Close

Registration Started to Participate in World Skills Competition 2021 to be held in Shanghai China – Deputy Commissioner

Publish Date : 17/12/2019
dc
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸ਼ੰਘਾਈ ਚੀਨ ਵਿਖੇ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ 2021 ਵਿੱਚ ਭਾਗ ਲੈਣ ਲਈ ਰਜਿਸਟਰੇਸ਼ਨ ਸ਼ੁਰੂ-ਡਿਪਟੀ ਕਮਿਸ਼ਨਰ
ਪਹਿਲਾ ਜ਼ਿਲ੍ਹਾ ਪੱਧਰ `ਤੇ ਬਾਅਦ ਵਿੱਚ ਰਾਜ ਪੱਧਰ ਅਤੇ ਰਾਸ਼ਟਰੀ ਪੱਧਰ `ਤੇ ਕਰਵਾਏ ਜਾਣੇ ਹਨ ਹੁਨਰ ਮੁਕਾਬਲੇ
ਰਾਸ਼ਟਰੀ ਪੱਧਰ ਦੇ ਜੇਤੂ ਨੌਜਵਾਨ, ਸ਼ੰਘਾਈ ਚੀਨ ਵਿੱਚ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ 2021 ਵਿੱਚ ਭਾਗ ਲੈਣ ਦੇ  ਹੋਣਗੇ ਯੋਗ
ਤਰਨ ਤਾਰਨ, 17 ਦਸੰਬਰ :
ਪੰਜਾਬ ਸਰਕਾਰ ਦੁਆਰਾ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਪੰਜਾਬ ਦੇ ਨੌਜਵਾਨਾਂ ਲਈ ਸ਼ੰਘਾਈ ਚੀਨ ਵਿੱਖੇ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ-2021 ਲਈ ਰਜਿਸਟਰੇਸ਼ਨ ਕਰਵਾਈ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਪੰਜਾਬ ਦੇ ਨੌਜਵਾਨਾ ਲਈ ਸ਼ੰਘਾਈ ਚੀਨ ਵਿੱਚ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ 2021 ਵਿੱਚ ਭਾਗ ਲੈਣ ਲਈ ਪੰਜਾਬ ਹੁਨਰ ਮੁਕਾਬਲਾ-2020 ਕਰਵਾਇਆ ਜਾ ਰਿਹਾ ਹੈ।ਇਹ ਹੁਨਰ ਮੁਕਾਬਲੇ ਪਹਿਲਾ ਜ਼ਿਲ੍ਹਾ ਪੱਧਰ `ਤੇ ਬਾਅਦ ਵਿੱਚ ਰਾਜ ਪੱਧਰ ਅਤੇ ਰਾਸ਼ਟਰੀ ਪੱਧਰ `ਤੇ ਕਰਵਾਏ ਜਾਣੇ ਹਨ।
ਉਹਨਾਂ ਦੱਸਿਆ ਕਿ ਰਾਸ਼ਟਰੀ ਪੱਧਰ ਦੇ ਜੇਤੂ ਨੌਜਵਾਨ, ਸ਼ੰਘਾਈ ਚੀਨ ਵਿੱਚ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ 2021 ਵਿੱਚ ਭਾਗ ਲੈਣ ਦੇ ਯੋਗ ਹੋਣਗੇ।ਉਹਨਾਂ ਕਿਹਾ ਕਿ ਹੁਨਰ ਮੁਕਾਬਲਾ ਵਿੱਚ ਕੋਈ ਵੀ ਨੌਜਵਾਨ ਜਿਸ ਦਾ ਜਨਮ 1 ਜਨਵਰੀ, 1999 ਤੋ ਬਾਅਦ ਹੋਇਆ ਹੈ, ਉਹ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈ ਸਕਦਾ ਹੈ।ਨੌਜਵਾਨ ਵੱਖ-ਵੱਖ ਕੁੱਲ 44 ਟੇ੍ਰਡਜ਼ ਜਿਵੇਂ ਕਿ ਇੱਟ-ਬੰਨ੍ਹਣਾ, ਕੈਬਨਿਟ ਬਣਾਉਣਾ, ਤਰਖਾਣਾ, ਲੈਂਡਸਕੇਪ ਗਾਰਡਨਿੰਗ, ਪੇਟਿੰਗ ਅਤੇ ਸਜਾਵਟ, ਪਲੰਬਿੰਗ ਅਤੇ ਹੀਟਿੰਗ, ਰੈਫ੍ਰਿਜਰੇਸ਼ਨ ਅਤੇ ਏਅਰ ਕੰਡੀਸ਼ਨਿੰਗ, ਏਅਰਕਟਰਨ ਮੇਨਟੇਨ, ਆਟੋਮੋਬਾਈਲ ਟੈਕਾਨਾਲੌਜੀ, ਕਾਰ ਪੇਂਟਿੰਗ, ਭਾਰੀ ਵਾਹਨ ਦੀ ਸਾਂਭ-ਸੰਭਾਲ, ਸੀ.ਐਨ.ਸੀ. ਮਿਲਿੰਗ, ਸੀ.ਐਨ.ਸੀ. ਟਰਨਿੰਗ, ਕੰਕਰੀਟ ਕੰਸਟਰਕਸ਼ਨ ਵਰਕ, ਕੰਸਟਰਕਸ਼ਨ ਮੈਟਲ ਵਰਕ, ਇਲੈਕਟ੍ਰਾਨਿਕਸ ਮਕੈਨੀਕਲ ਇੰਜੀਨੀਅਰਿੰਗ ਡਿਜਾਈਨ-ਕੈਡ, ਮੇਕੈਟ੍ਰੋਨਿਕਸ, ਮੋਬਾਇਲ ਰੋਬੋਟਿਕਸ, ਪਲਾਸਟਿਕ ਡਾਈ ਇੰਜੀਨੀਅਰਿੰਗ, ਵੈਲਡਿੰਗ, ਇਨਫਰਮੇਸ਼ਨ ਨੈੱਟਵਰਕ ਕੇਬਲਿੰਗ, ਆਈ.ਟੀ. ਨੈੱਟਵਰਕ ਸਿਸਟਮਸ ਐਡਮਨਿਸਟੇ੍ਰਸ਼ਨ, ਆਈ.ਟੀ. ਸਾਵਟਵੇਅਰ ਫਾਰ ਬਿਜਨੈਸ, ਪ੍ਰਿੰਟ ਮੀਡਿਆ ਟੈਕਾਨੋਲੋਜੀ, ਵੈਬ ਡਿਜਾਈਨ ਅਤੇ ਵਿਕਾਸ, ਫੈਸ਼ਨ ਟੈਕਨੋਲੋਜੀ, ਫਲੋਰਿਸਟਰੀ, ਗ੍ਰਾਫਿਕ ਡਿਜਾਈਨ ਟੈਕਨੋਲੋਜੀ, ਗਹਿਣਿਆਂ, ਵਿਜੂਅਲ ਮਰਚੇਡਾਈਜਿੰਗ/ਵਿੰਡੋਂ ਡਰੈਸਿੰਗ, ਬੇਕਰੀ, ਬਿਊਟੀ ਥੈਰੇਪੀ, ਪੈਸਟਰੀ ਅਤੇ ਕਨਫੈੱਕਸ਼ਨਰੀ, ਖਾਣਾ ਪਕਾਉਣਾ, ਵਾਲਾਂ ਦਾ ਨਿਰਮਾਣ, ਸਿਹਤ ਅਤੇ ਸਮਾਜਕ ਦੇਖਭਾਲ, ਰੈਸਟੋਰੈਂਟ ਸਰਵਿਸ, 3.ਡੀ. ਡਿਜੀਟਲ ਗੇਮ  ਆਰਟ, ਵਾਲ ਅਤੇ ਫਰਸ਼ ਟਾਇਲਿੰਗ, ਇਲੈਕਟ੍ਰਿਕਲ ਸਥਾਪਨਾਵਾਂ, ਉਦਯੋਗਿਕ ਨਿਯੰਤਰਣ, ਪਲਾਸਟਰਿੰਗ ਅਤੇ ਡ੍ਰਾਈਵਲ ਸਿਸਟਮ ਆਦਿ ਕਿਸੇ ਵੀ ਟੇ੍ਰਡ ਵਿੱਚ ਭਾਗ ਲੈ ਸਕਦੇ ਹਨ।
ਉਹਨਾਂ ਦੱਸਿਆ ਕਿ ਚਾਹਵਾਨ ਅਤੇ ਯੋਗ ਨੌਜਵਾਨ ਹੇਠ ਲਿਖੇ ਲਿੰਕ `ਤੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।
https://docs.google.com/forms/d/17y8AqL1VouD_qL12bcygZVZPwCwNLRFOgyTqAACnwN8/edit
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਨੌਜਵਾਨ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੀ ਵੈਬ ਸਾਇਟ www.psdm.gov.in ‘ਤੇ ਜਾਂ ਜਿਲ੍ਹਾ ਮੁਖੀ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤਰਨ ਤਾਰਨ ਸ਼੍ਰੀ ਮਨਜਿੰਦਰ ਸਿੰਘ (97792-31125), ਸ਼੍ਰੀ ਰੋਹਿਤ ਸੂਦ (79863-25952), ਅਤੇ ਸ਼੍ਰੀ ਜਤਿੰਦਰ ਸਿੰਘ (84379-70900) ਨਾਲ ਸੰਪਰਕ ਕਰ ਸਕਦੇ ਹਨ।