Punjab Youth President cum MLA Khadoor Sahib Manjinder Singh Lalpura held an important meeting with various office bearers of Punjab Youth at Guru Nanak Bhawan Ludhiana.
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਪੰਜਾਬ ਯੂਥ ਪ੍ਰਧਾਨ ਕਮ ਐਮ ਐਲ ਏ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਗੁਰੂ ਨਾਨਕ ਭਵਨ ਲੁਧਿਆਣਾ ਵਿੱਚ ਪੰਜਾਬ ਯੂਥ ਦੇ ਵੱਖ-ਵੱਖ ਅਹੁਦੇਦਾਰਾਂ ਨਾਲ ਕੀਤੀ ਅਹਿਮ ਮੀਟਿੰਗ
ਖਡੂਰ ਸਾਹਿਬ, 30 ਅਪ੍ਰੈਲ
ਪੰਜਾਬ ਯੂਥ ਦੇ ਪ੍ਰਧਾਨ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਅੱਜ ਗੁਰੂ ਨਾਨਕ ਭਵਨ, ਲੁਧਿਆਣਾ ਵਿਖੇ ਸੈਂਟਰ ਲੀਡਰਸ਼ਿਪ ਟੀਮ ਤੋਂ ਮਹਿੰਦਰ ਭਗਤ ਦੀ ਹਾਜ਼ਰੀ ਵਿੱਚ ਪੰਜਾਬ ਸਟੇਟ ਯੂਥ ਟੀਮ ਅਤੇ ਸੂਬੇ ਦੇ ਵੱਖ-ਵੱਖ ਜ਼ਿਲਿਆਂ ਤੋਂ ਆਏ ਯੂਥ ਅਹੁਦੇਦਾਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਯੁਵਾ ਪੀੜ੍ਹੀ ਦੀ ਭਲਾਈ, ਨਵੇਂ ਯੂਥ ਪ੍ਰੋਜੈਕਟਸ ਦੀ ਰਚਨਾ, ਯੂਥ ਢਾਂਚੇ ਨੂੰ ਪੰਜਾਬ ਵਿੱਚ ਹੋਰ ਮਜ਼ਬੂਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕਰਦੇ ਹੋਏ ਵੱਖ-ਵੱਖ ਯੂਥ ਦੇ ਅਹੁਦੇਦਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਹਨਾਂ ਦਾ ਹੱਲ ਕਰਨ ਸਬੰਧੀ ਭਰੋਸਾ ਦਿੱਤਾl ਇਸ ਮੀਟਿੰਗ ਵਿੱਚ ਲਾਲਪੁਰਾ ਵੱਲੋਂ ਯੂਥ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਹੈ l ਜਿਸ ਵਿੱਚ ਮਿਹਨਤ ਕਰਨ ਵਾਲੇ ਨੂੰ ਹਮੇਸ਼ਾ ਸਫਲਤਾ ਮਿਲੀ ਹੈl ਅੱਜ ਆਮ ਘਰਾਂ ਦੇ ਮਿਹਨਤ ਕਰਨ ਵਾਲੇ ਹੀ ਐਮ ਐਲ ਏ ਬਣੇ ਹੋਏ ਹਨ l ਇਸ ਲਈ ਪਾਰਟੀ ਲਈ ਲਗਨ ਤੇ ਦ੍ਰਿਸ਼ਟਾਂ ਨਾਲ ਕੰਮ ਕਰਕੇ ਚੰਗੇ ਅਹੁਦਿਆਂ ਤੇ ਲੱਗਣ ਸਬੰਧੀ ਰਾਹ ਸਿੱਧਾ ਕੀਤਾ ਜਾ ਸਕਦਾ ਹੈ।
ਅੰਤਿਮ ‘ਤੇ ਲਾਲਪੁਰਾ ਨੇ ਮੀਟਿੰਗ ਨੂੰ ਸਫਲ ਦੱਸਦੇ ਹੋਏ ਕਿਹਾ ਕਿ ਇਹ ਜਤਨ ਨੌਜਵਾਨਾਂ ਵਿਚ ਨਵੀਂ ਉਮੀਦ ਤੇ ਉਤਸ਼ਾਹ ਭਰਨਗੇ। ਇਸ ਮੀਟਿੰਗ ਵਿੱਚ ਵੱਖ-ਵੱਖ ਸੈਂਟਰ ਲੀਡਰਸ਼ਿਪ ਤੋਂ ਮਹਿੰਦਰ ਭਗਤ ਸਮੇਤ ਜਿਲਿਆਂ ਤੋਂ ਸਟੇਟ ਵਾਈਸ ਪ੍ਰਧਾਨ, ਸਟੇਟ ਸੈਕਟਰੀ, ਸਟੇਟ ਜੁਇੰਟ ਸੈਕਟਰੀ, ਜਿਲਾ ਪ੍ਰਧਾਨ, ਜਿਲਾ ਸੈਕਟਰੀ, ਜਿਲਾ ਜੋਇੰਟ ਸੈਕਟਰੀ, ਵਿਧਾਨ ਸਭਾ ਕੋਆਰਡੀਨੇਟਰ ਆਦਿ ਹਾਜਰ ਸਨl