Close

Special camps for new voters to download e-epic will take place on March 6 and 7 – District Election Officer

Publish Date : 10/03/2021
DC
ਨਵੇਂ ਵੋਟਰਾਂ ਨੂੰ ਈ-ਐਪਿਕ ਡਾਊਨਲੋਡ ਕਰਵਾਉਣ ਲਈ 6 ਅਤੇ 7 ਮਾਰਚ ਨੂੰ ਲੱਗਣਗੇ ਵਿਸ਼ੇਸ਼ ਕੈਂਪ-ਜ਼ਿਲ੍ਹਾ ਚੋਣ ਅਫ਼ਸਰ
ਈ-ਐਪਿਕ ਡਾਊਨਲੋਡ ਕਰਨ ਜਾਂ ਵੋਟ ਬਾਰੇ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਲਈ ਟੋਲ ਫਰੀ ਨੰਬਰ 1950 ਉੱਤੇ ਕੀਤਾ ਜਾ ਸਕਦਾ ਹੈ ਸੰਪਰਕ
ਤਰਨ ਤਾਰਨ, 03 ਮਾਰਚ : 
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਰਸਰੀ ਸੁਧਾਈ ਯੋਗਤਾ ਮਿਤੀ 1 ਜਨਵਰੀ 2021 ਦੇ ਆਧਾਰ ’ਤੇ ਨਵੇਂ ਬਣੇ ਵੋਟਰਾਂ ਨੂੰ ਆਪਣੇ ਵੋਟ ਨਾਲ ਸਬੰਧਤ ਸੇਵਾਵਾਂ ਲੈਣ ਦੀ ਪ੍ਰਣਾਲੀ ਨੂੰ ਹੋਰ ਡਿਜ਼ੀਟਲ ਰੂਪ ਦਿੰਦਿਆਂ ਈ-ਐਪਿਕ ਕਾਰਡ (ਈ-ਮਤਦਾਤਾ ਫੋਟੋ ਪਹਿਚਾਣ ਪੱਤਰ) ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। 
ਇਹ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰ ਿਕੁਲਵੰਤ ਸਿੰਘ ਨੇ ਦੱਸਿਆ ਕਿ ਵੋਟਰ ਈ-ਐਪਿਕ ਨੂੰ ਆਪਣੇ ਮੋਬਾਈਲ ਫੋਨ ਵਿਚ ਡਾਊਨਲੋਡ ਕਰ ਕੇ ਰੱਖ ਸਕਦਾ ਹੈ, ਤਾਂ ਜੋ ਲੋੜ ਪੈਣ ’ਤੇ ਇਸ ਦੀ ਵਰਤੋਂ ਕੀਤੀ ਜਾ ਸਕੇ। ਉਨਾਂ ਦੱਸਿਆ ਕਿ ਵੋਟਰ ਇਸ ਡਿਜੀਟਲ ਵੋਟਰ ਕਾਰਡ ਦਾ ਪ੍ਰਿੰਟ ਵੀ ਕਢਵਾ ਸਕਦਾ ਹੈ। 
ਜ਼ਿਲ੍ਹਾ ਚੋਣ ਅਫ਼ਸਰ ਦੱਸਿਆ ਕਿ ਆਮ ਲੋਕਾਂ ਦੀ ਸੁਵਿਧਾ ਲਈ ਈ-ਐਪਿਕ ਡਾਊਨਲੋਡ ਕਰਵਾਉਣ ਲਈ ਮਿਤੀ 6 ਅਤੇ 7 ਮਾਰਚ 2021 (ਸ਼ਨੀਵਾਰ ਤੇ ਐਤਵਾਰ) ਨੂੰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਇਨਾਂ ਵਿਸ਼ੇਸ਼ ਕੈਂਪਾਂ ਦੌਰਾਨ ਸਮੂਹ ਬੀ. ਐਲ. ਓਜ਼ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ’ਤੇ ਬੈਠ ਕੇ ਨਵੇਂ ਰਜਿਸਟਰਡ ਹੋਏ ਵੋਟਰਾਂ ਦੇ ਵੋਟਰ ਕਾਰਡ ਡਾਊਨਲੋਡ ਕਰਵਾਉਣਗੇ। 
ਉਨਾਂ ਜ਼ਿਲਾ ਤਰਨ ਤਾਰਨ ਦੇ ਸਮੂਹ ਨਵੇਂ ਬਣੇ ਵੋਟਰਾਂ ਨੂੰ ਅਪੀਲ ਕੀਤੀ ਕਿ ਜੇਕਰ ਉਨਾਂ ਨੇ ਹਾਲੇ ਤੱਕ ਆਪਣਾ ਈ-ਐਪਿਕ ਡਾਊਨਲੋਡ ਨਹੀਂ ਕੀਤਾ, ਤਾਂ ਉਹ ਮਿਤੀ 6 ਅਤੇ 7 ਮਾਰਚ ਨੂੰ ਆਪਣੇ-ਆਪਣੇ ਪੋਲਿੰਗ ਸਟੇਸ਼ਨ ’ਤੇ ਜਾ ਕੇ ਸਬੰਧਤ ਬੀ. ਐਲ. ਓ ਤੋਂ ਆਪਣਾ ਈ-ਐਪਿਕ ਡਾਊਨਲੋਡ ਕਰਵਾ ਲੈਣ। ਇਸ ਤੋਂ ਇਲਾਵਾ ਈ-ਐਪਿਕ ਡਾਊਨਲੋਡ ਕਰਨ ਸਬੰਧੀ ਜਾਂ ਵੋਟ ਬਾਰੇ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਲਈ ਟੋਲ ਫਰੀ ਨੰਬਰ 1950 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।