Close

Save Water Save Punjab District Level Farmer Training Camp On Kharif Crops.

Publish Date : 11/04/2022
1

ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ , ਤਰਨ ਤਾਰਨ

ਪਾਣੀ ਬਚਾਓ ਪੰਜਾਬ ਬਚਾਓ ਦੇ ਨਾਅਰੇ ਹੇਠ ਸਾਉਣੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ

ਤਰਨ ਤਾਰਨ, 09 ਅਪ੍ਰੈਲ :

ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਤਰਨਤਾਰਨ ਵੱਲੋਂ ਆਤਮਾ ਦੇ ਸਹਿਯੋਗ ਨਾਲ ਮਾਣਯੋਗ ਡਾਇਰੈਕਟਰ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ ਗੁਰਵਿੰਦਰ ਸਿੰਘ ਦੀ ਯੋਗ ਰਹਿਨੁਮਾਈ ਹੇਠ ਸਾਉਣੀ ਦੀਆਂ ਫਸਲਾਂ ਦੀ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪਾ ਅਤੇ ਖੇਤੀ ਪ੍ਰਦਰਸ਼ਨੀਆਂ ਭੱਠਲ ਫ਼ਾਰਮ ਨੌਸ਼ਹਿਰਾ ਪਨੂੰਆਂ ਤਰਨਤਾਰਨ ਵਿਖੇ ਲਗਾਇਆ ਗਿਆ । ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਵਿਚ ਟਰਾਂਸਪੋਰਟ ਮੰਤਰੀ ਪੰਜਾਬ ਸਰਦਾਰ ਲਾਲਜੀਤ ਸਿੰਘ ਭੁੱਲਰ ਅਤੇ ਹਲਕਾ ਖੇਮਕਰਨ ਤੋਂ ਵਿਧਾਇਕ ਸਰਦਾਰ ਸਰਵਨ ਸਿੰਘ ਧੁੰਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ।
ਕੈਂਪ ਦੌਰਾਨ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਲੁਧਿਆਣਾ, ਖੇਤੀਬਾੜੀ ਵਿਭਾਗ ਅਤੇ ਹੋਰ ਵਿਭਾਗਾਂ ਦੇ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਫ਼ਸਲਾਂ ਸਬੰਧੀ ਨਵੀਨਤਮ ਤਕਨੀਕੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਖੇਤੀ ਸਹਾਇਕ ਧੰਦਿਆਂ ਨੂੰ ਅਪਣਾ ਕੇ ਵੱਧ ਲਾਹਾ ਲੈਣ ਲਈ ਜਾਗਰੂਕ ਵੀ ਕੀਤਾ ਗਿਆ । ਕਿਸਾਨਾਂ ਨੂੰ ਸੰਬੋਧਨ ਕਰਦਿਆਂ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਖੇਤੀਬਾੜੀ ਤੇ ਹੋਰ ਸਹਾਇਕ ਧੰਦੇ ਅਪਨਾਉਣ ਅਤੇ ਖੇਤੀ ਵਿਭਿੰਨਤਾ ਲਿਆਉਣ ਦੀ ਅਪੀਲ ਕੀਤੀ ਉੱਥੇ ਨਾਲ ਹੀ ਖੇਤੀ ਵਿਭਿੰਨਤਾ ਲਿਆਉਣ ਲਈ ਕਿਸਾਨਾਂ ਦੀ ਸ਼ਲਾਘਾ ਵੀ ਕੀਤੀ ਉਨ੍ਹਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਖੇਤੀਬਾਡ਼ੀ ਅਤੇ ਸਹਾਇਕ ਧੰਦਿਆਂ ਨੂੰ ਲਾਹੇਵੰਦ ਅਤੇ ਖ਼ੁਸ਼ਹਾਲ ਬਣਾਉਣ ਲਈ ਕਿਸਾਨਾਂ, ਖੇਤ ਮਜ਼ਦੂਰਾਂ, ਕਾਮਿਆਂ ਅਤੇ ਆਡ਼੍ਹਤੀਆਂ ਲਈ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ । ਮੰਤਰੀ ਸਾਹਿਬ ਨੇ ਕਿਸਾਨਾਂ ਨੂੰ ਪਰਾਲੀ ਅਤੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਨਾ ਸਾੜਨ ਬਾਰੇ ਕਿਸਾਨਾਂ ਨੂੰ ਅਪੀਲ ਕੀਤੀ ।
ਮੁੱਖ ਖੇਤੀਬਾਡ਼ੀ ਅਫਸਰ ਤਰਨਤਾਰਨ ਡਾ ਜਗਵਿੰਦਰ ਸਿੰਘ ਜੀ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਸਾਲ 2021-22 ਜ਼ਿਲ੍ਹੇ ਵਿਚ ਫਸਲੀ ਵਿਭਿੰਨਤਾ ਲਿਆ ਕੇ ਕੁਦਰਤ ਵੱਲੋਂ ਹਵਾ ਪਾਣੀ ਦੇ ਰੂਪ ਵਿੱਚ ਇਨਸਾਨ ਨੂੰ ਦਿੱਤੇ ਅਨਮੋਲ ਰਤਨ ਦੀ ਰਾਖੀ ਕਰਨ ਦੀ ਵਧਾਈ ਦਿੱਤੀ । ਉਨ੍ਹਾਂ ਕਿਸਾਨਾਂ ਨੂੰ ਖੇਤੀਬਾਡ਼ੀ ਵਿਭਾਗ ਤਰਨਤਾਰਨ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤੋਂ ਜਾਣੂ ਕਰਵਾਇਆ ਅਤੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹੇ ਵਿਚ ਸਾਉਣੀ 2022 ਲਈ ਲੋੜੀਂਦੇ ਖੇਤੀ ਇਨਪੁੱਟਸ ਦਾ ਪ੍ਰਬੰਧ ਕਰ ਲਿਆ ਗਿਆ ਹੈ ਅਤੇ ਇਸ ਸਬੰਧੀ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ । ਮੁੱਖ ਖੇਤੀਬਾੜੀ ਅਫ਼ਸਰ ਨੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਮਿਆਰ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਅਪਨਾਉਣ ਅਤੇ ਰਵਾਇਤੀ ਫਸਲਾਂ ਨੂੰ ਛੱਡ ਕੇ ਫਸਲੀ ਵਿਭਿੰਨਤਾ ਲਿਆਉਣ ਲਈ ਵਿਭਾਗ ਦਾ ਸਾਥ ਦੇਣ ਦੀ ਅਪੀਲ ਕੀਤੀ । ਮੁੱਖ ਖੇਤੀਬਾਡ਼ੀ ਅਫਸਰ ਤਰਨਤਾਰਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਵਿਭਾਗੀ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਰਾਬਤਾ ਰੱਖਣ । ਇਸ ਮੌਕੇ ਕੈਂਪ ਵਿੱਚ ਲਗਾਈਆਂ ਵਿਭਾਗੀ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਇਸ ਮੌਕੇ ਵੱਖ ਵੱਖ ਬਲਾਕਾਂ ਦੇ ਖੇਤੀਬਾਡ਼ੀ ਅਫ਼ਸਰ ਡਾ ਹਰਪਾਲ ਸਿੰਘ ਪੰਨੂ ਚੋਹਲਾ ਸਾਹਿਬ, ਡਾ ਨਵਤੇਜ ਸਿੰਘ ਨੌਸ਼ਹਿਰਾ ਪੰਨੂਆਂ, ਡਾ ਰੁਲਦਾ ਸਿੰਘ ਤਰਨਤਾਰਨ, ਡਾ. ਕੇਵਲ ਸਿੰਘ ਖਡੂਰ ਸਾਹਿਬ, ਡਾ ਗੁਰਸਾਹਿਬ ਸਿੰਘ ਪੱਟੀ, ਡਾ ਮਸਤਿੰਦਰ ਸਿੰਘ ਭਿੱਖੀਵਿੰਡ ਅਤੇ ਖੇਤੀਬਾਡ਼ੀ ਵਿਕਾਸ ਅਫਸਰ ਡਾ ਭਾਰਤ ਭੂਸ਼ਣ, ਡਾ ਸੰਦੀਪ ਸਿੰਘ ਡਾ ਗੁਰਬੀਰ ਸਿੰਘ, ਡਾ ਰਮਨਦੀਪ ਸਿੰਘ, ਡਾ ਹਰਮੀਤ ਸਿੰਘ, ਡਾ ਕਰਮਜੀਤ ਸਿੰਘ, ਡਾ ਗੁਰਬਰਿੰਦਰ ਸਿੰਘ, ਡਾ ਗੁਰਦੀਪ ਸਿੰਘ, ਡਾ ਹਰਮੀਤ ਸਿੰਘ ਤਰਨਤਾਰਨ, ਡਾ ਬਲਵਿੰਦਰ ਸਿੰਘ, ਡਾ ਪ੍ਰਭਸਿਮਰਨ ਸਿੰਘ ਅਤੇ ਆਤਮਾ ਤੋਂ ਪੀ.ਡੀ. ਡਾ ਵਿਕਰਮ ਸੂਦ ਡਿਪਟੀ ਪੀ.ਡੀ. ਡਾ ਸਰਬਜੀਤ ਸਿੰਘ ਅਤੇ ਬੀਟੀਐੱਮ ਇੰਦਰਪਾਲ ਸਿੰਘ ਅਤੇ ਖੇਤੀਬਾਡ਼ੀ ਵਿਭਾਗ ਦਾ ਅਮਲਾ ਅਤੇ ਹੋਰ ਸਟਾਫ ਮੌਜੂਦ ਰਿਹਾ। ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਵਿਚ ਵੱਖ ਵੱਖ ਖੇਤੀ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ