Close

Tatpar-District Immunization Officer for the success of Health Department Tarn Taran Mission Indardhanush

Publish Date : 20/09/2023

ਸਿਹਤ ਵਿਭਾਗ ਤਰਨ ਤਾਰਨ ਮਿਸ਼ਨ ਇੰਦਰਧਨੁਸ਼ ਦੀ ਕਾਮਯਾਬੀ ਲਈ ਤੱਤਪਰ-ਜਿਲ੍ਹਾ ਟੀਕਾਕਰਨ ਅਫਸਰ

ਤਰਨ ਤਾਰਨ 15 ਸਿਤੰਬਰ :

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਤਰਨ ਤਾਰਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਦਿਸ਼ਾ ਨਿਰਦੇਸਾ ਅਨੁਸਾਰ ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਤਰਨ ਤਾਰਨ ਮਿਸ਼ਨ ਇੰਦਰਧਨੁਸ਼ ਦੀ ਕਾਮਯਾਬੀ ਲਈ ਤੱਤਪਰ ਹੈ ।
ਇਸੇ ਆਸ਼ੇ ਦੀ ਪੂਰਤੀ ਲਈ ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਵੱਲੋਂ ਮਿਸ਼ਨ ਇੰਦਰਧਨੁੁਸ਼ ਦੀ ਕਾਮਯਾਬੀ ਲਈ ਅੱਜ ਜਿਲ੍ਹੇ ਭਰ ਦੇ ਸਲੱਮ ਏਰੀਆ ਜਿੰਨਾ ਵਿੱਚ ਮੁਹੱਲਾ ਨਾਨਕਸਰ, ਰੇਲਵੇ ਸਟੇਸ਼ਨ ਦੀਆਂ ਝੁੱਗੀਆਂ, ਸੀ. ਐੱਚ. ਸੀ. ਘਰਿਆਲਾ ਦੇ ਸਲੱਮ ਏਰੀਆ ਬੋਪਾਰਾਏ, ਪੰਜਵੜ੍ਹ, ਝਬਾਲ ਅਤੇ ਤਰਨ ਤਾਰਨ ਸ਼ਹਿਰ ਦੇ ਆਲੇ ਦੁਆਲੇ ਦੀਆਂ ਝੁੱਗੀਆ, ਝੋਪੜੀਆ, ਹਾਈ ਰਿਸਕ ਏਰੀਆ, ਸਲਮ ਏਰੀਆ ਵਿੱਚ ਜਾ ਕੇ ਚੈਕਿੰਗ ਕੀਤੀ ਗਈ ਅਤੇ ਉਹਨਾ ਨੂੰ ਟੀਕਾਕਰਨ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਸਬੰਧਤ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਜਿਹੜੇ ਬੱਚੇ ਵੈਕਸੀਨੇਸ਼ਨ ਤੋ ਵਾਂਝੇ ਰਹਿ ਗਏ ਹਨ | ਉਹਨਾਂ ਦਾ ਵੈਕਸੀਨੇਸ਼ਨ ਪੂਰਾ ਕਰਵਾਇਆ ਜਾਵੇ ਅਤੇ ਯੂ-ਵਿਨ ਪੋਰਟਲ ‘ਤੇ ਆਨਲਾਈਨ ਕੀਤਾ ਜਾਵੇ ਇਸ ਦੌਰਾਨ ਵਿਸ਼ਵ ਸਿਹਤ ਸੰਸਥਾ ਵੱਲੋਂ ਡਾ. ਇਸ਼ਤਾ ਅਤੇ ਟੀਮ ਨੇ ਵੀ ਮਿਸ਼ਨ ਇੰਦਰਧਨੁਸ਼ ਦੀ ਵੈਕਰੀਫਿਕੇਸ਼ਨ ਕੀਤੀ ਅਤੇ ਸਾਰਾ ਕੰਮ ਸਹੀ ਪਾਇਆ ਗਿਆ ।