So far, 862 positive corona patients have recovered
Publish Date : 16/09/2020

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਹੁਣ ਤੱਕ 862 ਕਰੋਨਾ ਪਾਜ਼ੇਟਿਵ ਮਰੀਜ਼ ਕਰੋਨਾ ਮੁਕਤ ਹੋਣ ਉਪਰੰਤ ਹੋ ਚੁੱਕੇ ਹਨ ਸਿਹਤਯਾਬ-ਡਿਪਟੀ ਕਮਿਸ਼ਨਰ
ਜ਼ਿਲ੍ਹੇ ਵਿਚ ਆਰ. ਟੀ. ਪੀ. ਸੀ. ਆਰ. ਤੇ ਰੈਪਿਡ ਐਟੀਜਨ ਟੈਸਟਾਂ ਦੁਆਰਾ 34312 ਵਿਅਕਤੀਆਂ ਵੱਲੋਂ ਆਪਣੀ ਕਰਵਾਈ ਗਈ ਜਾਂਚ
ਕੁੱਲ ਨਮੂਨਿਆਂ ਵਿੱਚੋਂ 33026 ਵਿਅਕਤੀਆਂ ਦੀ ਰਿਪੋਰਟ ਆਈ ਨੈਗਟਿਵ
ਤਰਨ ਤਾਰਨ, 15 ਸਤੰਬਰ :
ਜ਼ਿਲ੍ਹਾ ਤਰਨ ਤਾਰਨ ਨਾਲ ਸਬੰਧਿਤ ਹੁਣ ਤੱਕ 862 ਕਰੋਨਾ ਪਾਜ਼ੇਟਿਵ ਮਰੀਜ਼ ਕਰੋਨਾ ਮੁਕਤ ਹੋਣ ਉਪਰੰਤ ਸਿਹਤਯਾਬ ਹੋ ਚੁੱਕੇ ਹਨ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲਾ ਤਰਨ ਤਾਰਨ ਵਿਚ ਆਰ. ਟੀ. ਪੀ. ਸੀ. ਆਰ. ਤੇ ਰੈਪਿਡ ਐਂਟੀਜਨ ਟੈਸਟਾਂ ਦੁਆਰਾ 34312 ਵਿਅਕਤੀਆਂ ਵਲੋਂ ਆਪਣੀ ਜਾਂਚ ਕਰਵਾਈ ਗਈ ਹੈ, ਜਿੰਨਾਂ ’ਚੋਂ 1240 ਵਿਅਕਤੀ ਕੋਰੋਨਾ ਪਾਜੀਟਿਵ ਪਾਏ ਗਏ ਹਨ ਤੇ 33026 ਵਿਅਕਤੀਆਂ ਦੀ ਰਿਪੋਰਟ ਨੈਗਟਿਵ ਆਈ ਹੈ ।
ਜ਼ਿਲਾ ਤਰਨ ਤਾਰਨ ’ਚ ਵੱਖ-ਵੱਖ ਹਸਪਤਾਲਾਂ ’ਚ ਅੱਜ ਕੀਤੇ ਗਏ ਰੈਪਿਡ ਟੈਸਟਾਂ ਦੀਆਂ ਰਿਪੋਰਟਾਂ ਦੌਰਾਨ 10 ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ।ਉਨਾਂ ਦੱਸਿਆ ਤਰਨ ਤਾਰਨ ਦੇ ਵੱਖ ਵੱਖ ਸਰਕਾਰੀ ਹਸਪਤਾਲਾਂ ’ਚ 139 ਵਿਅਕਤੀਆਂ ਦੇ ਰੈਪਿਡ ਟੈਸਟ ਕੀਤੇ ਗਏ, ਜਿੰਨਾਂ ’ਚੋਂ 129 ਵਿਅਕਤੀਆਂ ਦੀ ਰਿਪੋਰਟ ਨੈਗਟਿਵ ਆਈ ਹੈ ਅਤੇ 10 ਵਿਅਕਤੀ ਕੋਰੋਨਾ ਵਾਇਰਸ ਤੋਂ ਪਾਜ਼ੀਟਿਵ ਪਾਏ ਗਏ ਹਨ । ਇਸ ਤੋਂ ਇਲਾਵਾ ਜਾਂਚ ਲਈ ਮੈਡੀਕਲ ਲੈਬ ਅੰਮ੍ਰਿਤਸਰ ਨੂੰ ਭੇਜੇ ਗਏ 134 ਨਮੂਨਿਆਂ ਦੀ ਰਿਪੋਰਟ ਵਿੱਚੋਂ 02 ਸੈਂਪਲ ਪਾਜ਼ੇਟਿਵ ਪਾਏ ਗਏ ਹਨ ਅਤੇ 132 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ।ਅਜੇ 336 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ ਹੈ।ਉਨਾਂ ਦੱਸਿਆ ਕਿ ਅੱਜ 482 ਵਿਅਕਤੀਆਂ ਨੇ ਜ਼ਿਲੇ ਦੇ ਵੱਖ ਵੱਖ ਸਰਕਾਰੀ ਹਸਪਤਾਲਾਂ ’ਚ ਕੋਰੋਨਾ ਵਾਇਰਸ ਦੀ ਜਾਂਚ ਲਈ ਆਪਣੇ ਸੈਂਪਲ ਦਿੱਤੇ ਹਨ ।
ਡਿਪਟੀ ਕਮਿਸਨਰ ਨੇ ਦੱਸਿਆ ਕਿ ਇਸ ਸਮੇਂ ਤਰਨ ਤਾਰਨ ਦੀ ਆਈਸੋਲੇਸ਼ਨ ਵਾਰਡ ’ਚ 12 ਵਿਅਕਤੀ ਆਪਣਾ ਇਲਾਜ ਕਰਵਾ ਰਹੇ ਹਨ।ਇਸ ਤੋਂ ਇਲਾਵਾ 188 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। 05 ਵਿਅਕਤੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਇਲਾਜ ਲਈ ਭੇਜਿਆ ਗਿਆ ਹੈ। 08 ਵਿਅਕਤੀ ਹੋਰਨਾਂ ਜ਼ਿਲਿਆਂ ’ਚ ਦਾਖਲ ਹਨ। ਇਸ ਸਮੇਂ ਜ਼ਿਲ੍ਹੇ ਵਿੱਚ ਕੋਵਿਡ-19 ਦੇ ਕੁੱਲ 332 ਐਕਟਿਵ ਕੇਸ ਰਹਿ ਗਏ ਹਨ ।