Second “In Principal Approval” certificate of district Tarn Tarn issued under Punjab Right to Business Act
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੰਜਾਬ ਰਾਇਟ ਟੂ ਬਿਜ਼ਨਸ ਐਕਟ ਅਧੀਨ ਜਿਲਾ ਤਰਨ ਤਾਰਨ ਦਾ ਦੂਜਾ “ਇੰਨ ਪ੍ਰਿੰਸੀਪਲ ਅਪਰੂਵਲ” ਸਰਟੀਫਿਕੇਟ ਜਾਰੀ
ਤਰਨ ਤਾਰਨ, 08 ਜੂਨ :
ਪੰਜਾਬ ਸਰਕਾਰ ਵਲੋਂ ਉਦਯੋਗਾਂ ਨੂੰ ਰਾਹਤ ਦੇਣ ਲਈ ਅਨੇਕ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਉਪਰਾਲਿਆਂ ਦੇ ਤਹਿਤ ਅੱਜ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਸਦੀਪ ਰਿਸ਼ੀ ਨੇ ਪੰਜਾਬ ਰਾਇਟ ਟੂ ਬਿਜ਼ਨਸ ਐਕਟ ਅਧੀਨ ਜ਼ਿਲ੍ਹੇ ਦਾ ਦੂਸਰਾ “ਇੰਨ ਪ੍ਰਿੰਸੀਪਲ ਅਪਰੂਵਲ ਸਰਟੀਫਿਕੇਟ” ਸ੍ਰੀ ਸੁਖਜਿੰਦਰ ਸਿੰਘ ਪਾਰਟਨਰ ਬਾਬਾ ਭੀਮ ਨਾਥ ਐਗਰੋ ਫੂਡ, ਕੈਂਰੋ ਰੋਡ ਸਰਹਾਲੀ ਕਲਾਂ ਨੂੰ ਜਾਰੀ ਕੀਤਾ।
ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਜੀ ਤੋ ਇਲਾਵਾ ਸ੍ਰੀ ਸ਼ੁਰੇਸ਼ ਚੰਦਰ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ, ਤਰਨ ਤਾਰਨ, ਸ਼੍ਰੀ ਰਵਿੰਦਰ ਸਿੰਘ ਸੀਨੀਅਰ ਸਹਾਇਕ ਅਤੇ ਸ਼੍ਰੀਮਤੀ ਨੇਹਾ ਸ਼ਰਮਾ ਬੀ. ਐਫ. ਓ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਵੱਲੋਂ ਐਕਟ ਦੀਆਂ ਵਿਸ਼ੇਸ਼ਤਾਵਾਂ ਉੱਤੇ ਚਾਨਣਾ ਪਾਉਂਦਿਆ ਦੱਸਿਆ ਗਿਆ ਕਿ ਰਾਜ ਅੰਦਰ ਉਦਯੋਗਿਕ ਨਿਵੇਸ਼ ਨੂੰ ਬੜਾਵਾ ਦੇਣ ਲਈ ਪੰਜਾਬ ਸਰਕਾਰ ਵਲੋਂ ਪੰਜਾਬ ਰਾਇਟ ਟੂ ਬਿਜ਼ਨਸ ਐਕਟ 2020 ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਇਕਾਈ ਨੂੰ ਜ਼ਿਲ੍ਹੇ ਅੰਦਰ ਰਾਇਸ ਸ਼ੈਲਰ ਲਗਾਉਣ ਲਈ ਇੰਨ-ਪ੍ਰਿੰਸੀਪਲ ਅਪਰੂਵਲ ਦਿੱਤੀ ਗਈ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਬਣਾਏ ਰਾਇਟ ਟੂ ਬਿਜ਼ਨਸ ਐਕਟ 2020 ਦੇ ਤਹਿਤ ਜੋ ਨਵੀਆਂ ਉਦਯੋਗਿਕ ਇਕਾਈਆਂ ਜ਼ਿਲ੍ਹੇ ਦੇ ਅਪਰੂਵਡ ਇੰਡਸਟਰੀਅਲ ਏਰੀਆ ਤੋਂ ਬਾਹਰ ਆਪਣੀ ਇਕਾਈ ਸਥਾਪਿਤ ਕਰਨਗੀਆ, ਉਨ੍ਹਾਂ ਨੂੰ 15 ਦਿਨ ਦੇ ਅੰਦਰ-ਅੰਦਰ ਅਤੇ ਜੋ ਉਦਯੋਗ ਅਪਰੂਵਡ ਇੰਡਸਟਰੀਅਲ ਪਾਰਕ ਵਿੱਚ ਲੱਗਣਗੇ, ਉਨ੍ਹਾਂ ਨੂੰ 3 ਦਿਨਾਂ ਅੰਦਰ ਇੰਨ-ਪ੍ਰਿਸੀਪਲ ਅਪਰੂਵਲ ਦਿੱਤੀ ਜਾਵੇਗੀ। ਇੰਨ-ਪ੍ਰਿਸੀਪਲ ਅਪਰੂਵਲ ਜਾਰੀ ਹੋਣ ਉਪਰੰਤ ਇਕਾਈ ਨੂੰ ਤਿੰਨ ਸਾਲ ਛੇ ਮਹੀਨੇ ਦਾ ਸਮਾਂ ਇਕਾਈ ਲਈ ਜਰੂਰੀ ਕਲੀਅਰੈਂਸ ਲੈਣ ਲਈ ਮਿਲ ਜਾਂਦਾ ਹੈ।