Close

Sapling of Dairy, Restaurant, Dhaba, Food Stores and Grocery Stores to curb Covid-19 and raise awareness of food vendors

Publish Date : 13/08/2020
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕੋਵਿਡ-19 ਨੂੰ ਠੱਲ੍ਹ ਪਾਉਣ ਲਈ ਅਤੇ ਫੂਡ ਵੈਂਡਰਸ ਨੂੰ ਜਾਗਰੂਕ ਕਰਨ ਹਿੱਤ ਡੇਅਰੀ, ਰੇਸਟੋਰੈਂਟ, ਢਾਬੇ, ਖਾਣ ਪੀਣ ਵਾਲੀਆਂ ਦੁਕਾਨਾਂ ਅਤੇ ਕਰਿਆਨਾ ਦੁਕਾਨਾਂ ਦੀ ਕੀਤੀ ਗਈ ਸੈਪਲਿੰਗ
ਤਰਨ ਤਾਰਨ, 13 ਅਗਸਤ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਅਤੇ ਸਿਵਲ ਸਰਜਨ ਡਾ. ਅਨੂਪ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕੋਵਿਡ-19 ਨੂੰ ਠੱਲ੍ਹ ਪਾਉਣ ਲਈ ਅਤੇ ਫੂਡ ਵੈਂਡਰਸ ਨੂੰ ਜਾਗਰੂਕ ਕਰਨ ਹਿੱਤ ਅੱਜ ਸਹਾਇਕ ਕਮਿਸ਼ਨਰ ਫੂਡ ਤਰਨ ਤਾਰਨ ਡਾ. ਰਜਿੰਦਰ ਪਾਲ ਸਿੰਘ ਵੱਲੋਂ ਅੱਜ ਵੱਖ-ਵੱਖ ਫੂਡ ਵੈਂਡਰਸ ਜਿਸ ਵਿੱਚ (ਰੇਸਟੋਰੈਂਟ, ਢਾਬੇ, ਖਾਣ ਪੀਣ ਵਾਲੀਆਂ ਦੁਕਾਨਾਂ, ਕਰਿਆਨਾ ਦੁਕਾਨਾਂ ਦੀਆਂ ) ਸੈਪਲਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਜਾਗਰੂਕ ਕੀਤਾ ਗਿਆ ।
ਇਸ ਤੋਂ ਇਲਾਵਾ ਖ਼ਾਣ ਪੀਣ ਵਾਲੀਆਂ ਵਸਤੂਆਂ ਵੇਚਣ ਵਾਲਿਆਂ ਨੂੰ ਆਪਣੇ ਇਰਦ-ਗਿਰਦ ਸਾਫ਼ ਸਫ਼ਾਈ ਰੱਖਣ ਲਈ ਹਦਾਇਤਾਂ ਜਾਰੀਆ ਕੀਤੀਆਂ ਗਈਆਂ ਅਤੇ ਕਰਿਆਨਾ ਆਦਿ ਦੁਕਾਨਦਾਰਾਂ ਨੂੰ ਲੋਕਾਂ ਨੂੰ ਸਹੀ ਰੇਟ ਤੇ ਸਾਮਾਨ ਆਦਿ ਵੇਚਣ ਲਈ ਕਿਹਾ ਗਿਆ । ਉਹਨਾਂ ਕਿਹਾ ਕਿ  ਜੇਕਰ ਕੋਈ ਸ਼ਕਾਇਤ ਪ੍ਰਾਪਤ ਹੁੰਦੀ ਹੈ ਤਾਂ ਦੁਕਾਨਦਾਰ ਖ਼ਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਉਨ੍ਹਾਂ ਨੇ ਦੁੱਧ ਦਾ ਕਾਰੋਬਾਰ ਕਰਨ ਵਾਲੇ ਡੇਅਰੀ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੀ ਹਦਾਇਤਾਂ ਅਨੁਸਾਰ ਹੀ ਸਾਰਾ ਕੰਮ ਕਰਨਗੇ, ਨਹੀਂ ਤਾਂ ਉਨ੍ਹਾਂ ਖ਼ਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਇਸ ਮੌਕੇ ‘ਤੇ ਅਸ਼ਵਨੀ ਕੁਮਾਰ ਫੂਡ ਇੰਸਪੈਕਟਰ ਹਾਜ਼ਰ ਸੀ ।
———–