Close

Students of government schools became brand ambassadors of the education department

Publish Date : 05/04/2021
EDU
ਸਰਕਾਰੀ ਸਕੂਲਾਂ ਦੇ ਵਿਦਿਆਰਥੀ ਬਣੇ ਸਿੱਖਿਆ ਵਿਭਾਗ ਦੇ ਬਰਾਂਡ ਅੰਬੈਸਡਰ
ਤਰਨ ਤਾਰਨ, 04 ਅਪ੍ਰੈਲ : 
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਹੱਲਾਸ਼ੇਰੀ ਤੇ ਅਗਵਾਈ ਸਦਕਾ ਅੱਜ-ਕੱਲ੍ਹ ਜਿੱਥੇ ਸਰਕਾਰੀ ਸਕੂਲਾਂ ਦੇ ਮੁਖੀ ਤੇ ਅਧਿਆਪਕ ਘਰ-ਘਰ ਜਾ ਕੇ, ਆਪੋ-ਆਪਣੇ ਸਕੂਲਾਂ ‘ਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਯਤਨਸ਼ੀਲ ਹਨ, ਉੱਥੇ ਬਹੁਤ ਸਾਰੇ ਸਕੂਲਾਂ ਦੇ ਵਿਦਿਆਰਥੀ ਵੀ ਬਰਾਂਡ ਅੰਬੈਸਡਰ ਬਣਕੇ ਦਾਖਲਾ ਮੁਹਿੰਮ ‘ਚ ਜੁਟੇ ਹੋਏ ਹਨ। ਇਸ ਦੀ ਮਿਸਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੇਈਂ ਪੂਈਂ ਦੇ ਵਿਦਿਆਰਥੀਆਂ ਤੋਂ ਮਿਲਦੀ ਹੈ। ਇਸ ਸਕੂਲ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਦੀ ਅਗਵਾਈ ‘ਚ ਆਪਣੇ ਨੁੱਕੜ ਨਾਟਕ ਰਾਹੀਂ ਸਰਕਾਰੀ ਸਕੂਲਾਂ ਦੀਆਂ ਖੂਬੀਆਂ ਘਰ-ਘਰ ਤੱਕ ਪਹੁੰਚਾਉਣ ਲਈ ਯਤਨਸ਼ੀਲ ਹਨ। ਉਕਤ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਪ੍ਰਵੀਨ ਕੌਰ ਨੇ ਦੱਸਿਆ ਕਿ ਡਾ. ਸੁਖਦਰਸ਼ਨ ਸਿੰਘ ਚਹਿਲ ਦੇ ਲਿਖੇ ਨਾਟਕ ‘ਤੀਹਰੀ ਖੁਸ਼ੀ’ ਨੂੰ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ  ਨਾਟ ਮੰਡਲੀ ਬਣਾ ਕੇ, ਜਿਲ੍ਹੇ ਦੇ ਪਿੰਡਾਂ-ਸ਼ਹਿਰਾਂ ‘ਚ ਖੇਡ ਰਹੇ ਹਨ। ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਆ) ਤਰਨਤਾਰਨ ਸ਼੍ਰੀ ਸਤਿਨਾਮ ਸਿੰਘ ਬਾਠ  ਦਾ ਕਹਿਣਾ ਹੈ ਕਿ ਉਕਤ ਵਿਦਿਆਰਥੀ ਜਿੱਥੇ ਆਪਣੇ ਨਾਟਕ ਦੀ ਪੇਸ਼ਕਾਰੀ ਰਾਹੀਂ ਸਰਕਾਰੀ ਸਕੂਲ ‘ਚ ਆਏ ਬਦਲਾਅ, ਸਹੂਲਤਾਂ, ਪ੍ਰਾਪਤੀਆਂ ਤੇ ਸਰਗਰਮੀਆਂ ਬਾਰੇ ਚਾਨਣਾ ਪਾਉਂਦੇ ਹਨ, ਉੱਥੇ ਉਹ ਸਿੱਖਿਆ ਵਿਭਾਗ ਦੇ ਬਰਾਂਡ ਅੰਬੈਸਡਰ ਵੀ ਬਣੇ ਹੋਏ ਹਨ। ਉਹ ਆਪਣੀ ਅਦਾਕਾਰੀ ਰਾਹੀਂ ਲੋਕਾਂ ਨੂੰ ਦਰਸਾਉਂਦੇ ਹਨ ਕਿ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਨੂੰ ਹਰ ਖੇਤਰ ‘ਚ ਅੱਗੇ ਵਧਣ ਦੇ ਮੌਕੇ ਮਿਲਦੇ ਹਨ। 
ਜਿਲ੍ਹਾ ਮੀਡੀਆ ਕੋਆਰਡੀਨੇਟਰ ਤਰਨਤਾਰਨ ਸ. ਪ੍ਰੇਮ ਸਿੰਘ ਦਾ ਕਹਿਣਾ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੇਈਂ ਪੂਈਂ ਸਕੂਲ ਦੇ ਬੱਚਿਆਂ ਦੁਆਰਾ ਕੀਤੇ ਜਾਂਦੇ ਨੁੱਕੜ ਨਾਟਕ ਦੀਆਂ ਪਿੰਡ ‘ਚ ਕੀਤੀਆਂ ਪੇਸ਼ਕਾਰੀਆਂ ਨੂੰ ਹਰ ਥਾਂ ਸਰਾਹਣਾ ਮਿਲੀ ਹੈ ਅਤੇ ਉਹ ਸਰਕਾਰੀ ਸਕੂਲਾਂ ਬਾਰੇ ਬਹੁਤ ਵਧੀਆ ਪ੍ਰਚਾਰ ਕਰ ਰਹੇ ਹਨ।
ਤਸਵੀਰ:- ਸਕੂਲ ਦੇ ਵਿਦਿਆਰਥੀ ‘ਤੀਹਰੀ ਖੁਸ਼ੀ’ ਨਾਟਕ ਦੀ ਪੇਸ਼ਕਾਰੀ ਕਰਦੇ ਹੋਏ।