Close

Relaxation has been given in the flag code under Har Ghar Tiranga programme

Publish Date : 12/08/2022

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਤਰਨਤਾਰਨ।
ਹਰ ਘਰ ਤਿਰੰਗਾ ਪ੍ਰੋਗਰਾਮ ਤਹਿਤ ਫਲੈਗ ਕੋਡ ’ਚ ਦਿੱਤੀ ਗਈ ਹੈ ਢਿੱਲ
ਰਾਸ਼ਟਰੀ ਝੰਡੇ ਦੀ ਮਾਣ ਮਰਿਆਦਾ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇ -ਵਧੀਕ ਡਿਪਟੀ ਕਮਿਸ਼ਨਰ
ਤਰਨਤਾਰਨ 11 ਅਗਸਤ (            ) – 75ਵੇਂ ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਤਹਿਤ 13 ਤੋਂ 15 ਅਗਸਤ ਤੱਕ ‘ਹਰ ਘਰ ਤਿਰੰਗਾ’ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਹਰ ਦੇਸ਼ ਵਾਸੀ ਆਪਣੇ ਘਰਾਂ ’ਤੇ ਤਿਰੰਗਾ ਝੰਡਾ ਲਹਿਰਾਉਣਗੇ। ਇਸ ਨੂੰ  ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵੱਲੋਂ ਫਲੈਗ ਕੋਡ ਵਿੱਚ ਢਿੱਲ ਦਿੱਤੀ ਗਈ ਹੈ। ਵਧੀਕ ਡਿਪਟੀ ਕਮਿਸ਼ਨਰ ਸ੍ਰ ਰਵਿੰਦਰਪਾਲ ਸਿੰਘ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਘਰਾਂ ਅਤੇ ਕਾਰੋਬਾਰੀ ਅਦਾਰਿਆਂ ਦੀਆਂ ਇਮਾਰਤਾਂ ’ਤੇ 13 ਤੋਂ 15 ਅਗਸਤ ਤੱਕ ਰਾਸ਼ਟਰੀ ਝੰਡਾ ਜਰੂਰ ਲਹਿਰਾਉਣ।
ਵਧੀਕ ਡਿਪਟੀ ਕਮਿਸਨਰ ਨੇ ਫਲੈਗ ਕੋਡ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡਾ ਤਿਰੰਗਾ ਸਾਡੇ ਲਈ ਬਹੁਤ ਸਤਿਕਾਰਯੋਗ ਹੈ। ਉਨਾਂ ਦੱਸਿਆ ਕਿ ਝੰਡਾ ਸੂਤ/ਪੋਲੀਸਟਰ/ਉੱਨ/ਸਿਲਕ, ਖਾਦੀ ਤੋਂ ਬਣਿਆ ਹੋ ਸਕਦਾ ਹੈ। ਆਮ ਲੋਕ ਵੀ ਆਪਣੇ ਘਰਾਂ ’ਤੇ ਝੰਡਾ ਲਹਿਰਾ ਸਕਦੇ ਹਨ ਅਤੇ ਤਿਰੰਗਾ ਦਿਨ-ਰਾਤ ਲਹਿਰਾਇਆ ਰਹਿ ਸਕਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਸ੍ਰ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹੇ ਭਰ ਵਿੱਚ ਤਿਰੰਗੇ ਝੰਡੇ ਦੀ ਸੇਲ ਲਈ ਕੇਂਦਰ ਬਣਾਏ ਗਏ ਹਨ ਜਿਥੋਂ ਆਮ ਆਦਮੀ ਰਾਸ਼ਟਰੀ ਝੰਡੇ ਦੀ ਖਰੀਦ ਕਰਕੇ ਆਪਣੇ ਘਰਾਂ ’ਤੇ ਲਹਿਰਾਉਣਗੇ। ਇਸਦੇ ਨਾਲ ਹੀ ਸਮੂਹ ਸਰਕਾਰੀ/ਅਰਧ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੇ ਪ੍ਰਬੰਧਕ ਵੀ ਝੰਡੇ ਖਰੀਦ ਕੇ ਆਪੋ-ਆਪਣੀਆਂ ਇਮਾਰਤਾਂ ’ਤੇ ਲਹਿਰਾਉਣਗੇ। ਉਨਾਂ ਦੱਸਿਆ ਕਿ ਕੌਮੀ ਝੰਡਾ ਆਇਤਾਕਾਰ ਹੋਵੇ ਅਤੇ ਇਸ ਦਾ ਆਕਾਰ ਕੋਈ ਵੀ ਹੋ ਸਕਦਾ ਹੈ, ਪਰ ਲੰਬਾਈ ਅਤੇ ਚੌੜਾਈ ਦਾ ਅਨੁਪਾਤ 3:2 ਹੋਵੇ। ਉਨ੍ਹਾਂ ਕਿਹਾ ਕਿ ਜਦੋਂ ਵੀ ਤੁਸੀਂ ਆਪਣੇ ਘਰ ਤਿਰੰਗਾ ਲਹਿਰਾਓ, ਇਹ ਸਾਫ ਸੁਥਰੀ ਅਤੇ ਸਤਿਕਾਰ ਵਾਲੀ ਥਾਂ ਹੋਣੀ ਚਾਹੀਦੀ ਹੈ। ਕੇਸਰੀ ਰੰਗ ਸਭ ਤੋਂ ਉਪਰ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕੋਈ ਵੀ ਐਸੀ ਗਤੀਵਿਧੀ ਨਹੀਂ ਕੀਤੀ ਜਾਣੀ ਚਾਹੀਦੀ, ਜਿਸ ਨਾਲ ਤਿਰੰਗੇ ਦਾ ਅਪਮਾਨ ਹੁੰਦਾ ਹੋਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਸ਼ਟਰੀ ਝੰਡੇ ਦੀ ਮਾਣ ਮਰਿਆਦਾ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਸੂਰਤ ਵਿੱਚ ਰਾਸ਼ਟਰੀ ਝੰਡੇ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਉਨਾਂ ਕਿਹਾ ਕਿ ਜ਼ਿਲ੍ਹਾ ਵਾਸੀ ਤਿਰੰਗੇ ਨਾਲ ਸੈਲਫੀ ਲੈ ਕੇ ਪੋਰਟਲ https://harghartiranga.com ’ਤੇ ਵੀ ਅਪਲੋਡ ਕਰ ਸਕਦੇ ਹਨ।