Close

Seven government schools won the Best School Award, bringing glory to Tarn Taran district at the Punjab level.

Publish Date : 10/03/2025

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ,ਤਰਨ ਤਾਰਨ

ਸੱਤ ਸਰਕਾਰੀ ਸਕੂਲਾਂ ਨੇ ਉੱਤਮ ਸਕੂਲ ਪੁਰਸਕਾਰ ਜਿੱਤ ਕੇ ਤਰਨ ਤਾਰਨ ਜ਼ਿਲ੍ਹੇ ਦਾ ਨਾਮ ਪੰਜਾਬ ਪੱਧਰ ਤੇ ਚਮਕਾਇਆ

ਤਰਨ ਤਾਰਨ, 08 ਮਾਰਚ

ਰਾਜ ਦੇ ਉੱਤਮ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਨਮਾਨਿਤ ਕਰਨ ਲਈ ਬੈਸਟ ਸਕੂਲ ਅਵਾਰਡ ਸਮਾਰੋਹ ਮਿਤੀ 07 ਮਾਰਚ ਨੂੰ ਮਿਊਂਸੀਪਲ ਭਵਨ, ਸੈਕਟਰ 35 ਏ ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਜਿੱਥੇ ਇਸ ਸਮਾਰੋਹ ਵਿੱਚ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਭਰ ਦੇ 161 ਸਕੂਲਾਂ ਨੂੰ ਉੱਤਮ ਸਕੂਲ ਪੁਰਸਕਾਰ ਪ੍ਰਦਾਨ ਕੀਤੇ ਗਏ।

ਇਸ ਗੱਲ ਦੀ ਪ੍ਰੈਸ ਨੂੰ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਤਰਨ ਤਾਰਨ ਸਤਿਨਾਮ ਸਿੰਘ ਬਾਠ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨ ਤਾਰਨ ਜਗਵਿੰਦਰ ਸਿੰਘ ਲਹਿਰੀ ਨੇ ਦੱਸਿਆ ਕਿ 2023-24 ਸੈਸ਼ਨ ਲਈ ਪ੍ਰਾਇਮਰੀ ਵਿਭਾਗ ਵਿੱਚੋਂ ਪੂਰੇ ਜ਼ਿਲ੍ਹੇ ਵਿੱਚੋਂ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਕੈਰੋਂ ਨੂੰ ਉਸ ਦੀਆਂ ਸਰਵ-ਪੱਖੀ ਉੱਤ ਮਤਾ ਮੁਲਾਂਕਣ ਲਈ ਉੱਤਮ ਸਕੂਲ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ ਅਤੇ ਸੈਕੰਡਰੀ ਵਿਭਾਗ ਵੱਲੋਂ 2023-24 ਸੈਸ਼ਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਲਟੋਹਾ (ਕੰਨਿਆ),ਸਰਕਾਰੀ ਹਾਈ ਸਕੂਲ ਜਲਾਲਾਬਾਦ (ਮੁੰਡੇ),ਸਰਕਾਰੀ ਮਿਡਲ ਸਕੂਲ ਮਰਗਿੰਦਪੁਰ ਉੱਤਮ ਸਕੂਲ ਪੁਰਸਕਾਰ ਦੇ ਹੱਕਦਾਰ ਬਣੇ ਹਨ। ਇਸੇ ਤਰ੍ਹਾਂ 2024-25 ਸੈਸ਼ਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਏਕਲ ਗੱਡਾ,ਸਰਕਾਰੀ ਹਾਈ ਸਕੂਲ ਮੂਸੇ ਅਤੇ ਸਰਕਾਰੀ ਮਿਡਲ ਸਕੂਲ ਸਿੰਘ ਪੁਰ ਨੂੰ ਉੱਤਮ ਸਕੂਲ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ।

ਡੀ ਈ ਓ ਸੈਕੰਡਰੀ ਸਤਿਨਾਮ ਸਿੰਘ ਬਾਠ ਨੇ ਦੱਸਿਆ, ਕਿ ਇਨ੍ਹਾਂ ਸਕੂਲਾਂ ਦੀ ਚੋਣ ਨਿਰੋਲ ਮੈਰਿਟ ਦੇ ਆਧਾਰ ‘ਤੇ ਕੀਤੀ ਗਈ ਹੈ, ਜੋ ਸਖ਼ਤ ਮਾਪ-ਦੰਡਾ ਜਿਵੇਂ ਵਿਦਿਆਰਥੀਆਂ ਦੀ ਕਾਰਗੁਜ਼ਾਰੀ, ਹਾਜ਼ਰੀ, ਕਮਿਊਨਿਟੀ ਭਾਗੀਦਾਰੀ ਅਤੇ ਸਕੂਲਾਂ ਦੇ ਬੁਨਿਆਦੀ ਢਾਂਚੇ ‘ਤੇ ਕੇਂਦ੍ਰਿਤ ਹੈ ਅਤੇ ਬਹੁਤ ਮਾਣ ਵਾਲੀ ਗੱਲ ਹੈ, ਕਿ ਬਾਰਡਰ ਨਾਲ ਲੱਗਦੇ ਤਰਨ ਤਾਰਨ ਜ਼ਿਲ੍ਹੇ ਦੇ ਸੱਤ ਸਰਕਾਰੀ ਸਕੂਲਾਂ ਨੇ ਇਹ ਪ੍ਰਾਪਤੀ ਹਾਸਲ ਕੀਤੀ ਹੈ।

ਇਸ ਮੌਕੇ ਉਨ੍ਹਾਂ ਨੇ ਸਮੂਹ ਜੇਤੂ ਸਕੂਲ ਮੁਖੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਕੀਤੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ। ਡੀ ਈ ਓ ਐਲੀਮੈਂਟਰੀ ਜਗਵਿੰਦਰ ਸਿੰਘ ਲਹਿਰੀ ਨੇ ਦੱਸਿਆ ਕਿ ਜੇਤੂ ਸਕੂਲ ਮੁਖੀ ਸਾਹਿਬਾਨ ਨਾਲ ਪੁਰਸਕਾਰ ਪ੍ਰਾਪਤ ਕਰਨ ਲਈ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨ ਤਾਰਨ ਪਰਮਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨ ਤਾਰਨ ਸੁਰਿੰਦਰ ਕੁਮਾਰ ਵੀ ਵਿਸ਼ੇਸ਼ ਤੌਰ ਤੇ ਸਨਮਾਨ ਸਮਾਰੋਹ ਵਿੱਚ ਇਸ ਦੌਰਾਨ ਮੌਜੂਦ ਰਹੇ। ਡਿਪਟੀ ਡੀ ਈ ਓ ਐਲੀਮੈਂਟਰੀ ਸੁਰਿੰਦਰ ਕੁਮਾਰ ਅਤੇ ਡਿਪਟੀ ਡੀ ਈ ਓ ਸੈਕੰਡਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਉੱਤਮ ਸਕੂਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਪ੍ਰਾਇਮਰੀ ਸਕੂਲ ਨੂੰ 25 ਲੱਖ ਰੁਪਏ, ਮਿਡਲ ਸਕੂਲ ਨੂੰ 5 ਲੱਖ ਰੁਪਏ, ਹਰੇਕ ਹਾਈ ਸਕੂਲ ਨੂੰ 7.5 ਲੱਖ ਰੁਪਏ ਅਤੇ ਹਰੇਕ ਸੀਨੀਅਰ ਸੈਕੰਡਰੀ ਸਕੂਲਾਂ ਨੂੰ 10 ਲੱਖ ਰੁਪਏ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ। ਡੀ ਈ ਓ ਸੈਕੰਡਰੀ ਸਤਿਨਾਮ ਸਿੰਘ ਬਾਠ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ, ਕਿ ਇਸ ਕਦਮ ਨਾਲ ਇਹ ਸਕੂਲ ਪੂਰੇ ਜ਼ਿਲ੍ਹੇ ਵਿੱਚ ਚਾਨਣ ਮੁਨਾਰੇ ਦਾ ਕੰਮ ਕਰਨਗੇ ਅਤੇ ਬਾਕੀ ਸਕੂਲਾਂ ਨੂੰ ਵੀ ਇਨ੍ਹਾਂ ਸਕੂਲਾਂ ਦੀਆਂ ਪੈੜ੍ਹਾਂ ਤੇ ਚੱਲਣ ਲਈ ਭਰਪੂਰ ਯਤਨ ਕੀਤੇ ਜਾਣਗੇ।

—————————

ਫੋਟੋ -1) ਸਿੱਖਿਆ ਮੰਤਰੀ ਪੰਜਾਬ ਸਕੂਲ ਮੁਖੀ ਸਾਹਿਬਾਨ ਨੂੰ ਉੱਤਮ ਸਕੂਲ ਪੁਰਸਕਾਰ ਪ੍ਰਦਾਨ ਕਰਦਿਆਂ।

ਫੋਟੋ -2) ਪੁਰਸਕਾਰ ਜੇਤੂ ਸਮੂਹ ਸਕੂਲ ਮੁਖੀ ਅਤੇ ਉਨ੍ਹਾਂ ਨਾਲ ਡਿਪਟੀ ਡੀਈਓ ਐਲੀਮੈਂਟਰੀ/ਸੈਕੰਡਰੀ ਤਰਨਤਾਰਨ