Relaxation given from 8am to 12pm for Supply of domestic gas cylinders to customers during curfew
Publish Date : 24/03/2020

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕਰਫ਼ਿਊ ਦੌਰਾਨ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਗ੍ਰਾਹਕਾਂ ਪਹੰਚਾਉਣ
ਲਈ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਛੋਟ
ਤਰਨ ਤਾਰਨ, 24 ਮਾਰਚ :
ਜ਼ਿਲ੍ਹੇ ਵਿੱਚ 23 ਮਾਰਚ ਨੂੰ ਲਗਾਏ ਗਏ ਕਰਫ਼ਿਊ ਦੇ ਮੱਦੇ ਨਜ਼ਰ, ਆਮ ਲੋਕਾਂ ਦੀਆਂ ਰੋਜ਼ਾਨਾ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਕਰਫ਼ਿਊ ਦੌਰਾਨ ਕਿਸੇ ਵੀ ਸਮੇਂ ਗੈਸ ਸਿਲੰਡਰਾਂ ਦੀ ਸਪਲਾਈ ਡਿਸਟਰੀਬਿਊਟਰਾਂ ਤੱਕ ਪਹੁੰਚਾਉਣ ਲਈ ਐੱਲ. ਪੀ. ਜੀ. ਗੈਸ ਸਿਲੰਡਰਾਂ ਨਾਲ ਭਰੇ ਵਾਹਨਾਂ ਨੂੰ ਆਉਣ-ਜਾਣ ਰਾਹਤ ਦਿੱਤੀ ਹੈ। ਇਸ ਤੋਂ ਇਲਾਵਾ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਗ੍ਰਾਹਕਾਂ ਤੱਕ ਉਹਨਾਂ ਦੇ ਘਰ ਪਹੰਚਾਉਣ ਲਈ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਛੋਟ ਦਿੱਤੀ ਗਈ ਹੈ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਡਿਸਟਰੀਬਿਊਟਰ ਗੈਸ ਸਿਲੰਡਰਾਂ ਦੀ ਲੋਡਿੰਗ ਤੇ ਅਨਲੋਡਿੰਗ ਸਮੇਂ ਅਤੇ ਗ੍ਰਾਹਕਾਂ ਤੱਕ ਐੱਲ. ਪੀ. ਜੀ. ਗੈਸ ਸਿਲੰਡਰ ਪਹੁੰਚਾਉਣ ਸਮੇਂ ਸਾਰੇ ਨਿਯਮਾਂ ਤੇ ਸਾਵਧਾਨੀਆਂ ਦੀ ਪਾਲਣਾ ਕਰਨੀ ਯਕੀਨੀ ਬਣਾਉਣਗੇ।ਡਿਸਟਰੀਬਿਊਟਰ ਇਹ ਵੀ ਯਕੀਨੀ ਬਣਾਉਣਗੇ ਕਿ ਗੈਸ ਸਿਲੰਡਰਾਂ ਦੀ ਲੋਡਿੰਗ ਤੇ ਅਨਲੋਡਿੰਗ ਸਮੇਂ ਅਤੇ ਗ੍ਰਾਹਕਾਂ ਤੱਕ ਐੱਲ. ਪੀ. ਜੀ. ਗੈਸ ਸਿਲੰਡਰ ਪਹੁੰਚਾਉਣ ਸਮੇਂ ਡਲਿਵਰੀ ਮੈਨ ਇੱਕ ਦੂਜੇ ਤੋਂ ਬਣਦਾ ਜ਼ਰੂਰੀ ਇੱਕ ਮੀਟਰ ਦਾ ਫਾਸਲਾ ਰੱਖਣਗੇ।