Secretary District Legal Services Authority, Tarn Taran and Principal Dr. R. P. Singh inaugurated the legal awareness camp at Law College Usma
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਅਤੇ ਪ੍ਰਿੰਸੀਪਲ ਡਾ. ਆਰ. ਪੀ. ਸਿੰਘ ਵੱਲੋਂ ਲਾਅ ਕਾਲਜ ਉਸਮਾ ਵਿਖੇ ਕੀਤਾ ਗਿਆ ਕਾਨੂੰਨੀ ਜਾਗਰੂਕਤਾ ਕੈਂਪ ਦਾ ਉਦਘਾਟਨ
12 ਨਵੰਬਰ ਨੂੰ ਕੀਤਾ ਜਾਵੇਗਾ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ
ਤਰਨ ਤਾਰਨ, 31 ਅਕਤੂਬਰ :
ਸ਼੍ਰੀਮਤੀ ਪ੍ਰਿਆ ਸੂਦ, ਮਾਣਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ-ਚੇਅਰਪਰਸਨ-ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਦੇ ਨਿਰਦੇਸ਼ਾਂ ਅਨੁਸਾਰ ਮਾਨਯੋਗ ਪ੍ਰਤਿਮਾ ਅਰੋੜਾ, ਚੀਫ਼ ਜੁਡੀਸ਼ੀਅਲ-ਮੇਜੀਸਟਰੇਟ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਅਤੇ ਪ੍ਰਿੰਸੀਪਲ ਡਾ. ਆਰ. ਪੀ. ਸਿੰਘ ਲਾਅ ਕਾਲਜ ਉਸਮਾ ਵਿਖੇ ਕਾਨੂੰਨੀ ਜਾਗਰੂਕਤਾ ਕੈਂਪ ਦਾ ਉਦਘਾਟਨ ਕੀਤਾ ਗਿਆ ਅਤੇ ਰੈਲੀ ਕੱਡੀ ਗਈ ।
ਇਸ ਮੌਕੇ ਸਿੱਖਿਆ ਦੇ ਅਧਿਕਾਰ ਐਕਟ 2009 ਅਤੇ ਮੌਲਿਕ ਅਧਿਕਾਰ, ਮੌਲਿਕ ਕਰਤੱਵ, ਐਸਿਡ ਅਟੈਕ, ਬਲਾਤਕਾਰ, ਮੋਟਰ ਐਕਸੀਡੈਂਟ ਕਲੇਮ ਮੁਆਵਜਾ ਅਤੇ ਨਸ਼ੇਆਂ ਦੇ ਬੁਰੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਮੀਡੀਏਸ਼ਨ, ਗੈਰ ਸੰਗਠਿਤ ਖੇਤਰਾਂ ਵਿੱਚ ਮਜ਼ਦੂਰਾ ਦੇ ਅਧਿਕਾਰਾਂ, ਮਨਰੇਗਾ ਸਕੀਮਾਂ ਅਤੇ ਸਮਾਜਿਕ ਸੁਰੱਖਿਆ ਸਕੀਮਾਂ, ਬਾਰੇ , ਲੋਕ ਅਦਾਲਤਾਂ, ਮੀਡੀਏਸ਼ਨ, ਪੋਸਕੋ ਐਕਟ, ਔਰਤਾਂ ਦੇ ਅਧਿਕਾਰਾਂ, ਐਸਿਡ ਅਟੇਕ, ਪੈਰਾ ਲੀਗਲ ਵਲੰਟੀਅਰ ਸਕੀਮਾਂ, ਬੱਚਿਆਂ ਦਾ ਹੈਲਪਲਾਇਨ ਨੰ. 1098, ਪੁਲਿਸ ਹੈਲਪਲਾਈਨ ਨੰਬਰ 112 ਨਾਲਸਾ ਹੈਲਪਲਾਇਨ ਨੰਬਰ 15100, ਘਰੇਲੂ ਹਿੰਸਾ, ਪੀ.ਐਨ.ਡੀ.ਟੀ. ਐਕਟ, ਮਨਰੇਗਾ, ਸਿੱਖਿਆ ਦਾ ਅਧਿਕਾਰ, ਮਾਪੇ ਅਤੇ ਬਜੂਰਗਾਂ ਦੇ ਅਧਿਕਾਰ, ਬੱਚਿਆਂ ਦੇ ਅਧਿਕਾਰ, ਜੂਵੀਨਾਇਲ ਜ਼ਸਟਿਸ ਐਕਟ 2000, ਪੋਸਕੋਂ ਐਕਟ 2012, ਇੰਸ਼ੀਓਰੈਂਸ ਐਕਟ, ਫੰਡਾਮੈਂਟਲ ਅਧਿਕਾਰ ਅਤੇ ਕਰਤਵ, ਐਸਿਡ ਅਟੈਕ, ਬਲਾਤਕਾਰ, ਮੋਟਰ ਐਕਸੀਡੈਂਟ ਕਲੇਮ ਮੁਆਵਜਾ ਵਿਕਟਮ ਕੰਮਪਨਸੈਸ਼ਨ ਸਕੀਮਾਂ ਸਮੇਤ ਨਾਲਸਾ ਦੀ ਸਕੀਮ (ਸੀਨੀਅਰ ਸਿਟੀਜਨ ਕਾਨੂੰਨੀ ਸੇਵਾਵਾਂ)2016 ਬਾਰੇ ਦੱਸਿਆ ਗਿਆ।
ਇਸ ਮੌਕੇ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਨੇ ਦੱਸਿਆ ਕਿ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਿਤੀ 12 ਨਵੰਬਰ, 2022 ਨੂੰ ਨੈਸ਼ਨਲ ਲੋਕ
ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਹ ਲੋਕ ਅਦਾਲਤ ਦੇਸ਼ ਦੀ ਹਰ ਤਹਿਸੀਲ ਤੋਂ ਲੈ ਕਿ ਸੁਪਰੀਮ ਕੋਰਟ ਤੱਕ ਲਗਾਈ ਜਾ ਰਹੀ ਹੈ। ਇਸੇ ਤਰ੍ਹਾਂ ਹਰ ਕੰਮਕਾਜ ਵਾਲੇ ਸ਼ੁੱਕਰਵਾਰ ਨੂੰ ਪ੍ਰੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾਂਦਾ ਹੈ । ਇਸੇ ਤਰ੍ਹਾਂ ਮਾਸਿਕ ਲੋਕ ਅਦਾਲਤ ਦਾ ਵੀ ਆਯੋਜਨ ਕੀਤਾ ਜਾਂਦਾ ਹੈ। ਨੈਸ਼ਨਲ, ਪ੍ਰੀ ਅਤੇ ਮਾਸਿਕ ਲੋਕ ਅਦਾਲਤ ਵਿੱਚ ਦੋ ਧਿਰਾਂ ਦੀ ਆਪਸੀ ਰਜ਼ਾਮੰਦੀ ਨਾਲ ਝਗੜਿਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ।
ਇਹ ਨੈਸ਼ਨਲ ਲੋਕ ਅਦਾਲਤ ਇਸ ਵਾਰ 12 ਨਵੰਬਰ, 2022 ਨੂੰ ਤਰਨ ਤਾਰਨ ਪੱਟੀ ਅਤੇ ਖਡੂਰ ਸਾਹਿਬ ਵਿਖੇ ਲੱਗ ਰਹੀ ਹੈ। ਜਿਆਦਾ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1968 ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਨੰਬਰ 01852-223291 ਤੋਂ ਜਾਣਕਾਰੀ ਲਈ ਜਾ ਸਕਦੀ ਹੈ।