Close

Sewa Kendra will now be open seven days a week Work will be done in two shifts with 50% capacity.

Publish Date : 06/04/2022

ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਹੁਣ ਹਫ਼ਤੇ ਦੇ ਸੱਤੇ ਦਿਨ ਖੁੱਲੇ ਰਹਿਣਗੇ ਸੇਵਾ ਕੇਂਦਰ
ਦੋ ਸ਼ਿਫਟਾਂ ‘ਚ 50 ਫੀਸਦੀ ਸਮਰੱਥਾ ਦੇ ਨਾਲ ਹੋਵੇਗਾ ਕੰਮ
ਤਰਨ ਤਾਰਨ , 5 ਅਪ੍ਰੈਲ-
ਵਧੀਕ ਡਿਪਟੀ ਕਮਿਸ਼ਨਰ ਜਨਰਲ ਤਰਨ ਤਾਰਨ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਸੇਵਾ ਕੇਂਦਰ ਹਫ਼ਤੇ ਦੇ ਸੱਤੇ ਦਿਨ ਖੁੱਲੇ ਰਹਿਣਗੇ ਅਤੇ ਦੋ ਸ਼ਿਫਟਾਂ ਵਿੱਚ ਕੰਮ ਕਰਨਗੇ । ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰ ਦਾ ਸਮਾਂ 7 ਅਪ੍ਰੈਲ 2022 ਤੋਂ 7 ਮਈ 2022 ਤੱਕ ਬਦਲ ਕੇ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਲੋਕ ਹੁਣ ਨਵੇਂ ਹੁਕਮਾਂ ਤਹਿਤ ਹਫ਼ਤੇ ਦੇ ਸੱਤੇ ਦਿਨ ਸੇਵਾ ਕੇਂਦਰਾਂ ਤੋਂ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਨਵਾਂ ਸਮਾਂ ਸਾਰਣੀ ਅਨੁਸਾਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਇਕ ਸ਼ਿਫ਼ਟ ਵਿਚ 50 ਫ਼ੀਸਦੀ ਸਟਾਫ਼ ਦੀ ਸਮਰੱਥਾ ਨਾਲ ਕੰਮ ਕਰੇਗਾ ਜਦ ਕਿ ਬਾਕੀ ਦਾ 50 ਫ਼ੀਸਦੀ ਸਟਾਫ਼ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਦੂਜੀ ਸ਼ਿਫਟ ਵਿਚ ਕੰਮ ਕਰੇਗਾ।
ਉਨ੍ਹਾਂ ਦੱਸਿਆ ਕਿ ਸ਼ਨੀਵਾਰ-ਐਤਵਾਰ ਨੂੰ ਸਿਰਫ਼ ਇਕ ਸ਼ਿਫਟ ਹੀ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ 50 ਫ਼ੀਸਦੀ ਕਰਮਚਾਰੀਆਂ ਦੀ ਸਮਰੱਥਾ ਨਾਲ ਸੇਵਾ ਕੇਂਦਰ ਵਿਚ ਕੰਮ ਕਰੇਗੀ ।