Registration of beneficiaries under Pradhan Mantri Vishkarma Scheme by Punjab Skill Development Mission started-Deputy Commissioner
ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੁਆਰਾ ਪ੍ਰਧਾਨ ਮੰਤਰੀ ਵਿਸ਼ਕਰਮਾ ਸਕੀਮ ਅਧੀਨ ਲਾਭਪਾਤਰੀਆਂ ਦੀ ਰਜਿਸਟਰੇਸ਼ਨ ਸ਼ੁਰੂ-ਡਿਪਟੀ ਕਮਿਸ਼ਨਰ
ਤਰਨ ਤਾਰਨ, 26 ਸਤੰਬਰ :
ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੁਆਰਾ ਪ੍ਰਧਾਨ ਮੰਤਰੀ ਵਿਸ਼ਕਰਮਾ ਸਕੀਮ ਜੋ ਕਿ ਮਾਣਯੋਗ ਪ੍ਰਧਾਨ ਮੰਤਰੀ ਦਆਰਾ 17 ਸਤੰਬਰ, 2023 ਨੂੰ ਲਾਂਚ ਕੀਤੀ ਗਈ ਹੈ ਅਤੇ ਇਸ ਸਕੀਮ ਦੇ ਅਧੀਨ ਜਿਲ੍ਹਾ ਤਰਨ ਤਾਰਨ ਵਿੱਚ 500 ਯੋਗ ਕਾਰੀਗਰ ਜੋ ਹੱਥੀ ਜਾ ਔਜਾਰਾਂ ਨਾਲ ਹੇਠਾਂ ਦਿੱਤੇ ਕੰਮ ਕਰਦੇ ਹੋਣ ਜਿਵੇਂ ਕਿ ਕਾਰਪੇਂਟਰ, ਬੋਟ ਮੇਕਰ,ਆਰਮੋਰਰ, ਬਲੈਕ ਸਮਿੱਥ (ਲੋਹਾਰ), ਹੈਮਰ ਅਤੇ ਟੂਲ ਕਿੱਟ ਮੇਕਰ, ਲੌਕ ਸਮਿੱਥ, ਸਕੱਲਪਚਰ ਸਟੋਨ ਬਰੇਕਰ (ਮੂਰਤੀ ਘਾੜਾ), ਗੋਲਡ/ਸਿਲਵਰ ਬੇਸਡ, ਗੋਲਡ ਸਮਿੱਥ, ਕਲੇਅ ਬੇਸਡ, ਪੋਟਰ(ਘੁਮਾਰ), ਲੈਦਰ ਬੇਸਡ, ਕੋਬਲਰ/ ਸੂਜ਼ ਸਮਿੱਥ,ਮੇਸ਼ਨ (ਰਾਜ ਮਿਸ਼ਤਰੀ), ਬਾਸਕਟ/ਮੈਟ/ਬਰੂਮ ਮੇਕਰ/ ਕੋਅਰ ਵੀਵਰ, ਡੋਲ ਐਂਡ ਟੋਏ ਮੇਕਰ, ਬਾਰਬਰ (ਨਾਈ), ਗਾਰਲੈਂਡ ਮੇਕਰ (ਮਾਲਾਕਾਰ), ਵਾਸ਼ਰਮੈਨ (ਧੋਬੀ), ਟੇਲਰ (ਦਰਜ਼ੀ), ਫਿਸ਼ਿੰਗ ਨੈੱਟ ਮੇਕਰ ਆਦਿ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸੀ੍ ਸੰਦੀਪ ਕੁਮਾਰ ਨੇ ਦੱਸਿਆ ਕਿ ਇਹਨਾਂ ਲਾਭਪਾਤਰੀਆਂ ਨੂੰ ਟ੍ਰੇਨਿੰਗ ਦੇਣ ਤੋਂ ਬਾਅਦ 15000 ਤੱਕ ਦੀ ਟੂਲ ਕਿੱਟ ਦਿੱਤੀ ਜਾਵੇਗੀ, 5 ਤੋਂ 18 ਦਿਨਾਂ ਦੀ ਟੇ੍ਰਨਿੰਗ ਅਤੇ ਉਸ ਤੋਂ ਬਾਅਦ ਆਪਣਾ ਕੰਮ ਕਰਨ ਵਾਸਤੇ ਪਹਿਲਾ ਇੱਕ ਲੱਖ ਅਤੇ ਉਸ ਤੋਂ ਬਾਅਦ ਦੋ ਲੱਖ ਦਾ ਕਰਜ਼ਾ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਚਾਹਵਾਨ ਕਾਰੀਗਰ ਆਪਣਾ ਨਾਂ ਪਿੰਡ ਦੇ ਨੇੜਲੇ ਕਾਮਨ ਸਰਵਿਸ ਸੈਂਟਰ ਨੂੰ ਜਾਂ ਜਿਲਾ ਰੋਜਗਾਰ ਦਫਤਰ ਤਰਨ ਤਾਰਨ, ਕਮਰਾ ਨੰਬਰ 115 ਜਿਲਾ ਪ੍ਰਬੰਧਕੀ ਕੰਪਲੈਂਕਸ ਤਰਨ ਤਾਰਨ ਵਿਖੇ ਆਪਣਾ ਨਾਮ ਦਰਜ ਕਰਵਾਉਣ।