Secretary, District Legal Services Authority, Taran Taran, organized a special seminar at village Bagdi, Left Dogra and Mallian regarding the prevention of the ongoing campaign.
ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵੱਲੋਂ ਚੱਲ ਰਹੀ ਕੰਮਪੈਨਨਸ਼ਿਆ ਦੀ ਰੋਕਥਾਮ ਸਬੰਧੀ ਪਿੰਡ ਬਾਗੜੀਆਂ, ਖੱਬੇ ਡੋਗਰਾ ਅਤੇ ਮੱਲੀਆਂ ਵਿਖੇ ਸਪੈਸ਼ਲ ਸੈਮੀਨਰ ਲਗਾਇਆ ਗਿਆ।
ਤਰਨ ਤਾਰਨ, 30 ਅਕਤੂਬਰ
ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ਼੍ਰੀਮਤੀ ਪ੍ਰਿਆ ਸੂਦ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀਮਤੀ ਪ੍ਰਤਿਮਾ ਅਰੋੜਾ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਜੀ ਵੱਲੋਂ ਅੱਜ ਮਿਤੀ 30.10.2023 ਨੂੰਪਿੰਡ ਬਾਗੜੀਆਂ, ਖੱਬੇ ਡੋਗਰਾ ਅਤੇ ਮੱਲੀਆਂ ,ਵਿਖੇ ਵਕੀਲ ਸਾਹਿਬ ਅਤੇ ਪੈਰਾ ਲੀਗਲ ਵਲੰਟੀਅਰਾਂ ਰਾਹੀਂ ਨਸ਼ਿਆ ਦੀ ਰੋਕਥਾਮ ਸਬੰਧੀਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵੱਲੋਂ ਸੈਮੀਨਾਰ ਦਾ ਆਯੋਜਿਤ ਕੀਤਾ ਗਿਆ।
ਇਸ ਸੈਮੀਨਾਰ ਵਿੱਚਸ਼੍ਰੀ ਮਨਦੀਪਸਿੰਘ ਵਕੀਲ,ਅਤੇ ਸ਼੍ਰੀਯਾਦਵਿੰਦਰ ਸਿੰਘ ਪੀ.ਐਲ.ਵੀਰਾਹੀਂ ਨਸ਼ਿਆਂ ਦੀ ਰੋਕਥਾਮ ਸੰਬੰਧੀਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵੱਲੋਂ ਬੱਚਿਆਂ ਨੂੰ ਜਾਗਰੂਕ ਕੀਤਾ। ਇਸ ਵਿੱਚ ਵਕੀਲ ਸਾਹਿਬ ਜੀ ਨੇ ਬੱਚਿਆਂ ਨੂੰ ਦੱਸਿਆ ਕਿ ਸੰਸਾਰ ਸਿਹਤ ਸੰਸਥਾ ਦੀ ਪਰਿਭਾਸ਼ਾ ਅਨੁਸਾਰ ਸਿਹਤ ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ ਉੱਤੇ ਪੂਰਨ ਰੂਪ ਵਿੱਚ ਤੰਦਰੁਸਤ ਹੋਣਾ ਹੈ ਨਾ ਕਿ ਸਿਰਫ ਬਿਮਾਰੀ ਜਾਂ ਸਰੀਰਕ ਨੁਕਸ ਦੀ ਅਣਹੋਂਦ। ਇੱਕ ਸਿਹਤਮੰਦ ਵਿਅਕਤੀ ਸਮਾਜ ਦੀ ਲਾਭਦਾਇਕ ਸੰਪਤੀ ਹੁੰਦਾ ਹੈ। ਉਹ ਦੇਸ਼ ਦੀ ਬਿਹਤਰ ਸੇਵਾ ਕਰ ਸਕਦਾ ਹੈ ਅਤੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾ ਸਕਦਾ ਹੈ।
ਇੱਕ ਨਿਰੋਗ ਮਨ ਨਿਰੋਗ ਸਰੀਰ ਵਿੱਚ ਹੀ ਨਿਵਾਸ ਕਰਦਾ ਹੈ। ਮਾੜੀ ਸਰੀਰਕ ਸਿਹਤ, ਨਿਸ਼ਾਨਿਆਂ ਨੂੰ ਹਾਸਲ ਕਰਨ ਲਈ ਲੋੜੀਂਦੇ ਸਵੈ-ਵਿਸ਼ਵਾਸ ਅਤੇ ਯੋਗਤਾ ਉੱਤੇ ਬੁਰਾ ਅਸਰ ਪਾਉਂਦੀ ਹੈ ਜਿਸ ਦੇ ਸਿੱਟੇ ਵਜੋਂ ਨਾਖੁਸ਼ੀ ਅਤੇ ਉਦਾਸੀ ਛਾ ਜਾਂਦੀ ਹੈ। ਮਾਨਸਿਕ ਸਿਹਤ ਉੱਤੇ ਕੁਝ ਨਸ਼ਿਆਂ ਅਤੇ ਸ਼ਰਾਬ ਦਾ ਮਾੜਾ ਅਸਰ ਪੈਂਦਾ ਹੈ। ਨਸ਼ੀਲੇ ਪਦਾਰਥ, ਅਤੇ ਸ਼ਰਾਬ, ਸਰੀਰਕ ਅਤੇ ਮਾਨਸਿਕ ਬਿਮਾਰੀਆਂ ਵੱਲ ਲੈ ਜਾਂਦੇ ਹਨ। ਵਿਅਕਤੀ ਦੀ ਮਾੜੀ ਸਰੀਰਕ ਜਾਂ ਮਾਨਸਿਕ ਸਿਹਤ ਸਮਾਜ ਨੂੰ ਕਈ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਹੇਠਲੇ ਪੱਧਰ ਤੇ ਇਹ ਵਿਅਕਤੀ, ਉਸਦੇ ਪਰਿਵਾਰ ਅਤੇ ਨੇੜਲੇ ਸਮਾਜਿਕ ਦਾਇਰੇ ਲਈ ਦੁੱਖਾਂ ਦਾ ਕਾਰਣ ਬਣਦੀ ਹੈ। ਉਪਰਲੇ ਪੱਧਰ ਉੱਤੇ ਇਹ ਸਮਾਜ ਦਾ ਬਹੁਤ ਨੁਕਸਾਨ ਕਰਦੀ ਹੈ ਕਿਉਂਕਿ ਇਸ ਨਾਲ ਮਾਨਵੀ ਸ਼ਕਤੀ ਅਤੇ ਉਪਜਾਇਕਤਾ ਬਹੁਤ ਬਰਬਾਦ ਹੁੰਦੀ ਹੈ ਜੋ ਅੱਗੇ ਸਾਰੇ ਦੇਸ਼ ਦੇ ਆਰਥਿਕ ਅਤੇ ਸਮਾਜਿਕ ਢਾਂਚੇ ਨੂੰ ਵਿਗਾੜਣ ਅਤੇ ਅਸਥਿਰ ਕਰਨ ਵਾਲਾ ਖਤਰਾ ਬਣਦੀ ਹੈ।
ਨਸ਼ਿਆਂ ਦੇ ਆਦੀ ਹੋਣ ਨੂੰ ਮਾਨਸਿਕ ਬਿਮਾਰੀਆਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਦੂਸਰੇ ਮਾਨਸਿਕ ਰੋਗਾਂ ਵਾਂਗ ਨਸ਼ੇੜੀਪੁਣਾ ਹਰ ਕੌਮ, ਸਭਿਆਚਾਰ ਅਤੇ ਆਰਥਿਕ-ਸਮਾਜਿਕ ਪਿਛੋਕੜ ਵਾਲੇ ਵਿਅਕਤੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਪਿਛਲੇ ਸਾਲਾਂ ਦੌਰਾਨ ਨਸ਼ੇੜੀਪੁਣੇ ਵਿੱਚ ਖਤਰਨਾਮ ਵਾਧਾ ਨੋਟ ਕੀਤਾ ਗਿਆ ਹੈ। ਬਿਜਲਈ ਅਤੇ ਪ੍ਰਿੰਟ ਮੀਡੀਏ ਦੀਆਂ ਰਿਪੋਰਟਾਂ ਤੋਂ 17 ਤੋਂ 19 ਸਾਲ ਦੇ ਨੌਜਵਾਨਾਂ ਦਾ ਵਧਦੀ ਗਿਣਤੀ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਦਾ ਪਤਾ ਚੱਲਣਾ, ਬਹੁਤ ਚਿੰਤਾ ਦਾ ਵਿਸ਼ਾ ਹੈ।
ਸ਼੍ਰੀ. ਮਨਦੀਪ ਸਿੰਘ ਵਕੀਲ ਸਾਹਿਬ ਜੀ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਪਦਾਰਥੀ ਦੁਰਵਰਤੋਂ ਦੀ ਪਰਿਭਾਸ਼ਾ ਇਸ ਤਰ੍ਹਾਂ ਕਰਦਾ ਹੈ, ਇਸ ਦਵਾਈਆਂ (Drugs)ਦੀ ਅਜਿਹੀ ਵਰਤੋਂ, ਜੋ ਸਥਿਰ ਜਾਂ ਕਦੇ-ਕਦਾਈਂ ਹੁੰਦੀ ਹੈ ਜੋ ਕਿ ਸਵੀਕ੍ਰਿਤ ਮੈਡੀਕਲ ਅਭਿਆਸ (Acceptable medical practice) ਦੇ ਵਿਪਰੀਤ ਜਾਂ ਇਸ ਤੋਂ ਬੇਮੇਲ ਹੁੰਦੀ ਹੈ। ਡਰੱਗ ਸ਼ਬਦ ਦਾ ਅਸਲ ਭਾਵ ਦਵਾਈ ਹੈ, ਪਰੰਤੂ ਅੱਜ-ਕੱਲ੍ਹ ਇਹ ਸ਼ਬਦ ਕੇਵਲ ਦਵਾਈ ਲਈ ਨਹੀਂ ਸਗੋਂ ਨਸ਼ਿਆਂ ਜਿਵੇਂ ਕਿ ਕੋਕੀਨ, ਹੈਰੋਇਨ ਬ੍ਰਾਊਨ ਸ਼ੂਗਰ ਆਦਿ ਲਈ ਵੀ ਵਰਤਿਆ ਜਾਣ ਲੱਗਾ ਹੈ। ਨਸ਼ਿਆਂ ਤੇ ਨਿਰਭਰ ਹੋਣ ਦੀ ਆਦਤ ਨੂੰ ਨਸ਼ੇ ਦਾ ਆਦੀ ਹੋਣਾ ਕਿਹਾ ਜਾਂਦਾ ਹੈ ਅਤੇ ਜੋ ਵਿਅਕਤੀ ਨਸ਼ਿਆਂ ਦਾ ਆਦੀ ਹੋ ਜਾਵੇ ਉਸ ਨੂੰ ਨਸ਼ਾਖੋਰ ਜਾਂ ਨਸ਼ੇੜੀ ਕਿਹਾ ਜਾਂਦਾ ਹੈ। ਨਸ਼ਾਖੋਰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਹੁੰਦਿਆਂ ਹੋਇਆਂ ਵੀ ਇਸ ਦਾ ਸੇਵਨ ਕਰਦਾ ਹੈ।
ਨਸ਼ੇਕੇਵਲ ਨਸ਼ੇੜੀ ਨੂੰ ਹੀ ਪ੍ਰਭਾਵਿਤ ਨਹੀ ਕਰਦੇ ਸਗੋਂਉਸਦੇ ਪਰਿਵਾਰ,ਮਿੱਤਰਾ ਅਤੇ ਸਮਾਜ ਉੱਪਰ ਉੱਤੇ ਵੀ ਅਸਰ ਪਾਉਂਦੇ ਹਨ। ਇੱਕ ਨਸ਼ੇੜੀ ਵਿਅਕਤੀ ਖੁਦਗਰਜ਼, ਸਵੈਂ-ਕ੍ਰਦਿਤ ਅਤੇਦੂਸਿਰਆਂ ਪ੍ਰਤੀ ਅਸੰਵੇਦਨਸ਼ੀਲ ਹੋ ਜਾਂਦਾਹੈ। ਨਸ਼ੇਆਰਿਥਕ ਤੰਗੀਆਂ ਅਤੇ ਦੁਖ ਪੈਦਾ ਕਰਦੇਹਨ, ਪਰਿਵਾਰਕ ਜ਼ਿੰਦਗੀ, ਸਿੱਖਿਆ ਅਤੇ ਸਰੀਰਕ-ਮਾਨਸਿਕ ਤੰਦਰੁਸਤੀ ਉੱਤੇ ਮਾੜਾ ਅਸਰ ਪਾਉਂਦੇ ਹਨ। ਅਖੀਰ ਵਿੱਚ ਵਕੀਲ ਸਾਹਿਬ ਅਤੇ ਪੈਰਾ ਲੀਗਲ ਵਲੰਟੀਅਰ ਜੀ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ।
ਜਿਆਦਾ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1968 ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਨੰਬਰ 01852-223291 ਤੋਂ ਜਾਣਕਾਰੀ ਲਈ ਜਾ ਸਕਦੀ ਹੈ।