Close

Special development works are being conducted in 11 villages of Guru Sahib Ji’s touching district.

Publish Date : 03/11/2019

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਗੁਰੂ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਜ਼ਿਲੇ ਦੇ 11 ਪਿੰਡਾਂ ਵਿੱਚ ਕਰਵਾਏ ਜਾ ਰਹੇ ਹਨ ਵਿਸ਼ੇਸ ਵਿਕਾਸ ਕਾਰਜ-ਡਿਪਟੀ ਕਮਿਸ਼ਨਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮਨਾਉਣ ਦੇ ਸਬੰਧ ਵਿੱਚ ਵਿਕਾਸ ਕਾਰਜਾਂ ਲਈ ਹਰ ਇੱਕ ਪਿੰਡ ਨੂੰ ਮਿਲੀ 1-1 ਕਰੋੜ ਰੁਪਏ ਦੀ ਗ੍ਰਾਂਟ
ਪਿੰਡਾਂ ਵਿੱਚ ਗੁਰੂਦੁਆਰਾ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਨੂੰ ਇੰਟਰਲਾਕਿੰਗ ਟਾਇਲਾਂ ਨਾਲ ਪੱਕੇ ਕਰਕੇ ਲਗਾਏ ਗਏ ਸੀ. ਸੀ. ਟੀ. ਵੀ. ਕੈਮਰੇ ਤੇ ਸੋਲਰ ਸਟਰੀਟ ਲਾਇਟਾਂ
ਤਰਨ ਤਾਰਨ, 3 ਅਕਤੂਬਰ :
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮਨਾਉਣ ਦੇ ਸਬੰਧ ਵਿੱਚ ਗੁਰੂ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਜ਼ਿਲੇ ਦੇ 11 ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ 1-1 ਕਰੋੜ ਰੁਪਏ ਦੀ ਗ੍ਰਾਂਟ ਮੁਹੱਈਆ ਕਰਵਾਈ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਜ਼ਿਲੇ ਵਿੱਚ ਗੁਰੂ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ 11 ਪਿੰਡ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਚੋਹਲਾ ਸਾਹਿਬ ਵਿੱਚ ਫਤਿਆਬਾਦ, ਡੇਹਰਾ ਸਾਹਿਬ, ਲੁਹਾਰ ਅਤੇ ਕੌੜਾ ਵਿਧਾਨ, ਬਲਾਕ ਖਡੂਰ ਸਾਹਿਬ ਵਿੱਚ ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਵੈਰੋਵਾਲ ਤੇ ਜਲਾਲਾਬਾਦ ਅਤੇ ਬਲਾਕ ਭਿੱਖੀਵਿੰਡ ਵਿੱਚ ਅਮੀਂਸ਼ਾਹ, ਖਾਲੜਾ ਤੇ ਦਿਆਲਪੁਰਾ ਪਿੰਡ ਸ਼ਾਮਿਲ ਹਨ।
ਉਹਨਾਂ ਦੱਸਿਆ ਕਿ ਵਿਕਾਸ ਕਾਰਜਾਂ ਵਿੱਚ ਇੰਟਰਲਾੱਕ ਗਲੀਆਂ, ਗਲੀਆਂ-ਨਾਲੀਆਂ ਰਸਤੇ, ਪਾਰਕ, ਸੋਲਰ ਸਟਰੀਟ ਲਾਇਟਾਂ, ਗਰਾਮ ਸਭਾ ਹਾਲ ਦੀ ਰਿਪੇਅਰ, ਖੇਡ ਸਟੇਡੀਅਮ ਦੀ ਰਿਪੇਅਰ, ਪੰਚਾਇਤ ਘਰ, ਸਕੂਲਾਂ ਵਿੱਚ ਕਮਰਿਆਂ ਦੀ ਉਸਾਰੀ, ਜਿੰਮ, ਆਂਗਣਬਾੜੀ ਕੇਂਦਰ, ਸ਼ਮਸ਼ਾਨ ਘਾਟ, ਨਿਕਾਸੀ ਨਾਲੇ, ਛੱਪੜਾਂ ਦਾ ਨਵੀਨੀਕਰਨ, ਸੀਵਰੇਜ, ਬੱਸ ਅੱਡਾ, ਸੀ. ਸੀ. ਟੀ. ਵੀ. ਕੈਮਰੇ ਆਦਿ ਦੇ ਕੰਮ ਕਰਵਾਏ ਜਾ ਰਹੇ ਹਨ। ਉੁਹਨਾਂ ਦੱਸਿਆ ਕਿ ਪਿੰਡਾਂ ਵਿੱਚ ਜ਼ਿਆਦਾਤਰ ਕੰਮ ਲੱਗਭੱਗ ਮੁਕੰਮਲ ਹੋ ਗਏ ਹਨ ਅਤੇ ਬਾਕੀ ਰਹਿੰਦੇ ਕਾਰਜਾਂ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਅਤੇ ਪ੍ਰਕਾਸ਼ ਪੁਰਬ ਤੋਂ ਪਹਿਲਾ-ਪਹਿਲਾ ਸਾਰੇ ਕੰਮ ਮੁਕੰਮਲ ਕੀਤੇ ਜਾਣਗੇ।
ਉਹਨਾਂ ਪਿੰਡ ਫਤਿਆਬਾਦ ਵਿੱਚ ਇੰਟਰਲਾੱਕ ਗਲੀਆਂ, ਗਲੀਆਂ-ਨਾਲੀਆਂ ਰਸਤੇ ਪੱਕੇ ਕਰਨ, ਪਾਰਕ, ਸੋਲਰ ਸਟਰੀਟ ਲਾਇਟਾਂ ਅਤੇ ਸੀ. ਸੀ. ਟੀ. ਵੀ. ਕੈਮਰੇ ਆਦਿ ਦੇ ਕੰੰਮ, ਡੇਹਰਾ ਸਾਹਿਬ ਵਿੱਚ ਆਂਗਣਬਾੜੀ ਕੇਂਦਰ, ਸੋਲਰ ਸਟਰੀਟ ਲਾਇਟਾਂ ਅਤੇ ਸੀ. ਸੀ. ਟੀ. ਵੀ. ਕੈਮਰੇ ਆਦਿ, ਲੁਹਾਰ ਵਿੱਚ ਬੱਸ ਕਿਊ ਸੈਲਟਰ, ਵਿਲੇਜ਼ ਸੈਕਟਰੀਏਟ ਆਦਿ ਦੇ ਕੰਮ ਅਤੇ ਪਿੰਡ ਕੌੜਾ ਵਿਧਾਨ ਤੇ ਅਮੀਸ਼ਾਂਹ ਦੀਆਂ ਸਾਰੀਆਂ ਗਲੀਆਂ-ਨਾਲੀਆਂ ਪੱਕੀਆਂ ਕੀਤੀ ਗਈ ਗਈਆਂ ਹਨ। ਇਸ ਤੋਂ ਇਲਾਵਾ ਖਾਲੜਾ ਪਿੰਡ ਵਿੱਚ ਸੀਵਰੇਜ ਪਾਕੇ ਸਾਰੇ ਪਿੰਡ ਗਲੀਆਂ ਪੱਕੀਆਂ ਕੀਤੀਆਂ ਜਾ ਰਹੀਆਂ ਹਨ। ਪਿੰਡ ਵੈਰੋਵਾਲ ਵਿੱਚ ਹੋਰ ਕੰਮਾਂ ਤੋਂ ਇਲਾਵਾ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ 5 ਨਵੇਂ ਕਮਰਿਆਂ ਦੀ ਉਸਾਰੀ ਕੀਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਸਾਰੇ ਪਿੰਡਾਂ ਵਿੱਚ ਗੁਰੂਦੁਆਰਾ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਨੂੰ ਇੰਟਰਲਾਕਿੰਗ ਟਾਇਲਾਂ ਨਾਲ ਪੱਕੇ ਕਰਕੇ ਸੋਲਰ ਸਟਰੀਟ ਲਾਇਟਾਂ ਤੇ ਸੀ. ਸੀ. ਟੀ. ਵੀ. ਕੈਮਰੇ ਵੀ ਲਗਾਏ ਗਏ ਹਨ।
————