Sampling will be expedited to test as many people in the district as possible to prevent the spread of the novel corona virus.
Publish Date : 04/06/2020

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨਤਾਰਨ
“ਮਿਸ਼ਨ ਫਤਿਹ”
ਨੋਵਲ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਲੋਕਾਂ ਦੇ ਟੈਸਟ ਕਰਨ ਲਈ ਸੈਂਪਲਿੰਗ ਵਿੱਚ ਲਿਆਂਦੀ ਜਾਵੇਗੀ ਤੇਜ਼ੀ-ਡਿਪਟੀ ਕਮਿਸ਼ਨਰ
ਫਰੰਟਲਾਈਨ ਵਰਕਰ ਵਜੋਂ ਕੰਮ ਕਰ ਰਹੇ ਸਮੂਹ ਸਰਕਾਰੀ ਕਰਮਚਾਰੀਆਂ ਦੇ ਵੀ ਕਰਵਾਏ ਜਾਣਗੇ ਟੈਸਟ
“ਮਿਸ਼ਨ ਫਤਿਹ” ਤਹਿਤ ਜ਼ਿਲ੍ਹੇ ਨੂੰ ਕੋਰਨਾ ਮੁਕਤ ਕਰਨ ਲਈ ਵਿੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ
ਤਰਨ ਤਾਰਨ, 4 ਜੂਨ :
“ਮਿਸ਼ਨ ਫਤਿਹ” ਤਹਿਤ ਜ਼ਿਲ੍ਹੇ ਨੂੰ ਕੋਰਨਾ ਮੁਕਤ ਕਰਨ ਲਈ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਸੱਭਰਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਸਿਵਲ ਸਰਜਨ ਡਾ. ਅਨੂਪ ਕੁਮਾਰ, ਐੱਸ. ਪੀ. ਡੀ. ਸ੍ਰੀ ਜਗਜੀਤ ਸਿੰਘ ਵਾਲੀਆਂ, ਐੱਸ. ਡੀ. ਐੱਸ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ, ਐੱਸ. ਡੀ. ਐੱਮ. ਪੱਟੀ ਸ੍ਰੀ ਨਰਿੰਦਰ ਸਿੰਘ ਧਾਲੀਵਾਲ, ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਰਾਜੇਸ਼ ਸ਼ਰਮਾ ਅਤੇ ਐੱਸ. ਈ. ਪੀ. ਐੱਸ. ਪੀ. ਸੀ. ਐੱਲ. ਸ੍ਰੀ ਜਤਿੰਦਰ ਸਿੰਘ ਤੋਂ ਇਲਾਵਾ ਸਮੂਹ ਐੱਸ. ਐੱਮ. ਓਜ਼ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨੋਵਲ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਲੋਕਾਂ ਦੇ ਟੈਸਟ ਕਰਨ ਲਈ ਸੈਂਪਲਿੰਗ ਵਿੱਚ ਤੇਜ਼ੀ ਲਿਆਂਦੀ ਜਾਵੇਗੀ।ਉਹਨਾਂ ਕਿਹਾ ਪਿਛਲੇ ਦਿਨਾਂ ਤੋਂ ਫਰੰਟਲਾਈਨ ਵਰਕਰ ਵਜੋਂ ਕੰਮ ਕਰ ਰਹੇ ਸਮੂਹ ਸਰਕਾਰੀ ਕਰਮਚਾਰੀਆਂ ਦੇ ਟੈਸਟ ਵੀ ਕਰਵਾਏ ਜਾਣਗੇ।ਉਹਨਾਂ ਕਿਹਾ ਕਿ ਸਿਹਤ ਵਿਭਾਗ, ਪੁਲਿਸ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਅਰਬਨ ਲੋਕਲ ਬਾਡੀਜ਼ ਡਿਪਾਰਟਮੈਂਟ, ਖਰੀਦ ਏਜੰਸੀਆਂ ਦੇ ਕਰਮਚਾਰੀ, ਮਾਲ ਵਿਭਾਗ, ਬਿਜਲੀ ਵਿਭਾਗ ਦੇ ਕਰਮਚਾਰੀ, ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਬੈਕਿੰਗ ਸਟਾਫ਼ ਤੋਂ ਇਲਾਵਾ ਆਸ਼ਾ ਵਰਕਰਜ਼, ਆਂਗਨਵਾੜੀ ਵਰਕਰਜ਼, ਟਰੱਕ ਡਰਾਇਵਰ, ਮੰਡੀ ਬੋਰਡ ਦੇ ਕਰਮਚਾਰੀ, ਆੜ੍ਹਤੀਏ ਅਤੇ ਫਲ ਤੇ ਸਬਜ਼ੀ ਮੰਡੀਆਂ ਵਿੱਚ ਕੰਮ ਕਰਨ ਵਾਲੇ ਸਭ ਲੋਕਾਂ ਦਾ ਕੋਵਿਡ-19 ਟੈੱਸਟ ਕੀਤਾ ਜਾਵੇਗਾ ।
ਇਸ ਮੌਕੇ ਉਹਨਾਂ ਐੱਸ. ਡੀ. ਐੱਮਜ਼ ਅਤੇ ਐੱਸ. ਐੱਮ. ਓਜ਼ ਨੂੰ ਹਦਾਇਤਕੀਤੀ ਕਿ ਉਹ ਆਪਣੇ ਆਪਣੇ ਅਧਿਕਾਰ ਖੇਤਰ ਵਿੱਚ ਫਰੰਟ ਲਾਈਨ ਵਰਕਜ਼ਰ ਵਜੋਂ ਕੰਮ ਕਰ ਰਹੇ ਅਤੇ ਕੋਰਨਾ ਪੋਜੇਟਿਵ ਪਾਏ ਗਏ ਲੋਕਾਂ ਦੇ ਸਿੱਧਾ ਸੰਪਰਕ ਵਿੱਚ ਆੁੳਣ ਵਾਲੇ ਲੋਕਾਂ ਦਾ ਕਰੋਨਾ ਵਾਇਰਸ ਸਬੰਧੀ ਟੈਸਟ ਹੋਣਾ ਯਕੀਨੀ ਬਣਾਇਆ ਜਾਵੇ।ਇਸ ਮੌਕੇ ਉਹਨਾਂ ਟੀ. ਬੀ. ਦੇ ਮਾਹਿਰ ਡਾ. ਵਿਸ਼ਾਲ ਨੂੰ ਨਿਰਦੇਸ਼ ਦਿੱਤੇ ਕਿ ਉਹ ਐੱਚ. ਆਈ. ਵੀ. ਅਤੇ ਟੀ. ਬੀ. ਦੇ ਪੌਕਟਿਸ (ਜਿੱਥੇ ਸਭ ਤੋਂ ਜ਼ਿਆਦਾ ਕੇਸ ਹੁੰਦੇ ਹਨ) ਉਨ੍ਹਾਂ ਦੇ ਵੀ ਕੋਰੋਨਾ ਟੈੱਸਟ ਕਰਵਾਏ ਜਾਣ।ਉਨ੍ਹਾਂ ਕਿਹਾ ਕਿ ਲੈਪਰੋਸੀ ਕਲੋਨੀ ਵਿੱਚ ਵੀ ਇਹ ਟੈੱਸਟ ਕਰਵਾਇਆ ਜਾਵੇ।ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਗਰਭਵਤੀ ਔਰਤਾਂ, ਜਿੰਨ੍ਹਾ ਦੀ ਡਲਿਵਰੀ ਹੋਣ ਵਾਲੀ ਹੈ, ਉਹਨਾਂ ਦਾ ਕੋਵਿਡ-19 ਸਬੰਧੀ ਟੈਸਟ ਕਰਵਾਉਣ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਕੋਵਿਡ-19 ਟੈਸਟ ਕਰਨ ਲਈ ਚਾਰ ਸੈਂਪਲ ਕੁਲੈਕਸ਼ਨ ਸੈਂਟਰ, ਸਿਵਲ ਹਸਪਤਾਲ ਤਰਨ ਤਾਰਨ ਤੋਂ ਇਲਾਵਾ ਖਡੂਰ ਸਾਹਿਬ, ਸੁਰ ਸਿਮਘ ਅਤੇ ਪੱਟੀ ਵਿਖੇ ਬਣਾਏ ਗਏ ਸਨ।ਉਹਨਾਂ ਕਿਹਾ ਬਹੁਤ ਜਲਦੀ ਹੀ ਜ਼ਿਲ੍ਹੇ ਦੇ ਸਾਰੇ ਕਮਿਊਨਿਟੀ ਹੈੱਲਥ ਸੈਂਟਰਾਂ ਵਿੱਚ ਸੈਂਪਲ ਕੁਲੈਕਸ਼ਨ ਸੈਂਟਰ ਬਣਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੇ ਟੈਸਟ ਕੀਤੇ ਜਾ ਸਕਣ।
—————-