Shri Balbir Singh Stadium Naushera Pannuan started with a great show at Block Naushera Pannuan.
ਤਰਨ ਤਾਰਨ 7 ਸਤੰਬਰ : ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਖੇੇਡਾਂ ਵਤਨ ਪੰਜਾਬ ਦੀਆਂ 2023 ਸੀਜਨ -2 ਅਧੀਨ ਜਿਲਾ੍ਹ ਤਰਨ ਤਾਰਨ ਵਿੱਚ ਬਲਾਕ ਪੱਧਰੀ ਖੇਡਾਂ ਦੇ ਅਗਲੇ ਪੜਾਅ ਦੀਆਂ ਖੇਡਾਂ ਬਲਾਕ ਨੌਸ਼ਹਿਰਾ ਪੰਨੂਆਂ ਵਿਖੇ ਸ੍ਰ. ਬਲਬੀਰ ਸਿੰਘ ਸਟੇਡੀਅਮ ਨੌਸ਼ਹਿਰਾ ਪੰਨੂਆਂ ਵਿੱਚ ਮਿਤੀ 07-09-2023 ਨੂੰ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਈਆਂ॥ਇਹਨਾਂ ਖੇਡਾਂ ਵਿੱਚ ਬਹੁਤ ਹਾਂ –ਪੱਖੀ ਹੁੰਗਾਰਾ ਮਿਿਲਆ ਅਤੇ ਖਿਡਾਰੀਆਂ ਵਿੱਚ ਖੇਡਾਂ ਪ੍ਰਤੀ ਬਹੁਤ ਉਤਸ਼ਾਹ ਪਾਇਆ ਗਿਆ।ਇਹਨਾਂ ਖੇਡਾਂ ਵਿੱਚ ਅੰਡਰ 14,17,21,21-40,41-55, 56-65 ਅਤੇ 65 ਸਾਲ ਤੋਂ ਵੱਧ ਵੱਖ ਵੱਖ ਉਮਰ ਵਰਗ ਦੇ ਲੱਗਭਗ 750 ਖਿਡਾਰੀਆਂ ਨੇ ਭਾਗ ਲਿਆ। ਇਹਨਾਂ ਖੇਡਾਂ ਵਿੱਚ ਮੁਖ ਮਹਿਮਾਨ ਦੇ ਤੌਰ ਤੇ ਦਿਲਬਾਗ ਸਿੰਘ ਚੇਅਰਮੈਨ ਮਾਰਕਿਟ ਕਮੇਟੀ ਹਰੀਕੇ ਨੇ ਵਿਸ਼ੇਸ਼ ਤੌਰ ਤੇ ਹਾਜਰ ਹੋਏ ਅਤੇ ਇਹਨਾਂ ਨੇ ਖਿਡਾਰੀਆਂ ਨੂੰ ਵੱਧ ਚੜ੍ਹ ਕੇ ਇਹਨਾਂ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਮੁਖ ਮਹਿਮਾਨ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਬਾਕੀ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਹੋਰ ਸਖਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਗਈ।ਖੇਡ ਵਿਭਾਗ ਦੁਆਰਾ ਖੇਡਾਂ ਵਿੱਚ ਭਾਗ ਲੈ ਰਹੇ ਖਿਡਾਰੀਆਂ ਨੂੰ ਵਧੀਆ ਖਾਣਾ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਜਿਲ੍ਹਾ ਖੇਡ ਅਫਸਰ ਮੈਡਮ ਸਤਵੰਤ ਕੌਰ ,ਸ੍ਰ ਬਲਜੀਤ ਸਿੰਘ ਲੇਖਾਕਾਰ ਖੇਡ ਦਫਤਰ ਤਰਨ ਤਾਰਨ , ਸ੍ਰ.ਕੁਲਵਿੰਦਰ ਸਿੰਘ ਐਥਲੈਟਿਕਸ ਕੋਚ ਅਤੇ ਮੈਡਮ ਕੁਲਵਿੰਦਰ ਕੌਰ (ਜੁਡੋ ਕੋਚ) ,ਮੈਡਮ ਕਮਲਦੀਪ ਕੌਰ ਬਲਾਕ ਇੰਚਾਰਜ ਨੌਸ਼ਹਿਰਾ ਪੰਨੂਆਂ, ਜਿਲਾ ਉੱਪ ਸਿੱਖਿਆ ਅਫਸਰ(ਐ.ਸਿੱ) ਤਰਨ ਤਾਰਨ ਸ੍ਰ ਪ੍ਰਮਜੀਤ ਸਿੰਘ, ਸ੍ਰ.ਜੁਗਰਾਜ ਸਿੰਘ ਸਪੋਰਟਸ ਕੁਆਰਡੀਨੇਟਰ ਤਰਨ ਤਾਰਨ ਸ੍ਰ.ਗੁਰਲਾਲ ਸਿੰਘ ਮਰਹਾਣਾ , ਸ੍ਰ.ਸਰੂਪ ਸਿੰਘ ਢੋਟੀਆਂ, ਮਨਿੰਦਰ ਸਿੰਘ, ਸਮੂਹ ਕੋਚਿਜ ਅਤੇ ਫਿਜੀਕਲ ਅਧਿਆਪਕ ਆਦਿ ਹਾਜਰ ਸਨ।ਸ੍ਰ. ਬਲਬੀਰ ਸਿੰਘ ਸਟੇਡੀਅਮ ਨੌਸ਼ਹਿਰਾ ਪੰਨੂਆਂ ਵਿਖੇ ਐਥਲੈਟਿਕਸ, ਫੁੱਟਬਾਲ, ਖੋਹ-ਖੋਹ ,ਵਾਲੀਬਾਲ ,ਕਬੱਡੀ, ਰੱਸਾ-ਕੱਸੀ ਦੇ ਵੱਖ ਵੱਖ ਉਮਰ ਦੇ ਮੁਕਾਬਲੇ ਕਰਵਾਏ ਗਏ।
ਕਬੱਡੀ ਨੈਸ਼ਨਲ ਸਟਾਈਲ
ਅੰਡਰ 14 (ਲੜਕੇ) ਪਹਿਲਾ ਸਥਾਨ ਅਦਰਸ਼ ਸਕੂਲ ਨੌਸ਼ਹਿਰਾ ਪੰਨੂਆਂ
ਖੋਹ ਖੋਹ
ਅੰਡਰ 14 (ਲੜਕੀਆਂ) ਪਹਿਲਾ ਸਥਾਨ ਸ.ਸ.ਸ.ਜੰਡੋਕੇ
ਅੰਡਰ 14 (ਲੜਕੀਆਂ) ਦੂਸਰਾ ਸਥਾਨ ਸ.ਮਿ.ਸ ਦਰਗਾਪੁਰ
ਅੰਡਰ 14 (ਲੜਕੇ) ਪਹਿਲਾ ਸਥਾਨ ਸ.ਮਿ.ਸ.ਕੋਹਾੜਕਾ
ਅੰਡਰ 14 (ਲੜਕੇ) ਦੂਸਰਾ ਸਥਾਨ ਸ.ਸ.ਸ.ਜੰਡੋਕੇ
ਫੁੱਟਬਾਲ
ਅੰਡਰ 17 (ਲੜਕੇ) ਪਹਿਲਾ ਸਥਾਨ ਠੱਠੀਆਂ ਮਹੰਤਾਂ
ਐਥਲੈਟਿਕਸ
ਅੰਡਰ 17 (ਲੜਕੇ) 3000 ਮੀ. ਹਰਮਨਦੀਪ ਸਿੰਘ ਨੇ ਅਤੇ ਲੜਕੀਆਂ ਵਿੱਚ ਲਕਸ਼ਮੀ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ
ਅਤੇ ਇਸ ਤਰਾਂ ਵੱਖ ਵੱਖ ਗੇਮਾਂ ਵਿੱਚੋਂ ਵੱਖ ਵੱਖ ਖਿਡਾਰੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ।