Talented girls were honored with trophies during the Dhiyan di Lohri event
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਧੀਆਂ ਦੀ ਲੋਹੜੀ ਸਮਾਗਮ ਦੌਰਾਨ ਹੋਣਹਾਰ ਬੱਚੀਆਂ ਨੂੰ ਟਰਾਫ਼ੀਆਂ ਦੇ ਕੇ ਕੀਤਾ ਗਿਆ ਸਨਮਾਨਿਤ
ਤਰਨ ਤਾਰਨ, 20 ਜਨਵਰੀ :
ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਡੀ.ਸੀ. ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਖਡੂਰ ਸਾਹਿਬ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ, ਜਿਸ ਵਿੱਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਖਡੂਰ ਸਾਹਿਬ ਦੀਆਂ ਬੱਚੀਆਂ ਨੂੰ ਸੀ.ਡੀ.ਪੀ.ਓ. ਮਲਕੀਅਤ ਕੌਰ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਸਕੀਮ ਅਧੀਨ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਗੁਰਦੀਪ ਸਿੰਘ ਵੀ ਸਮਾਗਮ ਵਿੱਚ ਸ਼ਾਮਿਲ ਸਨ।
ਇਸ ਮੌਕੇ ਬੱਚੀਆਂ ਨੂੰ ਪੜੵਣ ਲਈ ਪ੍ਰੇਰਿਤ ਕੀਤਾ ਗਿਆ। ਬੱਚੀਆਂ ਦੇ ਜੀਵਨ ਵਿੱਚ ਪੜਾਈ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ ਕਿ ਪੜੵ ਲਿਖ ਕੇ ਬੱਚੀਆਂ ਵੀ ਮਾਂ ਪਿਓ ਦਾ ਸਹਾਰਾ ਬਣਦੀਆਂ ਹਨ। ਬੱਚੀਆਂ ਨੂੰ ਮਹਾਨ ਸਖਸ਼ੀਅਤਾਂ ਜਿਵੇਂ ਕਲਪਨਾ ਚਾਵਲਾ, ਕਿਰਨ ਬੇਦੀ, ਸਾਨੀਆ ਮਿਰਜ਼ਾ, ਹਰਮਨਪ੍ਰੀਤ ਕੌਰ ਆਦਿ ਦੇ ਜੀਵਨ ਬਾਰੇ ਜਾਣੂ ਕਰਵਾ ਕੇ ਉਤਸ਼ਾਹਿਤ ਕੀਤਾ । ਇਸ ਮੌਕੇ ਸ੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਤਰਨ ਤਾਰਨ ਨੇ ਬੱਚਿਆਂ ਨੂੰ ਬਾਲ ਅਧਿਕਾਰਾਂ ਅਤੇ ਸੁਰੱਖਿਆ ਸਬੰਧੀ ਜਾਣਕਾਰੀ ਦਿੱਤੀ ਅਤੇ ਬੈਨਰ ਤੇ ਜਾਗਰੂਕਤਾ ਸਮੱਗਰੀ ਵੀ ਮੁਹੱਈਆ ਕਰਵਾਈ ਗਈ।
ਲੋਹੜੀ ਸਮਾਗਮ ਦੌਰਾਨ ਗਗਨਦੀਪ ਕੌਰ,ਕੰਵਲਜੀਤ ਕੌਰ,ਰਾਜਵਿੰਦਰ ਕੌਰ, ਰਿੰਕੀ, ਅਲਕਾ, ਨਮਨੀਤ ਕੌਰ, ਸੁਮਨਜੀਤ ਕੌਰ,ਅਨੁਪਰਦੀਪ ਕੌਰ, ਸਿਮਰਨਪ੍ਰੀਤ ਕੌਰ, ਹਰਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸੁਪਰਵਾਈਜ਼ਰ ਅਤੇ ਆਂਗਣਵਾੜੀ ਵਰਕਰ ਵੀ ਸ਼ਾਮਿਲ ਸਨ।