Close

Special meeting held by Civil Surgeon to run World Population Day Awareness Fortnight

Publish Date : 04/07/2022

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਪ੍ਰੈਸ ਨੋਟ

  • ਸਿਵਲ ਸਰਜਨ ਵੱਲੋਂ ਵਿਸ਼ਵ ਆਬਾਦੀ ਦਿਵਸ ਸਬੰਧੀ ਜਾਗਰੂਕਤਾ ਪੰਦਰਵਾੜਾ ਪ੍ਰੋਗਰਾਮ ਚਲਾਉਣ ਲਈ ਕੀਤੀ ਗਈ ਵਿਸ਼ੇਸ਼ ਮੀਟਿੰਗ
  • 24 ਜੁਲਾਈ ਤੱਕ ਵੱਖ ਵੱਖ ਜਾਗਰੂਕਤਾ ਪ੍ਰੋਗਰਾਮਾਂ, ਕੈਂਪਾਂ ਰਾਹੀਂ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ

ਤਰਨ ਤਾਰਨ 01 ਜੁਲਾਈ (          ) ਵਿਸ਼ਵ ਅਬਾਦੀ ਦਿਵਸ ਦੇ ਸਬੰਧ ਵਿੱਚ ਸਿਵਲ ਸਰਜਨ ਤਰਨ ਤਾਰਨ  ਡਾ. ਸੀਮਾ ਦੀ ਪ੍ਰਧਾਨਗੀ ਹੇਠ ਸਮੂਹ ਪ੍ਰੋਗਰਾਮ ਅਫਸਰ, ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਬੀ.ਈ.ਈਜ ਦੀ ਮੀਟਿੰਗ ਦਫਤਰ ਸਿਵਲ ਸਰਜਨ ਤਰਨ ਤਾਰਨ ਵਿਖੇ ਕੀਤੀ ਗਈ ।

                ਇਸ ਮੌਕੇ ਸਿਵਲ ਸਰਜਨ ਡਾ. ਸੀਮਾ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਵਲੋ 11 ਜੁਲਾਈ ਨੂੰ ਹਰ ਸਾਲ ਵਿਸ਼ਵ ਅਬਾਦੀ ਦਿਵਸ ਮਨਾਇਆਂ ਜਾਦਾ ਹੈ। ਇਹ ਉਪਰਾਲਾ ਵੱਧਦੀ ਆਬਾਦੀ ਨੂੰ ਠੱਲ ਪਾਊਣ ਲਈ ਸਾਰੇ ਹੀ ਸੰਸਾਰ ਵਿਚ ਯਤਨਸ਼ੀਲ ਉਪਰਾਲੇ ਦੇ ਰੂਪ ਵਿਚ ਕੀਤਾ ਜਾਂਦਾ ਹੈ। ਇਸ ਸਾਲ ਵਿਸ਼ਵ ਆਬਾਦੀ ਦਿਵਸ ਦਾ ਥੀਮ “ਪਰਿਵਾਰ ਨਿਯੋਜਨ ਦਾ ਅਪਨਾਓ ਉਪਾਏ, ਲਿਖੇ ਤਰੱਕੀ ਦਾ ਨਵਾਂ ਅਧਿਆਇ”  ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਸਪੈਸ਼ਲ ਤੌਰ ਤੇ ਪੰਦਰਵਾੜਾ ਜਾਗਰੂਕਤਾ ਪ੍ਰੋਗਰਾਮ ਚਲਾਇਆ ਜਾਵੇਗ। ਇਸ ਲਈ ਲਈ ਸਮੂਹ ਪੈਰਾ ਮੈਡਕਿਲ ਸਟਾਫ ਨੂੰ ਇਸ ਪ੍ਰੋਗਰਾਮ ਤੋ ਜਾਣੂ ਕਰਵਾਈਆ ਜਾਵੇਗਾ ਤਾਂ ਜੋ ਕਿ ਇਸ ਪ੍ਰੋਗਰਾਮ ਨੂੰ ਸਫਲ ਬਣਾਈਆ ਜਾ ਸਕੇ।

                ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਦੇਸਰਾਜ ਨੇ ਦੱਸਿਆ ਇਸ ਵਿਸ਼ਵ ਅਬਾਦੀ ਦਿਵਸ ਨੂੰ 2 ਭਾਗਾ ਦੇ ਰੂਪ ਵਿਚ ਵੰਡਿਆ ਗਿਆ ਹੈ । ਜਿਲ੍ਹੇ ਵਿਚ 10 ਜੁਲਾਈ ਤੱਕ ਅਬਾਦੀ ਮੋਬਲਾਈਜੇਸ਼ਨ ਜਾਗਰੂਕਤਾ ਪ੍ਰੋਗਰਾਮ ਅਤੇ 11 ਤੋ ਲੈ ਕੇ 24 ਜੁਲਾਈ ਤੱਕ ਜਨ ਸੰਖਿਆ ਪੰਦਰਵਾੜਾ ਮਣਾਈਆ ਜਾਏਗਾ। ਉਨਾ ਨੇ ਕਿਹਾ ਕਿ ਇਸ ਪੰਦਰਵਾੜੇ ਤਹਿਤ ਪਰਿਵਾਰ ਭਲਾਈ ਦੇ ਪੱਕੇ ਅਤੇ ਕੱਚੇ ਤਰੀਕਿਆਂ ਬਾਰੇ ਕੈਂਪ ਲਗਾਏ ਜਾਣਗੇ ਅਤੇ ਜਿਸ ਰਾਹੀ ਲੋਕਾਂ ਨੂੰ ਉਹਨਾਂ ਦੀ ਪਸੰਦ ਦੇ ਅਧਾਰ ਤੇ ਪਰਿਵਾਰ ਭਲਾਈ ਦੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ।