Close

Special training given to school teachers under buddy program

Publish Date : 09/02/2023
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ 
 
ਬੱਡੀ ਪ੍ਰੋਗਰਾਮ ਤਹਿਤ ਸਕੂਲੀ ਅਧਿਆਪਕਾਂ ਨੂੰ ਦਿੱਤੀ ਵਿਸ਼ੇਸ਼ ਟ੍ਰੇਨਿੰਗ
 
ਤਰਨਤਾਰਨ, 08 ਫਰਵਰੀ :
 ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ. ਸਤਨਾਮ ਸਿੰਘ ਬਾਠ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਗੁਰਬਚਨ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਬਲਾਕ ਨੌਸ਼ਹਿਰਾ ਪਨੂੰਆਂ ਦੇ ਸਕੂਲਾਂ ਵਿਚ ਮਾਸਟਰ ਟਰੇਨਰਾਂ ਨੇ ਸਰਕਾਰ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਵਿਦਿਆਰਥੀਆ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤੇ ਬੱਡੀ ਪ੍ਰੋਗਰਾਮ ਹਿੱਤ ਅਧਿਆਪਕਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ।
ਸਰਕਾਰੀ ਸੀਨੀਅਰ ਸੈਕੰਡਰ ਸਕੂਲ ਕੈਰੋਂ ਲੜਕੇ ਵਿਖੇ ਕਰਵਾਏ ਗਏ ਬੱਡੀ ਪ੍ਰੋਗਰਾਮ ਵਿੱਚ ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਸ੍ਰੀ ਪਰਵੀਨ ਕੁਮਾਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਟਰੇਨਿੰਗ ਦੀ ਸ਼ੁਰੂਆਤ ਸਕੂਲ ਇੰਚਾਰਜ ਕਮ ਮਾਸਟਰ ਟ੍ਰੇਨਰ ਸ੍ਰ. ਗੁਰਪ੍ਰਤਾਪ ਸਿੰਘ ਧਨੋਆ ਨੇ ਕੀਤੀ ਅਤੇ ਸਕੂਲਾਂ ਵਿਚ ਇਸ ਨੂੰ ਲਾਗੂ ਕਰਨ ਬਾਰੇ ਵਿਸਥਾਪੂਰਵਕ ਦੱਸਿਆ। ਉਪਰੰਤ ਬੱਡੀ ਦੇ ਮਾਸਟਰ ਟਰੇਨਰ ਸ੍ਰੀ ਸਰਬਜੀਤ ਸਿੰਘ ਨੇ ਵਿਸਥਾਰ ਪੂਰਵਕ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਦਸਿਆ।
ਪ੍ਰਾਜੈਕਟਰ ਦੀ ਵਰਤੋਂ ਨਾਲ ਇਹ ਟਰੇਨਿੰਗ ਹੋਰ ਵੀ ਪ੍ਰਭਾਵਸ਼ਾਲੀ ਰਹੀ। ਅੰਤ ‘ਚ ਸਕੂਲ ਇੰਚਾਰਜ ਗੁਰਪ੍ਰਤਾਪ ਸਿੰਘ ਨੇ ਟਰੇਨਿੰਗ ਵਿਚ ਆਏ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਇਸ ਬਡੀ ਪ੍ਰੋਗਰਾਮ ਨੂੰ ਸਫਲਤਾਪੂਰਵਕ ਲਾਗੂ ਕਰਨ ‘ਤੇ ਜ਼ੋਰ ਦਿੱਤਾ।
ਇਸ ਪ੍ਰੋਗਰਾਮ ‘ਚ ਬਲਾਕ ਬਲਾਕ ਨੌਸ਼ਹਿਰਾ ਪਨੂੰਆਂ ਦੇ 23 ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਨੇ ਪ੍ਰੋਗਰਾਮ ਵਿਚ ਹਿੱਸਾ ਲਿਆ।