Close

Target to set up 240 biogas plants during financial year 2023-24 in District Tarn Taran – Additional Deputy Commissioner

Publish Date : 12/05/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜਿਲ੍ਹਾ ਤਰਨ ਤਾਰਨ ਵਿੱਚ ਵਿੱਤੀ ਸਾਲ 2023-24 ਦੌਰਾਨ 240 ਬਾਇਓਗੈਸ ਪਲਾਂਟ ਤਿਆਰ ਕਰਨ ਦਾ ਟੀਚਾ-ਵਧੀਕ ਡਿਪਟੀ ਕਮਿਸ਼ਨਰ
ਲਾਭਪਾਤਰੀ ਆਪਣੇ ਨਾਲ ਸਬੰਧਤ ਬਲਾਕਾਂ ਵਿੱਚ ਬਾਇਓਗੈਸ ਪਲਾਟਾਂ ਲਈ ਅਰਜ਼ੀਆਂ ਜਮ੍ਹਾਂ ਕਰਵਾ ਕੇ ਇਸ ਦਾ ਲਾਭ ਪ੍ਰਾਪਤ ਕਰਨ
ਤਰਨ ਤਾਰਨ, 11 ਮਈ :
ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਤਰਨ ਤਾਰਨ ਵੱਲੋਂ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਗਿਆ ਕਿ ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਜਿਲ੍ਹਾ ਤਰਨ ਤਾਰਨ ਵਿੱਚ ਵਿੱਤੀ ਸਾਲ 2023-24 ਦੌਰਾਨ 240 ਬਾਇਓਗੈਸ ਪਲਾਂਟ ਤਿਆਰ ਕਰਨ ਦਾ ਟੀਚਾ ਓਲੀਕਿਆ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕੰਮ ਮਗਨਰੇਗਾ ਸਕੀਮ ਦੀਆਂ ਹਦਾਇਤਾਂ ਦੇ ਸਡਿਊਲ 5 ਅਨੁਸਾਰ ਕਿਸੇ ਵੀ ਕੈਟਾਗਿਰੀ ਦੇ ਵਿਅਕਤੀ ਇਸ ਦਾ ਲਾਭ ਪ੍ਰਾਪਤ ਕਰ ਸਕਦਾ ਹੈ। ਇਸ ਕੰਮ ਦੀ ਅਨੁਮਾਨਿਤ ਲਾਗਤ 1 ਕਿਊਬਿਕ ਮੀਟਰ ਕਪੈਸਟੀ ਦੇ ਬਾਇਓਗੈਸ ਪਲਾਂਟ ਲਈ 38570 ਰੁਪਏ ਹੈ। ਜਿਸ ਵਿੱਚ 40% ਪ੍ਰਤੀਸ਼ਤ ਹਿੱਸਾ ਲਾਭਪਾਤਰੀ ਵੱਲੋਂ ਪਾਇਆ ਜਾਵੇਗਾ ਅਤੇ ਬਾਕੀ ਦਾ 60% ਪ੍ਰਤੀਸ਼ਤ ਹਿੱਸਾ ਸਰਕਾਰ ਵੱਲੋਂ ਦਿੱਤਾ ਜਾਵੇਗਾ। ਹੁਣ ਤੱਕ ਜਿਲ੍ਹਾ ਤਰਨ ਤਾਰਨ ਵਿੱਚ ਕੁੱਲ 27 ਬਾਇਓਗੈਸ ਪਲਾਟਾਂ ਦੀ ਸ਼ਨਾਖਤ ਕਰ ਲਈ ਗਈ ਹੈ ਅਤੇ ਕੰਮ ਸੁਰੂ ਕਰਨ ਲਈ ਪ੍ਰਵਾਨਗੀ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਇਸ ਕੰਮ ਦਾ ਲਾਭ ਲੈਣ ਲਈ ਲਾਭਪਾਤਰੀ ਆਪਣੇ ਸਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਜਾਂ ਜਿਲ੍ਹਾ ਪੇਂਡੂ ਵਿਕਾਸ ਭਵਨ, ਨੇੜੇ ਪੁਲਿਸ ਲਾਈਨ ਤਰਨ ਤਾਰਨ ਪਾਸ ਅਰਜ਼ੀ ਦੇ ਸਕਦੇ ਹਨ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਤਰਨ ਤਾਰਨ ਵੱਲੋਂ ਅਪੀਲ ਕੀਤੀ ਗਈ ਕਿ ਲਾਭਪਾਤਰੀ ਆਪਣੇ ਸਬੰਧਤ ਬਲਾਕਾਂ ਵਿੱਚ ਵੱਧ ਤੋਂ ਵੱਧ ਬਾਇਓਗੈਸ ਪਲਾਟਾਂ ਲਈ ਅਰਜੀਆਂ ਜਮ੍ਹਾਂ ਕਰਵਾ ਕੇ ਇਸ ਦਾ ਲਾਭ ਪ੍ਰਾਪਤ ਕਰਨ।