Road traffic rules should be followed during foggy season – Deputy Commissioner
Publish Date : 09/01/2023
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਧੂੰਦ ਦੇ ਮੌਸਮ ਵਿਚ ਸੜਕੀ ਆਵਾਜਾਈ ਨਿਯਮਾਂ ਦਾ ਪਾਲਣ ਕੀਤਾ ਜਾਵੇ—ਡਿਪਟੀ ਕਮਿਸ਼ਨਰ
ਤਰਨ ਤਾਰਨ , 08 ਜਨਵਰੀ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਨੇ ਧੁੰਦ ਅਤੇ ਸਰਦ ਲਹਿਰ ਦੇ ਮੱਦੇਨਜ਼ਰ ਜ਼ਿਲ੍ਹਾ ਵਾਸੀਆਂ ਨੂੰ ਜਰੂਰੀ ਸਾਵਧਾਨੀਆਂ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਖਾਸ ਤੌਰ ‘ਤੇ ਅਪੀਲ ਕੀਤੀ ਕਿ ਸੜਕੀ ਆਵਾਜਾਈ ਦੇ ਨਿਯਮਾਂ ਦਾ ਪਾਲਣ ਕੀਤਾ ਜਾਵੇ ਕਿਉਂਕਿ ਧੁੰਦ ਕਾਰਨ ਦੂਰ ਤੱਕ ਵਿਖਾਈ ਨਹੀਂ ਦਿੰਦਾ ਹੈ।
ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਧੁੰਦ ਵਿੱਚ ਵਾਹਨ ਹੌਲੀ ਚਲਾਓ, ਲਾਇਟਾਂ ਜਗਾ ਕੇ ਲੋਅ ਬੀਮ ‘ਤੇ ਰੱਖੋ, ਅਗਲੇ ਪਿਛਲੇ ਡਿੱਪਰ ਜਗਾ ਕੇ ਗੱਡੀ ਚਲਾਓ। ਸੜਕ ਉੱਤੇ ਦੋ ਵਾਹਨਾਂ ਵਿਚਕਾਰ ਇੰਨ੍ਹਾਂ ਕੁ ਫਾਸਲਾ ਜਰੂਰ ਰੱਖੋ ਕਿ ਅਗਲਾ ਵਾਹਨ ਜੇਕਰ ਕਿਸੇ ਕਾਰਨ ਰੁਕੇ ਤਾਂ ਤੁਸੀਂ ਵੀ ਸੁਰੱਖਿਅਤ ਤਰੀਕੇ ਨਾਲ ਵਾਹਨ ਰੋਕ ਸਕੋ। ਸੜਕ ਕਿਨਾਰੇ ਜੇਕਰ ਵਾਹਨ ਰੋਕਣਾ ਪਵੇ ਤਾਂ ਵਾਹਨ ਨੂੰ ਸੜਕ ਤੋਂ ਪੂਰਾ ਥੱਲੇ ਕਰਕੇ ਰੋਕੋ। ਜੇਕਰ ਬਹੁਤ ਜਰੂਰੀ ਹੋਵੇ ਤਾਂ ਬਾਹਰ ਜਾਇਆ ਜਾਵੇ, ਨਹੀਂ ਤਾਂ ਬਾਹਰ ਜਾਣ ਤੋਂ ਪ੍ਰਹੇਜ਼ ਹੀ ਕਰੋ।
ਇਸੇ ਤਰਾਂ ਭਿਅੰਕਰ ਸਰਦ ਲਹਿਰ ਸਬੰਧੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸਰਦੀ ਵਿਚ ਬੱਚਿਆਂ ਅਤੇ ਬਜੁਰਗਾਂ ਦਾ ਖਾਸ ਤੌਰ ‘ਤੇ ਖਿਆਲ ਰੱਖਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਬੱਚੇ ਅਤੇ ਬਜੁਰਗ ਬਾਹਰ ਠੰਡ ਵਿਚ ਜਾਣ ਤੋਂ ਪ੍ਰਹੇਜ਼ ਕਰਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਅਸੀਂ ਇੰਨ੍ਹਾਂ ਸਾਵਧਾਨੀਆਂ ਦਾ ਪਾਲਣ ਕਰਾਂਗੇ ਤਾਂ ਇਸ ਸਰਦ ਲਹਿਰ ਦਾ ਅਸਾਨੀ ਨਾਲ ਟਾਕਰਾ ਕਰ ਸਕਾਂਗੇ।