Close

Special vaccination successfully completed

Publish Date : 03/07/2023

ਵਿਸ਼ੇਸ਼ ਟੀਕਾਕਰਨ ਸਫਲਤਾਪੂਰਵਕ ਮੁਕੰਮਲ
ਤਰਨਤਾਰਨ 1 ਜੁਲਾਈ : ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਜਿਲ੍ਹੇ ਵਿੱਚ ਮਨਾਇਆ ਜਾ ਰਿਹਾ ਵਿਸ਼ੇਸ਼ ਟੀਕਾਕਰਨ ਹਫਤਾ ਸਫਲਤਾਪੂਰਵਕ ਮੁੰਕਮਲ ਹੋ ਗਿਆ ਹੈ । ਇਹ ਮੁਹਿੰਮ 26 ਜੂਨ 2023 ਤੋ 1 ਜੁਲਾਈ 2023 ਤੱਕ ਸ਼ੁਰੂ ਹੋਈ ਸੀ । ਮਾਨਯੋਗ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਦੀ ਅਗਵਾਈ ਹੇਠ ਇਹ ਮੁਹਿੰਮ ਪੂਰੇ ਜਿਲ੍ਹੇ ਦੇ ਪਿੰਡਾ ਵਿੱਚ ਚਲਾਈ ਗਈ । ਇਸ ਮੁਹਿੰਮ ਦੋਰਾਨ ਜਿਲ੍ਹਾ ਭਰ ਵਿੱਚ 427 ਕੈਪ ਲਗਾਏ ਗਏ ਜਿਸ ਵਿੱਚ 2073 ਬੱਚਿਆ ਦਾ ਅਤੇ 532 ਗਰਭਵਤੀ ਔਰਤਾ ਦਾ ਟੀਕਾਕਰਨ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਮੁਹਿੰਮ ਦਾ ਉਦੇਸ਼ 0 ਤੋ 5 ਸਾਲ ਤੱਕ ਦੇ ਬੱਚਿਆ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਦੀ ਕਵਰੇਜ਼ ਨੂੰ ਮਜਬੂਤ ਕਰਨਾ ਸੀ । ਇਸ ਲਈ 5 ਸਾਲ ਤੋ ਘੱਟ ਔਰਤਾਂ ਜਿੰਨਾ ਦਾ ਟੀਕਾਕਰਨ ਅਧੂਰਾ ਸੀ ਕਿਸੇ ਕਾਰਨ ਰਹਿ ਗਿਆ ਸੀ । ਉਸ ਨੂੰ ਪੂਰਾ ਕੀਤਾ ਗਿਆ ਉ੍ਹਨ੍ਹਾਂ ਕਿਹਾ ਕਿ ਜ਼ੋ ਹਾਲੇ ਵੀ ਕੋਈ ਲਾਭਪਾਤਰੀ ਟੀਕਾਕਰਨ ਤੋ ਵਾਝਾ ਰਹਿ ਗਿਆ ਤਾ ਹੈ ਤਾਂ ਉਹ ਆਪਣੇ ਨੇੜਲੇ ਸਿਹਤ ਕੇਦਰਾਂ ਵਿੱਚ ਜਾ ਕੇ ਟੀਕਾਕਰਨ ਕਰਵਾ ਸਕਦਾ ਹੈ । ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਦੋਰਾਨ ਉੱਚ ਜ਼ੋਖਮ ਵਾਲੇ ਖੇਤਰਾ , ਜਿਵੇ ਪ੍ਰਵਾਸੀ ਅਬਾਦੀ , ਖਾਨਾਬਦੋਸ਼ ਸਥਾਨ ਇੱਟਾ ਦੇ ਭੱਠਿਆ ਤੇ ਰਹਿਣ ਵਾਲੇ ਲੋਕਾ ਦੇ ਬੱਚਿਆ ਅਤੇ ਗਰਭਵਤੀ ਔਰਤਾ ਵੱਲ ਵਿਸ਼ੇਸ਼ ਤਵੱਜੋ ਦਿੱਤੀ ਗਈ ।
ਉਹਨਾ ਦੱਸਿਆ ਕਿ ਕਈ ਵਾਰ ਬੱਚਿਆਂ ਦੀਆ ਜਨਮ ਖੁਰਾਕਾ ਰਹਿ ਜਾਦੀਆਂ ਹਨ, ਉਹ ਬੱਚੇ ਵੀ ਇਸ ਮੁਹਿੰਮ ਵਿੱਚ ਸ਼ਾਮਲ ਕੀਤੇ ਗਏ। ਜਿਹੜੇ ਖੇਤਰਾ ਜਾ ਪਿੰਡਾ ਵਿੱਚ ਸਰਕਾਰੀ ਸਿਹਤ ਸਹੂਲਤਾ ਘੱਟ ਸਨ, ਉਨ੍ਹਾਂ ਪਿੰਡਾ ਵਿੱਚ ਵਿਸ਼ੇਸ਼ ਕੈਪ ਲਾਏ ਗਏ । ਜਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਇਸ ਮੁਹਿੰਮ ਦੀ ਨਿਗਰਾਨੀ ਸੀਨੀਅਰ ਮੈਡੀਕਲ ਅਫਸਰਾ ਤੇ ਨੋਡਲ ਅਫਸਰਾ ਨੇ ਕੀਤੀ ਅਤੇ ਯਕੀਨੀ ਬਣਾਇਆ ਕਿ ਹਰ ਕਿਸੇ ਦੀ ਟੀਕਾਕਰਨ ਤੱਕ ਪਹੁੰਚ ਹੋਵੇ ਉਹਨਾ ਕਿ ਇਸ ਗੱਲ ਦੀ ਤਸੱਲੀ ਹੈ ਕਿ ਜਿਲ੍ਹੇ ਦੇ ਵੱਧ ਤੋ ਵੱਧ ਲੋਕਾ ਨੇ ਇਸ ਮੁਹਿੰਮ ਦਾ ਲਾਭ ਲਿਆ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਜਿਲ੍ਹੇ ਦੇ ਸਿਹਤ ਸਟਾਫ ਦੀ ਸ਼ਲਾਘਾ ਕੀਤੀ ।