Close

Swachhta Hi Seva (SHS) 2024 started in all schools of District Tarn Taran- District Education Officer Tarn Taran

Publish Date : 20/09/2024
ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਸਕੂਲਾਂ ਵਿਚ ਸਵੱਛਤਾ ਹੀ ਸੇਵਾ (SHS) 2024 ਦੀ ਕੀਤੀ ਸ਼ੁਰੂਆਤ- ਜ਼ਿਲ੍ਹਾ ਸਿੱਖਿਆ ਅਫ਼ਸਰ ਤਰਨ ਤਾਰਨ 
ਤਰਨਤਾਰਨ ()17 ਸਤੰਬਰ 2024
 
ਭਾਰਤ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਤਰਨਤਾਰਨ ਦੇ ਸਾਰੇ ਸਰਕਾਰੀ, ਪ੍ਰਾਈਵੇਟ, ਏਡਿਡ ਸਕੂਲਾਂ ਵਿੱਚ ਸਵੱਛਤਾ ਹੀ ਸੇਵਾ -2024 ਤਹਿਤ 17 ਸਤੰਬਰ ਤੋਂ 02 ਅਕਤੂਬਰ 2024 ਤੱਕ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਮੀਡੀਆ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਸਿੱਖਿਆ ਤਰਨ ਤਾਰਨ ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਵੱਛ ਭਾਰਤ ਤਹਿਤ ਸਵੱਛਤਾ ਹੀ ਸੇਵਾ 2024 ਸਬੰਧੀ ਵੱਖ-ਵੱਖ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ, ਅਧਿਆਪਕਾਂ ਅਤੇ ਕਮਿਊਨਿਟੀ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਮਨਾਇਆ ਜਾਂਦਾ ਹੈ ਜਿਸਦਾ ਉਦੇਸ਼ ਸਕੂਲਾਂ ਵਿੱਚ ਸਫਾਈ ਅਤੇ ਸਵੱਛਤਾ ਨੂੰ ਲੰਬੇ ਸਮੇਂ ਤੱਕ ਬਣਾਈ ਰੱਖਣਾ ਹੈ।
ਸਵੱਛਤਾ ਹੀ ਸੇਵਾ 2024 ਮਨਾਉਣ ਲਈ ਭਾਰਤ ਸਰਕਾਰ ਵੱਲੋਂ ਐਕਸਨ ਪਲਾਨ ਤਿਆਰ ਕੀਤਾ ਗਿਆ ਹੈ ਜਿਸ ਅਨੁਸਾਰ ਮਿਤੀ 17-09-2024 ਤੋਂ 02-10-2024 ਤੱਕ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਅਤੇ 02 ਅਕਤੂਬਰ ਨੂੰ ਸਵੱਛ ਭਾਰਤ ਦਿਵਸ ਮਨਾਇਆ ਜਾਵੇਗਾ ਅਤੇ ਸਵੱਛਤਾ ਹੀ ਸੇਵਾ 2024 ਦੌਰਾਨ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਉਹਨਾਂ ਨੇ ਇਸ ਮੌਕੇ ਹਦਾਇਤ ਕੀਤੀ ਕਿ ਕਿ ਸਮੂਹ ਸਰਕਾਰੀ, ਏਡਿਡ ਅਤੇ ਪ੍ਰਾਇਵੇਟ ਸਕੂਲ 17 ਸਤੰਬਰ ਤੋਂ 02 ਅਕਤੂਬਰ 2024 ਨੂੰ ਸਵੱਛਤਾ ਹੀ ਸੇਵਾ 2024 ਤਹਿਤ ਗਤੀਵਿਧੀਆਂ ਕਰਵਾਉਣੀਆਂ ਯਕੀਨੀ ਬਣਾਉਣ ਅਤੇ ਸਵੱਛਤਾ ਹੀ ਸੇਵਾ 2024 ਵਿੱਚ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਸਥਾਨਕ ਲੋਕਾਂ ਆਦਿ ਦੀ ਸਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ।
ਡਿਪਟੀ ਡੀਈਓ ਸੈਕੰਡਰੀ ਸ੍ਰ ਪਰਮਜੀਤ ਸਿੰਘ ਜੀ ਨੇ ਕਿਹਾ ਕਿ ਸਵੱਛਤਾ ਪਖਵਾੜੇ ਵਿੱਚ ਗਤੀਵਿਧੀ ਵਾਇਜ਼ ਭਾਗ ਲੈਣ ਵਾਲੇ ਸਕੂਲਾਂ ਅਤੇ ਵਿਦਿਆਰਥੀਆਂ ਸਬੰਧੀ ਰੋਜ਼ਾਨਾ ਕੋਈ ਨਾ ਕੋਈ ਗਤੀਵਿਧੀ ਕੀਤੀ ਜਾਵੇ ਅਤੇ ਇਸ ਸਬੰਧੀ ਫੋਟੋਆਂ ਅਤੇ ਵੀਡੀਓਜ਼ ਨੂੰ ਦਫ਼ਤਰ ਦੇ ਪੱਤਰ ਰਾਹੀਂ ਦੱਸੇ ਗਏ ਗੁਗਲ ਫਾਰਮ ਤੇ ਲਿੰਕ ਤੇ ਅਪਲੋਡ ਕਰਨਾ ਯਕੀਨੀ ਬਣਾਇਆ ਜਾਵੇ। ਡਿਪਟੀ ਡੀਈਓ ਐਲੀਮੈਂਟਰੀ ਸ੍ਰੀ ਸੁਰਿੰਦਰ ਕੁਮਾਰ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਸ੍ਰ ਗੁਰਮੀਤ ਸਿੰਘ ਵਲੋਂ ਦੱਸਿਆ ਗਿਆ ਕਿ ਸਵੱਛਤਾ ਹੀ ਸੇਵਾ 2024 ਸਕੂਲਾਂ ਨੂੰ ਐਕਸ਼ਨ ਪਲੈਨ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਜ਼ਿਲ੍ਹਾ ਤਰਨ ਤਾਰਨ ਦੇ BNO ਸਾਹਿਬਾਨ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਨ ਤਾਰਨ ਜੀ ਦੀ ਅਗਵਾਈ ਵਿੱਚ ਅੱਜ VC ਕਰਕੇ ਸਵੱਛਤਾ ਹੀ ਸੇਵਾ 2024 ਨੂੰ ਸਫਲ ਬਣਾਉਣ ਲਈ ਅਤੇ ਸਵੱਛਤਾ ਹੀ ਸੇਵਾ 2024 ਪੋਰਟਲ ਗਤੀਵਿਧੀਆਂ ਨੂੰ ਅਪਲੋਡ ਕਰਨ ਦੀ ਟ੍ਰੇਨਿੰਗ ਦਿੱਤੀ ਗਈ।