹਿਰ ਵਿਖੇ ਕਈ ਦਹਾਕਿਆ ਤੋਂ ਪੈਡਿੰਗ ਸੀਵਰੇਜ ਟਰੀਟਮੈਂਟ ਪਲਾਂਟ , ਜਿਸ ਦੀ ਸੀਵਰੇਜ ਪ੍ਰਣਾਲੀ ਵਿੱਚ ਬਹੁਤ ਲੋੜ ਸੀ, 9 ਐੱਮ. ਐੱਲ. ਡੀ. ਦਾ ਇੱਕ ਸੀਵਰੇਜ ਟਰੀਟਮੈਂਟ ਪਲਾਂਟ ਤਿਆਰ ਕਰਕੇ ਸ਼ਹਿਰ ਨੂੰ ਸਮਰਪਿਤ ਕਰ ਦਿੱਤਾ ਹੈ ਅਤੇ ਇਸ ਦੇ ਨਾਲ-ਨਾਲ ਦੂਸਰਾ 4 ਐੱਮ. ਐੱਲ. ਡੀ. ਦਾ ਇੱਕ ਹੋਰ ਸੀਵਰੇਜ ਟਰੀਟਮੈਂਟ ਪਲਾਂਟ ਵੀ ਤਕਰੀਬਨ ਤਿਆਰ ਹੋ ਚੁੱਕਾ ਹੈ, ਜੋ ਕਿ ਕੁੱਝ ਸਮੇਂ ਅੰਦਰ ਮੁਕੰਮਲ ਹੋ ਜਾਵੇਗਾ ।
————