Close

S.S.S.S Patti “School of Eminence” is ready for new admission

Publish Date : 28/02/2023
ਸਸਸਸ ਪੱਟੀ “ਸਕੂਲ ਆਫ ਐਮੀਨੈਂਸ” ਤਿਆਰ ਹੈ ਨਵੇਂ ਦਾਖਲੇ ਲਈ
 
ਤਰਨ ਤਾਰਨ 27 ਫਰਵਰੀ :
ਨਵੇਂ ਸੈਸ਼ਨ 2023-24 ਲਈ ਪੰਜਾਬ ਸਰਕਾਰ ਵੱਲੋਂ ਸਕੂਲ ਆਫ ਐਮੀਂਨੈਂਸ ਤਹਿਤ ਨਵੇਂ ਦਾਖਲੇ ਲਈ ਪੋਰਟਲ ਖੋਲ ਦਿੱਤਾ ਗਿਆ ਹੈ । ਇਸ ਪੋਰਟਲ ਤੇ ਅੱਠਵੀਂ ਅਤੇ ਦਸਵੀਂ ਵਿੱਚ ਪੜਦੇ ਵਿਦਿਆਰਥੀ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ । ਜ਼ਿਲ੍ਹਾ ਤਰਨ ਤਾਰਨ ਦੇ ਪੰਜ ਸੀਨੀਅਰ ਸੈਕੰਡਰੀ ਸਕੂਲਾਂ ਦੀ ਚੋਣ ਸਕੂਲ ਆਫ ਐਮੀਨੈਂਸ ਤਹਿਤ ਕੀਤੀ ਗਈ ਹੈ । ਇਹਨਾਂ ਵਿੱਚ ਸਸਸਸ ਪੱਟੀ ਲੜਕੇ, ਸਸਸਸ ਝਬਾਲ, ਸਸਸਸ ਤਰਨ ਤਾਰਨ ਲੜਕੇ, ਸਸਸਸ ਸ੍ਰੀ ਗੋਇੰਦਵਾਲ ਸਾਹਿਬ ਅਤੇ ਸਸਸਸ ਖਡੂਰ ਸਾਹਿਬ ਦੀ ਚੋਣ ਕੀਤੀ ਗਈ ਹੈ । ਇਹਨਾਂ ਸਕੂਲਾਂ ਦੇ ਪ੍ਰਿੰਸੀਪਲ ਆਪਣੇ ਸਕੂਲਾਂ ਨੂੰ ਨਵੇਂ ਦਾਖਲੇ ਅਤੇ ਨਵੇਂ ਵਿਦਿਆਰਥੀਆਂ ਨੂੰ ਜੀ ਆਇਆਂ ਕਹਿਣ ਲਈ ਪੂਰੀ ਤਰ੍ਹਾਂ ਤਿਆਰ ਕੀਤਾ ਜਾ ਰਿਹਾ ਹੈ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਗੁਰਬਚਨ ਸਿੰਘ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਜ਼ਿਟ ਕੀਤਾ ਗਿਆ, ਜਿੱਥੇ ਉਹਨਾਂ ਚੱਲ ਰਹੀਆਂ ਤਿਆਰੀਆਂ ਦਾ ਜਾਇਜਾ ਲਿਆ ਅਤੇ ਅਧਿਆਪਕ ਸਹਿਬਾਨ ਨੂੰ ਨਵੇਂ ਦਾਖਲੇ ਲਈ ਪ੍ਰੇਰਿਤ ਕੀਤਾ । ਇਸ ਮੌਕੇ ਉਹਨਾਂ ਨਾਲ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਪੱਟੀ ਸ੍ਰ ਮਨਜਿੰਦਰ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸ੍ਰੀ ਅਨੂਪ ਸਿੰਘ ਮੈਣੀ ਹਾਜਰ ਸਨ ।