Close

Rain and wind have no effect on wheat planted with mulching technology: Dr. Gosal

Publish Date : 03/04/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਮਲਚਿੰਗ ਤਕਨੀਕ ਨਾਲ ਬੀਜੀ ਕਣਕ ‘ਤੇ ਮੀਂਹ ਹਨੇਰੀ ਦਾ ਕੋਈ ਅਸਰ ਨਹੀਂ: ਡਾ. ਗੋਸਲ
ਤਰਨ ਤਾਰਨ, 02 ਅਪ੍ਰੈਲ :
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਹੋਰ ਖੇਤੀ ਵਿਗਿਆਨੀਆਂ ਅਤੇ ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਦੇ ਮਾਹਿਰਾਂ ਵੱਲੋਂ ਤਰਨ ਤਾਰਨ ਦੇ ਪਿੰਡਾਂ ਵਿੱਚ ਮਲਚਿੰਗ ਤਕਨੀਕ ਨਾਲ ਬੀਜੀ ਕਣਕ ਦੇ ਖੇਤਾਂ ਦਾ ਦੌਰਾ ਕੀਤਾ ਗਿਆ ਅਤੇ ਇਹ ਦੇਖਿਆ ਗਿਆ ਕਿ ਇਸ ਵਿਧੀ ਨਾਲ ਬੀਜੀ ਗਈ ਕਣਕ ਤੇ ਬੇ-ਮੋਸਮੇ ਮੀਂਹ ਅਤੇ ਹਨੇਰੀ ਦਾ ਕੋਈ ਅਸਰ ਨਹੀਂ ਹੋੲਆ।
ਡਾ. ਗੋਸਲ ਨੇਂ ਅਗਾਂਹਵਧੂ ਕਿਸਾਨਾਂ ਗੁਰਬਚਨ ਸਿੰਘ ਪਿੰਡ ਬੁਰਜ ਦੇਵਾ ਸਿੰਘ, ਗੁਰਪ੍ਰਤਾਪ ਸਿੰਘ ਪਿੰਡ ਪੱਟੀ ਬਲਵਿੰਦਰ ਸਿੰਘ ਅਤੇ ਬਲਬੀਰ ਸਿੰਘ ਪਿੰਡ ਜਾਮਾਰਾਏ ਨਾਲ ਇਸ ਵਿਧੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਕਿਸਾਨਾਂ ਦੀ ਸ਼ਲਾਘਾ ਕਰਦਿਆਂ ਡਾ. ਗੋਸਲ ਨੇਂ ਦੱਸਿਆ ਕਿ ੳਨਾਂ ਦੀ ਟੀਮ ਵੱਲੋਂ ਪੰਜਾਬ ਦੇ ਕਈ ਜ਼ਿਲਿਆਂ ਵਿੱਚ ਇਸ ਤਕਨੀਕ ਨਾਲ ਬੀਜੀ ਕਣਕ ਦਾ ਨਿਰੀਖਣ ਕੀਤਾ ਗਿਆ ਅਤੇ ਕਿਤੇ ਵੀ ਮੀਂਹ ਅਤੇ ਹਨੇਰੀ ਦਾ ਕਣਕ ਤੇ ਕੋਈ ਅਸਰ ਨਹੀਂ ਦੇਖਿਆ ਗਿਆ। ਇਸ ਵਿਧੀ ਵਿੱਚ ਝੋਨੇ ਅਤੇ ਬਾਸਮਤੀ ਦੀ ਵਾਢੀ ਤੋਂ ਬਾਅਦ ਕਣਕ ਦਾ ਛੱਟਾ ਖੇਤ ਵਿੱਚ ਦੇਣ ਉਪਰੰਤ ਟਰੈਕਟਰ ਨਾਲ ਚੱਲਣ ਵਾਲੇ ਕਟਰ ਨਾਲ ਬੁਥਿਆਂ ਦੀ ਪਰਾਲੀ ਨੂੰ ਬਰੀਕ ਕੁਤਰ ਕੇ ਖੇਤ ਵਿਚ ਖਲਾਰਨ ਤੋਂ ਬਾਅਦ ਪਾਣੀ ਲਾ ਦਿੱਤਾ ਜਾਂਦਾ ਹੈ।ਇਹ ਵਿਧੀ ਕਿਸਾਨ, ਕੁਦਰਤ ਅਤੇ ਸਮਾਜ ਪੱਖੀ ਹੈ ਅਤੇ ਇਸ ਨਾਲ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਦਾ 100 ਫੀਸਦੀ ਹੱਲ ਹੋ ਸਕਦਾ ਹੈ।
ਇਸ ਮੌਕੇ ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਢੱਟ ਨੇਂ ਦੱਸਿਆ ਕਿ ਇਸ ਤਕਨੀਕ ਨੂੰਂ ਹੋਰ ਸੁਖਾਲਾ ਕਰਨ ਲਈ ਪੀਏਯੂ ਵੱਲੋਂ ਆਧੁਨਿਕ ਸਰਫੇਸ ਸੀਡਰ ਮਸ਼ੀਨ ਤਿਆਰ ਕੀਤੀ ਗਈ ਹੈ। ਡਾ. ਮੱਖਣ ਸਿੰਘ ਭੁੱਲਰ, ਮੁਖੀ ਫਸਲ ਵਿਗਿਆਨ ਵਿਭਾਗ ਅਤੇ ਡਾ. ਜਸਵੀਰ ਸਿੰਘ ਗਿੱਲ ਨੇਂ ਦੱਸਿਆ ਕਿ ਮਲਚਿੰਗ ਤਕਨੀਕ ਨਾਲ ਬੀਜੀ ਕਣਕ ਵਿਚ ਗੁੱਲੀ ਡੰਡੇ ਦੀ ਮੁਕੰਮਲ ਰੋਕਥਾਮ ਹੋ ਸਕਦੀ ਹੈ ਅਤੇ ਇਸ ਵਿਧੀ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈ। ਮਾਹਿਰਾਂ ਵੱਲੋਂ ਹੋਰ ਕਿਸਾਨਾਂ ਨੂੰਂ ਵੀ ਇਸ ਵਿਧੀ ਨੂੰ ਵੱਡੇ ਪੱਧਰ ‘ਤੇ ਅਪਣਾਉਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਪੀਏਯੂ ਦੇ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਧਨਵਿੰਦਰ ਸਿੰਘ, ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਦੇ ਇੰਚਾਰਜ ਡਾ. ਪਰਵਿੰਦਰ ਸਿੰਘ, ਡਾ. ਪਰਮਿਦਰ ਕੌਰ ਅਤੇ ਡਾ. ਪਰਮਿੰਦਰ ਸਿੰਘ ਸਧੂ ਹਾਜ਼ਰ ਸਨ।