Close

Self-help groups are being linked with banks to meet the need of money for self-employment businesses and household needs -Additional Deputy Commissioner

Publish Date : 18/01/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਵੈ-ਰੋਜ਼ਗਾਰ ਦੇ ਧੰਦਿਆਂ ਤੇ ਘਰੇਲੂ ਲੋੜਾਂ ਦੀ ਪੂਰਤੀ ਲਈ ਪੈਸੇ ਦੀ ਜ਼ਰੂਰਤ ਨੂੰ ਪੂਰਾ ਕਰਨ ਹਿੱਤ ਸਵੈ-ਸਹਾਇਤਾ ਸਮੂਹਾਂ ਨੂੰ ਬੈਂਕਾਂ ਨਾਲ ਜੋੜਿਆ ਜਾ ਰਿਹਾ-ਵਧੀਕ ਡਿਪਟੀ ਕਮਿਸ਼ਨਰ
ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਦੀ ਅਗਵਾਈ ਹੇਠ ਬੈਂਕ ਬ੍ਰਾਂਚ ਮੈਨੇਜਰਾਂ ਲਈ ਐੱਨ. ਆਰ. ਐੱਲ. ਐੱਮ. ਮਿਸ਼ਨ ਸਬੰਧੀ ਇੱਕ ਦਿਨਾਂ ਟ੍ਰੇਨਿੰਗ ਦਾ ਆਯੋਜਨ
ਤਰਨ ਤਾਰਨ, 17 ਜਨਵਰੀ :
“ਆਜੀਵਿਕਾ” ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ (ਪੀ. ਐਸ. ਆਰ. ਐਲ. ਐੱਮ.) ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਸਾਂਝਾ ਚਲਾਇਆ ਜਾ ਰਿਹਾ ਮਿਸ਼ਨ ਹੈ।ਇਸ ਮਿਸ਼ਨ ਅਧੀਨ ਪਿੰਡਾਂ ਦੀਆਂ ਗਰੀਬ ਪਰਿਵਾਰ ਦੀਆਂ ਔਰਤਾਂ ਨੂੰ ਸਵੈ ਸਹਾਇਤਾ ਸਮੂਹ ਵਿੱਚ ਜੋੜ੍ਹਿਆ ਜਾਂਦਾ ਹੈ ਅਤੇ ਔਰਤਾਂ ਨੂੰ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਵੈ-ਰੋਜ਼ਗਾਰ ਦੇ ਧੰਦੇ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਸਵੈ-ਰੋਜ਼ਗਾਰ ਦੇ ਧੰਦਿਆਂ ਲਈ ਅਤੇ ਘਰੇਲੂ ਲੋੜਾਂ ਦੀ ਪੂਰਤੀ ਲਈ ਪੈਸੇ ਦੀ ਜ਼ਰੂਰਤ ਨੂੰ ਪੂਰਾ ਕਰਨ ਹਿੱਤ ਸਵੈ-ਸਹਾਇਤਾ ਸਮੂਹਾਂ ਨੂੰ ਬੈਂਕਾਂ ਨਾਲ ਜੋੜਿਆ ਜਾਂਦਾ ਹੈ, ਤਾਂ ਜੋ ਘੱਟ ਵਿਆਜ ਦਰ੍ਹਾਂ ਤੇ ਕਰਜੇ ਮੁਹੱਈਆ ਹੋ ਸਕਣ।
ਇਸ ਸੰਦਰਭ ਵਿੱਚ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਜ਼ਿਲ੍ਹਾ ਮਿਸ਼ਨ ਡਾਇਰੈਕਟਰ, ਪੀ. ਐਸ. ਆਰ. ਐਲ. ਐੱਮ. ਸ਼੍ਰੀ ਜਗਵਿੰਦਰਜੀਤ ਸਿੰਘ ਗਰੇਵਾਲ ਦੀ ਰਹਿਨੁਮਾਈ ਹੇਠ ਪੇਂਡੂ ਵਿਕਾਸ ਭਵਨ, ਤਰਨ ਤਾਰਨ ਵਿਖੇ ਬੈਂਕ ਬ੍ਰਾਂਚ ਮੈਨੇਜਰਾਂ ਲਈ ਐੱਨ. ਆਰ. ਐੱਲ. ਐੱਮ. ਮਿਸ਼ਨ ਸਬੰਧੀ ਇੱਕ ਦਿਨ੍ਹਾਂ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ, ਤਾਂ ਜੋ ਬੈਂਕ ਬ੍ਰਾਂਚ ਮੈਨੇਜਰ ਇਸ ਮਿਸ਼ਨ ਪ੍ਰਤੀ ਚੰਗੀ ਤਰ੍ਹਾਂ ਜਾਗਰੂਕ ਹੋ ਸਕਣ ਅਤੇ ਸਵੈ-ਸਹਾਇਤਾ ਸਮੂਹਾਂ ਨੂੰ ਵੀ ਬੈਂਕ ਪ੍ਰਤੀ ਕੋਈ ਮੁਸ਼ਕਿਲ ਨਾ ਆਵੇ।
ਇਸ ਟ੍ਰੇਨਿੰਗ ਵਿੱਚ ਜਿਲ੍ਹਾ ਤਰਨ ਤਾਰਨ ਦੇ ਜਿਲ੍ਹਾ ਲੀਡ ਮੈਨੇਜਰ, ਵੱਖ-ਵੱਖ ਬੈਂਕਾਂ ਦੇ ਬਰਾਂਚ ਮੈਨੇਜਰ ਅਤੇ ਪੀ. ਐਸ. ਆਰ. ਐਲ. ਐਮ ਸਟਾਫ ਵੱਲੋਂ ਭਾਗ ਲਿਆ ਗਿਆ। ਇਹ ਟ੍ਰੇਨਿੰਗ ਐਨ. ਆਈ. ਆਰ. ਡੀ. ਤੋਂ ਆਏ ਰਿਸੋਰਸ ਪਰਸਨ ਦੁਆਰਾ ਦਿੱਤੀ ਗਈ।ਰਿਸੋਰਸ ਪਰਸਨ ਦੁਆਰਾ ਬੈਂਕਰਜ ਨੂੰ ਸਵੈ-ਸਹਾਇਤਾ ਸਮੂਹਾਂ ਦੇ ਸੇਵਿੰਗ ਖਾਤੇ ਖੋਲ੍ਹਣ ਬਾਰੇ, ਕੈਸ਼ ਕ੍ਰੈਡਿਟ ਲਿਮਟ ਆਦਿ ਬਾਰੇ ਦੱਸਿਆ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵੱਲੋਂ ਬੈਂਕ ਬ੍ਰਾਂਚ ਮੈਨੇਜਰਾਂ ਨੂੰ ਹਦਾਇਤ ਕੀਤੀ ਗਈ ਕਿ ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਨੂੰ ਬੈਂਕ ਵੱਲੋ ਪੂਰਾ ਸਹਿਯੋਗ ਅਤੇ ਸਤਿਕਾਰ ਦਿੱਤਾ ਜਾਵੇ, ਤਾਂ ਜੋ ਔਰਤਾਂ ਬੈਂਕ ਪਾਸੋਂ ਕਰਜ਼ਾ ਲੈ ਕੇ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਕਰ ਸਕਣ ਅਤੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕ ਸਕਣ। ਉਹਨ੍ਹਾਂ ਨੇ ਬੈਂਕ ਮੈਨੇਜਰਾਂ ਨੂੰ ਕਿਹਾ ਕਿ ਉਹਨ੍ਹਾਂ ਵੱਲੋਂ ਵੱਧ ਤੋਂ ਵੱਧ ਸਵੈ-ਸਹਾਇਤਾ ਸਮੂਹਾਂ ਦੀਆਂ ਕੈਸ਼ ਕ੍ਰੈਡਿਟ ਲਿਮਟਾਂ ਕੀਤੀਆਂ ਜਾਣ।ਇਸ ਤੋ ਇਲਾਵਾ ਉਹਨ੍ਹਾਂ ਵੱਲੋ ਬੈਂਕ ਮੈਨੇਜਰਾਂ ਨੂੰ ਕਿਹਾ ਗਿਆ ਕਿ ਜੇਕਰ ਉਹਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਆਉਂਦੀ ਹੈ ਜਾਂ ਕਿਸੇ ਜਗ੍ਹਾ ‘ਤੇ ਵੀ ਪ੍ਰਸ਼ਾਸ਼ਨ ਦੀ ਲੋੜ ਪੈਂਦੀ ਹੈ, ਤਾਂ ਪ੍ਰਸ਼ਾਸ਼ਨ ਵੱਲੋਂ ਉਹਨਾਂ ਦੀ ਪੂਰੀ ਸਹਾਇਤਾ ਕੀਤੀ ਜਾਵੇਗੀ।