State Election Commission Punjab issued notification regarding Election Tribunals- District Election Officer
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਤਰਨ ਤਾਰਨ
ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਚੋਣ ਟ੍ਰੀਬਿਊਨਲਸ ਸਬੰਧੀ ਨੋਟੀਫਿਕੇਸ਼ਨ ਜਾਰੀ-ਜ਼ਿਲਾ ਚੋਣ ਅਫ਼ਸਰ
ਚੋਣ ਟ੍ਰੀਬਿਊਨਲਸ ਲਈ ਤਾਇਨਾਤ ਕੀਤੇ ਗਏ ਪ੍ਰੀਜਾਇਡਿੰਗ ਅਫਸਰ
ਤਰਨ ਤਾਰਨ 27 ਨਵੰਬਰ :
ਗ੍ਰਾਮ ਪੰਚਾਇਤ ਆਮ ਚੋਣਾਂ 2024 ਦੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਮਾਣਯੋਗ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਚੋਣ ਟ੍ਰੀਬਿਊਨਲਸ ਦਾ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ, ਇਹਨਾਂ ਚੋਣ ਟ੍ਰੀਬਿਊਨਲਸ ਲਈ ਪ੍ਰੀਜਾਇਡਿੰਗ ਅਫਸਰ ਤਾਇਨਾਤ ਕੀਤੇ ਗਏ ਹਨ।
ਇਹ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੀ੍ ਰਾਹੁਲ ਨੇ ਦੱਸਿਆ ਕਿ ਜਿਲ੍ਹਾ ਤਰਨ ਤਾਰਨ ਦੀਆਂ ਚਾਰ ਸਬ ਡਵੀਜਨ (ਸਬ ਡਵੀਜਨ ਖਡੂਰ ਸਾਹਿਬ, ਸਬ ਡਵੀਜਨ ਤਰਨ ਤਾਰਨ, ਸਬ ਡਵੀਜਨ ਪੱਟੀ ਅਤੇ ਸਬ ਡਵੀਜਨ ਭਿੱਖੀਵਿੰਡ) ਦੇ ਉਪ ਮੰਡਲ ਮੈਜਿਸਟ੍ਰੇਟਸ ਨੂੰ ਇੰਨਾਂ ਚੋਣ ਟ੍ਰੀਬਿਊਨਲਸ ਦਾ ਪ੍ਰੀਜਾਇਡਿੰਗ ਅਫਸਰ ਤਾਇਨਾਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਗ੍ਰਾਮ ਪੰਚਾਇਤ ਆਮ ਚੋਣਾਂ 2024 ਦੇ ਮੁਕੰਮਲ ਹੋਣ ਉਪਰੰਤ ਇੰਨਾਂ ਚੋਣਾਂ ਨਾਲ ਸਬੰਧਤ ਕੋਈ ਵੀ ਉਮੀਦਵਾਰ ਜਾਂ ਵੋਟਰ, ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ 1994 ਅਨੁਸਾਰ ਆਪਣੀ ਪਟੀਸ਼ਨ ਨਾਮਜਦ ਟ੍ਰੀਬਿਊਨਲ ਕੋਲ ਸੁਣਵਾਈ ਲਈ ਦਾਇਰ ਕਰ ਸਕਦਾ ਹੈ।
ਜਿਲ੍ਹਾ ਤਰਨ ਤਾਰਨ ਦੇ ਕੁੱਲ ਅੱਠ ਪੰਚਾਇਤੀ ਬਲਾਕ ਹਨ, ਜਿੰਨ੍ਹਾਂ ਦੀ ਵੰਡ ਕਰਦੇ ਹੋਏ ਚੋਣ ਟ੍ਰੀਬਿਊਨਲ-ਕਮ-ਸਬ ਡਵੀਜਨਲ ਮੈਜਿਸਟ੍ਰੇਟ ਤਰਨ ਤਾਰਨ ਨੂੰ ਬਲਾਕ ਵਲਟੋਹਾ ਅਤੇ ਭਿੱਖੀਵਿੰਡ, ਚੋਣ ਟ੍ਰੀਬਿਊਨਲ-ਕਮ-ਸਬ ਡਵੀਜਨਲ ਮੈਜਿਸਟ੍ਰੇਟ ਖਡੂਰ ਸਾਹਿਬ ਨੂੰ ਬਲਾਕ ਪੱਟੀ ਅਤੇ ਨੌਸ਼ਹਿਰਾ ਪੰਨੂਆਂ, ਚੋਣ ਟ੍ਰੀਬਿਊਨਲ-ਕਮ-ਸਬ ਡਵੀਜਨਲ ਮੈਜਿਸਟ੍ਰੇਟ ਭਿੱਖੀਵਿੰਡ ਨੂੰ ਬਲਾਕ ਚੋਹਲਾ ਸਾਹਿਬ ਅਤੇ ਖਡੂਰ ਸਾਹਿਬ ਅਤੇ ਚੋਣ ਟ੍ਰੀਬਿਊਨਲ-ਕਮ-ਸਬ ਡਵੀਜਨਲ ਮੈਜਿਸਟਰੇਟ ਪੱਟੀ ਨੂੰ ਬਲਾਕ ਤਰਨ ਤਾਰਨ ਅਤੇ ਗੰਡੀਵਿੰਡ ਦਾਇਰ ਹੋਣ ਵਾਲੀਆਂ ਚੋਣ ਪਟੀਸ਼ਨਾਂ ਦੀ ਸੁਣਵਾਈ ਕਰਨਗੇ ਅਤੇ ਨਿਰਧਾਰਿਤ ਤਹਿ ਸਮੇਂ ਵਿੱਚ ਪਟੀਸ਼ਨਾਂ ਦਾ ਨਿਪਟਾਰਾ ਕਰਨਗੇ। ਇਸ ਲਈ ਗ੍ਰਾਮ ਪੰਚਾਇਤ ਆਮ ਚੋਣਾਂ 2024 ਨਾਲ ਸਬੰਧਤ ਕੋਈ ਵੀ ਉਮੀਦਵਾਰ ਜਾਂ ਵੋਟਰ ਚੋਣ ਪਟੀਸ਼ਨ ਦਾਇਰ ਕਰਨ ਦਾ ਇਛੁੱਕ ਹੈ ਤਾਂ ਵੰਡ ਕੀਤੇ ਗਏ ਅਨੁਸਾਰ ਚੋਣ ਟ੍ਰੀਬਿਊਨਲ ਪਾਸ ਆਪਣੀ ਚੋਣ ਪਟੀਸ਼ਨ ਦਾਇਰ ਕਰ ਸਕਦਾ ਹੈ।