Second round of counseling for youth interested in education and employment abroad will be held from May 1 to 31: Deputy Commissioner
Publish Date : 16/03/2021

ਵਿਦੇਸ਼ ਵਿੱਚ ਪੜ੍ਹਾਈ ਅਤੇ ਰੋਜ਼ਗਾਰ ਦੇ ਇਛੁੱਕ ਯੁਵਕਾਂ ਲਈ ਦੂਜੇ ਰਾਊਂਡ ਦੀ ਕਾਊਂਸਲਿੰਗ 01 ਤੋਂ 31 ਮਈ ਤੱਕ ਕੀਤੀ ਜਾਵੇਗੀ-ਡਿਪਟੀ ਕਮਿਸ਼ਨਰ
ਇਛੁੱਕ ਉਮੀਦਵਾਰ 21 ਤੋਂ 25 ਅਪ੍ਰੈਲ ਤੱਕ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦੇ ਆਨ-ਲਾਈਨ ਲਿੰਕ ‘ਤੇ ਆਪਣੇ ਆਪ ਨੂੰ ਕਰ ਸਕਦੇ ਹਨ ਰਜਿਸਟਰਡ
ਤਰਨ ਤਾਰਨ, 15 ਮਾਰਚ :
ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਵਿੱਚ, ਵਿਦੇਸ਼ ਵਿੱਚ ਪੜ੍ਹਾਈ ਅਤੇ ਰੋਜਗਾਰ ਦੇ ਇਛੁੱਕ ਯੁਵਕਾਂ ਲਈ ਫਾੱਰੇਨ ਸਟੱਡੀ ਅਤੇ ਫਾੱਰੇਨ ਪਲੇਸਮੈਂਟ ਸੈੱਲ ਸਥਾਪਿਤ ਕੀਤਾ ਗਿਆ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ, ਨੇ ਦੱਸਿਆ ਕਿ ਇਸ ਵਿੱਚ ਦੂਜੇ ਰਾਊਂਡ ਦੀ ਕਾਊਂਸਲਿੰਗ ਮਿਤੀ 01 ਮਈ, 2021 ਤੋਂ 31 ਮਈ, 2021 ਤੱਕ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਛੁੱਕ ਉਮੀਦਵਾਰ ਮਿਤੀ 21 ਅਪ੍ਰੈਲ, 2021 ਤੋਂ 25 ਅਪ੍ਰੈਲ, 2021 ਤੱਕ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦੇ ਆਨ-ਲਾਈਨ ਲਿੰਕ ‘ਤੇ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹਨ।
ਸ਼੍ਰੀ ਸੰਜੀਵ ਕੁਮਾਰ, ਜਿਲ੍ਹਾ ਰੋਜਗਾਰ ਅਫਸਰ, ਵਲੋਂ ਦੱਸਿਆ ਗਿਆ ਕਿ ਵਿਦੇਸ਼ ਵਿੱਚ ਪੜ੍ਹਾਈ ਦੇ ਇਛੁੱਕ ਉਮੀਦਵਾਰ ਬਿਊਰੋ ਦੇ ਲਿੰਕ Õ http://tinyurl.com/foreignstudyhelpdbeett ਅਤੇ ਵਿਦੇਸ਼ ਵਿੱਚ ਰੋਜਗਾਰ ਦੇ ਇਛੁੱਕ ਉਮੀਦਵਾਰ ਬਿਊਰੋ ਦੇ ਲਿੰਕ http://tinyurl.com/foreignjobshelpdbeett ‘ਤੇ 21 ਤੋਂ 25 ਅਪਰੈਲ ਤੱਕ ਰਜਿਸਟਰ ਕਰ ਸਕਦੇ ਹਨ।
ਉਮੀਦਵਾਰ ਇਸ ਸਬੰਧ ਵਿੱਚ ਨਿੱਜੀ ਤੌਰ ‘ਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਕਮਰਾ ਨੰਬਰ 115, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਵਿਖੇ, ਕੰਮ ਵਾਲੇ ਦਿਨ ਸੰਪਰਕ ਕਰ ਸਕਦੇ ਹਨ ਜਾਂ ਬਿਊਰੋ ਦੇ ਹੈਲਪ ਲਾਈਨ ਨੰਬਰ 77173-97013 ਤੇ ਸਵੇਰੇ 9.15 ਤੋਂ ਸ਼ਾਮ 5.00 ਵਜੇ ਤੱਕ ਜਾਂ ਬਿਊਰੋ ਦੀ ਮੇਲ dbeetarntaranhelp@gmail.com ‘ਤੇ ਵੀ ਸੰਪਰਕ ਕਰ ਸਕਦੇ ਹਨ। ਵਿਭਾਗ ਵਲੋਂ ਇਸ ਮੰਤਵ ਲਈ ਕਾਊਂਸਲਿੰਗ ਮੁਫਤ ਦਿੱਤੀ ਜਾਵੇਗੀ।