Shops will be open from 7 a.m. to 3 p.m., except for “Shopping Complexes and Malls.”

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
“ਸ਼ਾਪਿੰਗ ਕੰਪਲੈਕਸ ਤੇ ਮਾਲਜ਼” ਤੋਂ ਇਲਾਵਾ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਖੁੱਲੀਆਂ ਰਹਿਣਗੀਆਂ ਦੁਕਾਨਾਂ
ਜ਼ਿਲ੍ਹਾ ਮੈਜਿਸਟੇਰਟ ਵੱਲੋਂ ਸੋਧੇ ਹੋਏ ਹੁਕਮ ਜਾਰੀ
ਤਰਨ ਤਾਰਨ, 7 ਮਈ :
ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਸਬੰਧੀ ਜਿਲ੍ਹਾ ਤਰਨ ਤਾਰਨ ਵਿੱਚ ਕਰਫਿਊ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਸ ਦੌਰਾਨ ਕਿਸੇ ਵੀ ਵਿਅਕਤੀ ਦੇ ਸੜਕਾਂ, ਗਲੀਆਂ ਅਤੇ ਜਨਤਕ ਥਾਵਾਂ ਤੇ ਘੁੰਮਣ ਫਿਰਨ ਦੀ ਮਨਾਹੀ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਵੱਲੋਂ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੇ ਸਬੰਧ ਵਿੱਚ ਪੰਜਾਬ ਸਰਕਾਰ, ਵਧੀਕ ਮੁੱਖ ਸਕੱਤਰ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਰਾਹੀਂ ਪ੍ਰਾਪਤ ਹੋਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੋਧੇ ਹੋਏ ਹੁਕਮ ਮੁੜ ਜਾਰੀ ਕੀਤੇ ਗਏ ਹਨ।
ਹੁਕਮਾਂ ਅਨੁਸਾਰ ਬੈਂਕ ਸਵੇਰੇ 09.00 ਵਜੇ ਤੋਂ ਬਾਅਦ ਦੁਪਿਹਰ 01.00 ਵਜੇ ਤੱਕ ਪਬਲਿਕ ਡੀਲਿੰਗ ਤੱਕ ਖੁੱਲੇ ਰਹਿਣਗੇ ਇਸ ਤੋਂ ਬਾਅਦ ਜ਼ਰੂਰਤ ਅਨੁਸਾਰ “ਨਾੱਨ ਪਬਲਿਕ ਡੀਲਿੰਗ ਆਫ਼ਿਸ ਵਰਕ” ਕਰਨ ਦੀ ਇਜ਼ਾਜਤ ਦਿੱਤੀ ਜਾਂਦੀ ਹੈ।
ਪੇਂਡੂ ਏਰੀਏ ਵਿੱਚ “ਸ਼ਾਪਿੰਗ ਕੰਪਲੈਕਸ ਤੇ ਮਾਲਜ਼” ਤੋਂ ਇਲਾਵਾ ਸਾਰੀਆਂ ਦੁਕਾਨਾਂ ਸਵੇਰੇ 07.00 ਵਜੇ ਤੋਂ ਬਾਅਦ ਦੁਪਹਿਰ 03.00 ਵਜੇ ਤੱਕ ਖੁੱਲੀਆਂ ਰਹਿਣਗੀਆਂ।ਨਗਰ ਕੌਂਸਲਾਂ/ਪੰਚਾਇਤਾਂ ਦੀ ਹਦੂਰ ਅੰਦਰ “ਸ਼ਾਪਿੰਗ ਕੰਪਲੈਕਸ ਤੇ ਮਾਲਜ਼” ਤੋਂ ਇਲਾਵਾ ਸਾਰੀਆਂ ਦੁਕਾਨਾਂ ਸਵੇਰੇ 07.00 ਵਜੇ ਤੋਂ ਬਾਅਦ ਦੁਪਹਿਰ 03.00 ਵਜੇ ਤੱਕ ਖੁੱਲੀਆਂ ਰਹਿਣਗੀਆਂ।
ਉਪਰੋਕਤ ਤੋਂ ਇਲਾਵਾ ਇਸ ਦਫਤਰ ਦੇ ਹੁਕਮ ਪਿੱਠ ਅੰਕਣ ਨੰਬਰ ਐਮ.ਏ./7188-7213 ਮਿਤੀ 04 ਮਈ, 2020 ਰਾਹੀਂ ਜਾਰੀ ਕੀਤੇ ਗਏ ਹੁਕਮ ਵਿੱਚ ਦਰਜ ਬਾਕੀ ਸ਼ਰਤਾਂ ਵੀ ਲਾਗੂ ਰਹਿਣਗੀਆਂ।
—————–